ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ ਵਿੱਚ ਸਵੈ ਰੱਖਿਆ ਸਿਖਲਾਈ (ਸੈਲਫ਼-ਡਿਫ਼ੈਂਸ ਟ੍ਰੇਨਿੰਗ) ਵਰਕਸ਼ਾਪ ਕਰਵਾਈ ਗਈ, ਜਿਸ ਦੇ ਸਮਾਪਤੀ ਸਮਾਗਮ ’ਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕਰਵਾਈ ਤੇ ਆਪਣੇ ਸੰਬੋਧਨ ਵਿੱਚ ਸਵੈ ਰੱਖਿਆ (ਸੈਲਫ਼-ਡਿਫ਼ੈਂਸ) ਨੂੰ ਜ਼ਿੰਦਗੀ ਲਈ ਇੱਕ ਜ਼ਰੂਰੀ ਹੁਨਰ ਦੱਸਿਆ, ਜੋ ਆਤਮ-ਵਿਸ਼ਵਾਸ, ਸੁਚੇਤਤਾ ਅਤੇ ਹਿੰਮਤ ਵਧਾਉਂਦੀ ਹੈ। ਮੁੱਖ ਮਹਿਮਾਨ ਨੇ ਵਰਕਸ਼ਾਪ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਆਪਣੇ ਸਮੇਂ ਦੇ ਹਰ ਮਿੰਟ ਦੀ ਬਿਹਤਰੀਨ ਵਰਤੋਂ ਕਰਨ ਦੀ ਲੋੜ ਉਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਅਨੁਸ਼ਾਸਨਿਕ ਸਮਾਂ ਪ੍ਰਬੰਧਨ, ਸਰੀਰਕ ਤਾਕਤ ਅਤੇ ਮਾਨਸਿਕ ਲਚਕਤਾ ਸ਼ਖਸੀਅਤ ਉਸਾਰੀ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਵਰਕਸ਼ਾਪ ਦੌਰਾਨ ਸਿੱਖੀਆਂ ਗਈਆਂ ਸਕਿੱਲਜ਼ ਵਿਦਿਆਰਥੀਆਂ ਨੂੰ ਹੋਰ ਜ਼ਿਆਦਾ ਸੁਰੱਖਿਅਤ, ਹੋਰ ਜ਼ਿਆਦਾ ਆਤਮ-ਵਿਸ਼ਵਾਸੀ, ਅਨੁਸ਼ਾਸਿਤ ਅਤੇ ਸਵੈ-ਨਿਰਭਰ ਜੀਵਨ ਜਿਊਣ ਵਿੱਚ ਮੱਦਦ ਕਰਨਗੀਆਂ। ਸ੍ਰੀ ਕਟਾਰੀਆ ਨੇ ਵਾਈਸ ਚਾਂਸਲਰ ਪ੍ਰੋ. ਰੇਨੂੰ ਵਿਗ, ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਜਨਰਲ ਪੁਸ਼ਪੇਂਦਰ ਕੁਮਾਰ, ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ. ਦੀਪਕ ਗੁਪਤਾ ਤੇ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਵਾਈਸ ਚਾਂਸਲਰ ਪ੍ਰੋ. ਰੇਨੂੰ ਵਿਗ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਨੇ ਵਿਦਿਆਰਥਣਾਂ ਦੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਦੇ ਨਾਲ ਨਾਲ ਖੇਡਾਂ, ਯੋਗ, ਕਮਿਊਨਿਟੀ ਆਉਟਰੀਚ ਪ੍ਰੋਗਰਾਮਾਂ ਉਤੇ ਸਮਾਨੰਤਰ ਧਿਆਨ ਦੇਣ ਦਾ ਜ਼ਿਕਰ ਕੀਤਾ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

