DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਬਾਲਾ ਛਾਉਣੀ ਦੇ ਹਜ਼ਾਰ ਏਕੜ ਵਿੱਚ ਬਣਨਗੇ ਸੱਤ ਨਵੇਂ ਸੈਕਟਰ

ਅਨਿਲ ਵਿੱਜ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ

  • fb
  • twitter
  • whatsapp
  • whatsapp
featured-img featured-img
ਅਨਿਲ ਵਿੱਜ।
Advertisement

ਅੰਬਾਲਾ ਛਾਉਣੀ ਦੇ ਹਜ਼ਾਰ ਏਕੜ ਵਿੱਚ ਸੱਤ ਨਵੇਂ ਸੈਕਟਰ ਬਣਾਏ ਜਾਣਗੇ। ਇਹ ਜਾਣਕਾਰੀ ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਦਿੱਤੀ। ਉਨ੍ਹਾਂ ਕਿਹਾ ਕਿ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਵੱਲੋਂ ਸੱਤ ਨਵੇਂ ਸੈਕਟਰ ਵਿਕਸਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲਗਪਗ ਇੱਕ ਹਜ਼ਾਰ ਏਕੜ ਖੇਤਰ ਵਿੱਚ ਤਿਆਰ ਹੋਣ ਵਾਲੇ ਇਹ ਸੈਕਟਰ ਸ਼ਹਿਰ ਦੇ ਵਿਸਥਾਰ ਅਤੇ ਆਧੁਨਿਕੀਕਰਨ ਵੱਲ ਮਹੱਤਵਪੂਰਨ ਕਦਮ ਸਾਬਤ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਘਸੀਟਪੁਰ, ਬੁਹਾਵਾ, ਸ਼ਾਹਪੁਰ, ਬ੍ਰਾਹਮਣ ਮਾਜਰਾ, ਕਰਧਾਨ, ਸਰਸੇਹੜੀ, ਚੰਦਪੁਰਾ, ਮੱਛੌਂਡਾ, ਉਗਾੜਾ, ਦੁਖੇੜੀ, ਸਲਾਰਹੇੜੀ, ਰਾਵਲਾ, ਮੰਗਲਈ ਅਤੇ ਸੰਭਾਲਖਾਂ ਪਿੰਡਾਂ ਦੀ ਜ਼ਮੀਨ ’ਤੇ ਸੈਕਟਰ 27, 28, 36, 40, 40-ਏ, 41-ਏ ਅਤੇ 42 ਵਿਕਸਿਤ ਕੀਤੇ ਜਾਣਗੇ। ਤਜਵੀਜ਼ਤ ਸੈਕਟਰਾਂ ਵਿੱਚ ਰਿਹਾਇਸ਼ੀ ਕਲੋਨੀਆਂ, ਵਪਾਰਕ ਖੇਤਰ, ਖੁੱਲ੍ਹੇ ਮੈਦਾਨ, ਟਰਾਂਸਪੋਰਟ ਤੇ ਕਮਿਊਨੀਕੇਸ਼ਨ ਜ਼ੋਨ ਅਤੇ ਉਦਯੋਗਿਕ ਪਲਾਟ ਸ਼ਾਮਲ ਹੋਣਗੇ। ਸ੍ਰੀ ਵਿੱਜ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਿੰਗ ਰੋਡ ਦੇ ਨਿਰਮਾਣ ਨੂੰ ਧਿਆਨ ਵਿੱਚ ਰੱਖ ਕੇ ਇਹ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਨਾਲ ਅੰਬਾਲਾ ਕੈਂਟ ਦਾ ਵਿਸਥਾਰ ਰਿੰਗ ਰੋਡ ਤੱਕ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਮੀਨ ਪ੍ਰਾਪਤੀ ਲਈ ਈ-ਭੂਮੀ ਪੋਰਟਲ 30 ਅਪਰੈਲ 2026 ਤੱਕ ਖੁੱਲ੍ਹਾ ਹੈ ਅਤੇ ਭੂ-ਮਾਲਕ ਸਵੈੱ-ਇਛੁੱਕ ਤੌਰ ’ਤੇ ਅਰਜ਼ੀਆਂ ਦੇ ਸਕਦੇ ਹਨ।

Advertisement
Advertisement
×