DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੀਨੀਅਰ ਪੱਤਰਕਾਰ ਬਲਵਾਨ ਕਰੀਵਾਲ ਦੀ ਕਿਤਾਬ ‘ਖੁਸ਼ੀਓਂ ਕੀ ਚਾਬੀ’ ਰਿਲੀਜ਼

ਚੰਡੀਗੜ੍ਹ ਪ੍ਰੈੱਸ ਕਲੱਬ ’ਚ ਮੇਅਰ ਸੌਰਭ ਜੋਸ਼ੀ ਨੇ ਕੀਤਾ ਲੋਕ-ਅਰਪਣ; ਕਿਹਾ-ਪਿਆਰ, ਵਿਅੰਗ ਅਤੇ ਦੇਸ਼ ਭਗਤੀ ਦੇ ਰੰਗਾਂ ਨੂੰ ਸਮੇਟਦੀ ਹੈ ਇਹ ਪੁਸਤਕ

  • fb
  • twitter
  • whatsapp
  • whatsapp
featured-img featured-img
ਸੀਨੀਅਰ ਪੱਤਰਕਾਰ ਬਲਵਾਨ ਕਰੀਵਾਲ ਦੀ ਕਿਤਾਬ ‘ਖੁਸ਼ੀਓਂ ਕੀ ਚਾਬੀ’ ਰਿਲੀਜ਼।
Advertisement

ਸੀਨੀਅਰ ਪੱਤਰਕਾਰ ਬਲਵਾਨ ਕਰੀਵਾਲ ਦੀਆਂ ਕਵਿਤਾਵਾਂ ਦਾ ਸੰਗ੍ਰਹਿ ‘ਖੁਸ਼ੀਓਂ ਕੀ ਚਾਬੀ’ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਮੇਅਰ ਸੌਰਭ ਜੋਸ਼ੀ ਵੱਲੋਂ ਰਿਲੀਜ਼ ਕੀਤਾ ਗਿਆ। ਜੋਸ਼ੀ ਨੇ ਕਿਹਾ ਕਿ ਕਿਤਾਬਾਂ ਆਪਣੇ ਭਾਵ ਪ੍ਰਗਟਾਉਣ ਦਾ ਇੱਕ ਸ਼ਕਤੀਸ਼ਾਲੀ ਜ਼ਰੀਆ ਹਨ, ਜੋ ਸਥਾਈ ਪ੍ਰਭਾਵ ਛੱਡਦੀਆਂ ਹਨ- ਖ਼ਾਸ ਕਰਕੇ ਕਵਿਤਾ ਸੰਗ੍ਰਹਿ, ਜੋ ਅਕਸਰ ਮਿਸਾਲੀ ਰਚਨਾਵਾਂ ਬਣ ਜਾਂਦੇ ਹਨ। ਉਨ੍ਹਾਂ ਲੇਖਕ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਕਿਤਾਬ ਪਿਆਰ, ਵਿਅੰਗ ਅਤੇ ਦੇਸ਼ ਭਗਤੀ ਸਮੇਤ ਭਾਵਨਾਵਾਂ ਦੇ ਇੰਦਰਧਨੁਸ਼ ਨੂੰ ਸਮੇਟਦੀ ਹੈ। ਪ੍ਰੈੱਸ ਕਲੱਬ ਦੇ ਪ੍ਰਧਾਨ ਸੌਰਭ ਦੁੱਗਲ ਨੇ ਲੇਖਕ ਨਾਲ ਕਿਤਾਬ ਬਾਰੇ ਚਰਚਾ ਕੀਤੀ।

ਸੀਨੀਅਰ ਪੱਤਰਕਾਰ ਬਲਵਾਨ ਕਰੀਵਾਲ ਦੀ ਕਿਤਾਬ ‘ਖੁਸ਼ੀਓਂ ਕੀ ਚਾਬੀ’ ਰਿਲੀਜ਼।
ਸੀਨੀਅਰ ਪੱਤਰਕਾਰ ਬਲਵਾਨ ਕਰੀਵਾਲ ਦੀ ਕਿਤਾਬ ‘ਖੁਸ਼ੀਓਂ ਕੀ ਚਾਬੀ’ ਰਿਲੀਜ਼।

ਲੇਖਕ ਕਰੀਵਾਲ ਨੇ ਦੱਸਿਆ ਕਿ ‘ਖੁਸ਼ੀਓਂ ਕੀ ਚਾਬੀ’ ਇਸ ਵਿਚਾਰ ਵਿੱਚ ਜੜ੍ਹੀ ਹੋਈ ਹੈ ਕਿ ਖ਼ੁਸ਼ੀ ਨੂੰ ਕਿਸੇ ਸੁਰੱਖਿਅਤ ਥਾਂ ’ਚ ਬੰਦ ਨਹੀਂ ਕੀਤਾ ਜਾ ਸਕਦਾ, ਸਗੋਂ ਇਹ ਜ਼ਿੰਦਗੀ ਦੇ ਛੋਟੇ-ਛੋਟੇ ਪਲਾਂ ਵਿੱਚ ਖਿੰਡੀ ਹੋਈ ਹੈ।ਸਿਰਫ਼ ਇਨ੍ਹਾਂ ਪਲਾਂ ਨੂੰ ਪਛਾਣਨ ਅਤੇ ਆਪਣੇ ਅੰਦਰ ਛੁਪੀ ਖ਼ੁਸ਼ੀ ਦੀ ਕੁੰਜੀ ਨੂੰ ਖੋਜਣ ਦੀ ਯੋਗਤਾ ਦੀ ਲੋੜ ਹੈ। ਇਹ ਸੰਗ੍ਰਹਿ ਪਾਠਕਾਂ ਨੂੰ ਬਚਪਨ ਦੇ ਬੇਫ਼ਿਕਰ ਸੁਭਾਅ, ਮਾਂ ਦੀ ਰਸੋਈ ਦੀ ਖ਼ੁਸ਼ਬੂ, ਪਿਤਾ ਦੀ ਜ਼ਿੰਮੇਵਾਰੀ ਦੀ ਭਾਵਨਾ, ਜੀਵਨ ਸਾਥੀ ਦੇ ਸਮਰਥਨ, ਪੁੱਤਰ ਦੀਆਂ ਵਧਦੀਆਂ ਤਰੱਕੀਆਂ, ਕੁਦਰਤ ਦੇ ਬਦਲਦੇ ਰੰਗਾਂ ਅਤੇ ਮਾਤ ਭੂਮੀ ਲਈ ਅਟੁੱਟ ਪਿਆਰ ਨਾਲ ਜੋੜਦਾ ਹੈ।

Advertisement

ਸੀਨੀਅਰ ਪੱਤਰਕਾਰ ਬਲਵਾਨ ਕਰੀਵਾਲ ਦੀ ਕਿਤਾਬ ‘ਖੁਸ਼ੀਓਂ ਕੀ ਚਾਬੀ’ ਰਿਲੀਜ਼।
ਸੀਨੀਅਰ ਪੱਤਰਕਾਰ ਬਲਵਾਨ ਕਰੀਵਾਲ ਦੀ ਕਿਤਾਬ ‘ਖੁਸ਼ੀਓਂ ਕੀ ਚਾਬੀ’ ਰਿਲੀਜ਼।
Advertisement
Advertisement
×