DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੀਵਰੇਜ ਦਾ ਪਾਣੀ ਮਕਾਨਾਂ ਦੀਆਂ ਨੀਂਹਾਂ ’ਚ ਵੜਿਆ

ਚੌਵੀ ਘੰਟੇ ਵਿੱਚ ਲਾਈਨ ਠੀਕ ਨਾ ਕਰਨ ’ਤੇ ਧਰਨਾ ਲਾਉਣ ਦੀ ਚਿਤਾਵਨੀ

  • fb
  • twitter
  • whatsapp
  • whatsapp
featured-img featured-img
ਮੁਹਾਲੀ ਦੇ ਫੇਜ਼ 9 ਵਿੱਚ ਸੀਵਰੇਜ ਦੀ ਲੀਕੇਜ ਬਾਰੇ ਦੱਸਦੇ ਹੋਏ ਸਾਬਕਾ ਮੇਅਰ ਜੀਤੀ ਸਿੱਧੂ।
Advertisement

ਮੁਹਾਲੀ ਦੇ ਫੇਜ਼-9 ਦੇ ਐੱਚ ਈ ਕੁਆਰਟਰਾਂ ਵਿੱਚ ਸੀਵਰੇਜ ਦੀ ਪਾਈਪਲਾਈਨ ਵਿੱਚੋਂ ਪਾਣੀ ਲੀਕ ਹੋ ਕੇ ਮਕਾਨਾਂ ਦੀਆਂ ਨੀਂਹਾਂ ਵਿੱਚ ਵੜ੍ਹ ਰਿਹਾ ਹੈ। ਢਾਈ ਮਹੀਨੇ ਤੋਂ ਚੱਲ ਰਹੀ ਇਸ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਲੋਕੀਂ ਬਹੁਤ ਪ੍ਰੇਸ਼ਾਨ ਹਨ। ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੌਕੇ ’ਤੇ ਪਹੁੰਚ ਕੇ ਨਗਰ ਨਿਗਮ ਨੂੰ ਚੇਤਾਵਨੀ ਦਿੱਤੀ ਕਿ ਜੇ ਭਲਕ ਤੱਕ ਸਮੱਸਿਆ ਹੱਲ ਨਾ ਹੋਈ ਤਾਂ ਉਹ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਫੇਜ਼-9 ਦੀ ਸੜਕ ’ਤੇ ਧਰਨਾ ਦੇਣਗੇ।

ਐੱਚ ਈ-48 ਦੀ ਵਸਨੀਕ ਊਸ਼ਾ ਭਾਟੀਆ ਨੇ ਦੱਸਿਆ ਕਿ ਮਕਾਨ ਦੀ ਤੋੜ-ਤੁੜਾਈ ਮਗਰੋਂ ਪਤਾ ਲੱਗਿਆ ਕਿ ਸੀਵਰੇਜ ਲਾਈਨ ਵਿੱਚੋਂ ਪਾਣੀ ਲੀਕ ਹੋਣ ਕਰ ਕੇ ਨੀਂਹਾਂ ਰਾਹੀਂ ਅੰਦਰ ਆ ਰਿਹਾ ਹੈ। ਵਾਰਡ ਦੇ ਕੌਂਸਲਰ ਕਮਲਪ੍ਰੀਤ ਸਿੰਘ ਬੰਨੀ ਨੇ ਕਿਹਾ ਕਿ ਨਿਗਮ ਦੇ ਅਧਿਕਾਰੀ ਸਮੱਸਿਆ ਦਾ ਹੱਲ ਲੱਭਣ ਦੀ ਥਾਂ ਲੋਕਾਂ ਸਿਰ ਠੀਕਰਾ ਭੰਨ ਕੇ ਸੁਰਖ਼ਰੂ ਹੋ ਰਹੇ ਹਨ। ਅਜਿਹਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Advertisement

ਚਰਨਜੀਤ ਕੌਰ ਅਤੇ ਕਈ ਹੋਰਾਂ ਨੇ ਕਿਹਾ ਕਿ ਘਰਾਂ ਦਾ ਸੀਵਰੇਜ ਬੰਦ ਪਿਆ ਹੈ ਅਤੇ ਦੂਸ਼ਿਤ ਪਾਣੀ ਪੀਣ ਵਾਲੇ ਪਾਣੀ ਵਿੱਚ ਮਿਲਣ ਦਾ ਖ਼ਦਸ਼ਾ ਹੈ, ਜਿਸ ਕਾਰਨ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ।

Advertisement

ਸਾਬਕਾ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਹ ਲੋਕਾਂ ਦੀ ਸਿਹਤ ਅਤੇ ਘਰਾਂ ਦੀ ਸੁਰੱਖਿਆ ਨਾਲ ਜੁੜਿਆ ਗੰਭੀਰ ਮਾਮਲਾ ਹੈ। ਨਗਰ ਨਿਗਮ ਨੂੰ ਲੀਕੇਜ ਦਾ ਸਰੋਤ ਲੱਭਣਾ ਚਾਹੀਦਾ ਹੈ ਤੇ ਸਮੱਸਿਆ ਦਾ ਪੱਕਾ ਹੱਲ ਕਰਨਾ ਚਾਹੀਦਾ ਹੈ।

Advertisement
×