DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Shagoofe-2026 : ਨਾਟਕ ‘ਮੈਂ ਸਿਰਫ਼ ਮਿੱਟੀ ਨਹੀਂ ਹਾਂ’ ਪੇਸ਼

ਨਾਟਕ ਰਾਹੀਂ ਅੌਰਤ ਦੀ ਮਾਨਸਿਕ ਸਥਿਤੀ ਬਿਆਨੀ

  • fb
  • twitter
  • whatsapp
  • whatsapp
featured-img featured-img
ਨਾਟਕ ‘ਮੈਂ ਸਿਰਫ਼ ਮਿੱਟੀ ਨਹੀਂ ਹਾਂ’ ਪੇਸ਼ ਕਰਦੀ ਹੋਈ ਕਲਾਕਾਰ।
Advertisement

ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਹਰਿਆਣਾ ਕਲਾ ਪਰਿਸ਼ਦ ਅਤੇ ਪੰਜਾਬ ਆਰਟਸ ਕੌਂਸਲ ਵੱਲੋਂ ‘ਇੰਪੈਕਟ ਆਰਟਸ’ ਦੇ ਸਹਿਯੋਗ ਨਾਲ ਸੱਤ-ਰੋਜ਼ਾ ਰਾਸ਼ਟਰੀ ਥੀਏਟਰ ਉਤਸਵ ‘ਸ਼ਗੂਫ਼ੇ-2026’ ਦੇ ਅੱਜ ਦੂਜੇ ਦਿਨ ‘ਮੈਂ ਸਿਰਫ਼ ਮਿੱਟੀ ਨਹੀਂ ਹਾਂ’ ਨਾਟਕ ਖੇਡਿਆ ਗਿਆ। ਲੇਖਕ ਗੁਰਵਿੰਦਰ ਸਿੰਘ ਵੱਲੋਂ ਸੁਖਵਿੰਦਰ ਅੰਮ੍ਰਿਤ ਦੀਆਂ ਕਵਿਤਾਵਾਂ ’ਤੇ ਲਿਖਿਆ ਅਤੇ ਬਰਿੰਦਰਜੀਤ ਸਿੰਘ ਬਨੀ ਵੱਲੋਂ ਨਿਰਦੇਸ਼ਿਤ ਕੀਤੇ ਇਸ ਨਾਟਕ ਰਾਹੀਂ ਸਮਾਜ ਵਿੱਚ ਔਰਤਾਂ ਦੀ ਮਾਨਸਿਕ ਸਥਿਤੀ ਨੂੰ ਦਰਸਾਇਆ ਗਿਆ ਕਿ ਕਿਵੇਂ ਪਹਿਲਾਂ ਔਰਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਅਤੇ ਕਿਵੇਂ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਦੇ ਨਾਮ ’ਤੇ ਜਵਾਨ ਕੁੜੀਆਂ ਦੇ ਸੁਪਨਿਆਂ ਅਤੇ ਇੱਛਾਵਾਂ ਨੂੰ ਦਬਾਇਆ ਜਾਂਦਾ ਸੀ। ਔਰਤ ਦੇ ਚਰਿੱਤਰ ’ਤੇ ਦੋਸ਼ ਲਗਾ ਕੇ ਉਸ ਦੀ ਸਾਖ਼ ਨੂੰ ਢਾਹ ਲਗਾਈ ਜਾਂਦੀ ਸੀ। ਇਸ ਦੇ ਨਾਲ ਹੀ ਮਾਂ-ਧੀ ਦੇ ਰਿਸ਼ਤੇ ਦੀ ਮਹੱਤਤਾ ਅਤੇ ਸੁੰਦਰਤਾ ਨੂੰ ਦਰਸਾਇਆ ਗਿਆ।

ਨਾਟਕ ਦੇ ਅੰਤ ਵਿੱਚ ਇਹ ਦਰਸਾਇਆ ਗਿਆ ਕਿ ਇੱਕ ਔਰਤ ਸਿਰਫ਼ ਮਿੱਟੀ ਨਹੀਂ ਹੈ ਬਲਕਿ ਉਹ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਹੈ।

Advertisement

ਨਾਟਕ ਵਿੱਚ ਕਲਾਕਾਰ ਪਰਨੀਤ ਕੌਰ, ਅੰਮ੍ਰਿਤਪਾਲ ਸਿੰਘ, ਚਰਨਜੀਤ ਸਿੰਘ, ਰੁਪਿੰਦਰ ਕੌਰ, ਜਸ਼ਨਦੀਪ ਸਿੰਘ, ਸੌਰਵ, ਪੁਸ਼ਪਿੰਦਰ ਬੱਗਾ, ਰਜਤ ਸਚਦੇਵਾ, ਹਰਸਿਮਰਨ ਸਿੰਘ, ਅਜੇ ਮਸੀਹ, ਸ਼ਰਨ ਬਗਾਨੀਆ, ਕੁਲਵਿੰਦਰ ਕੌਰ, ਰਮਨ ਜੋਤ, ਜਗਦੀਪ ਸਿੰਘ ਨੇ ਆਪੋ-ਆਪਣੀ ਭੂਮਿਕਾ ਨਿਭਾਈ।

Advertisement

Advertisement
×