DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Seema Goyal Murder: PU ਦੇ ਪ੍ਰੋਫੈਸਰ ਵਿਰੁੱਧ ਪੁਲੀਸ ਨੇ ਦਾਇਰ ਕੀਤੀ ਚਾਰਜਸ਼ੀਟ

ਚਾਰ ਸਾਲਾਂ ਬਾਅਦ ਸੁਲਝੀ ਗੁੰਝਲਦਾਰ ਗੁੱਥੀ; ਲੁਟੇਰਿਆਂ ਦੀ ਝੂਠੀ ਕਹਾਣੀ ਘੜਨ ਦੇ ਲੱਗੇ ਦੋਸ਼

  • fb
  • twitter
  • whatsapp
  • whatsapp
featured-img featured-img
Prof BB Goyal and his wife Seema Goyal
Advertisement

Seema Goyal Murder: ਚੰਡੀਗੜ੍ਹ ਪੁਲੀਸ ਨੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਬੀ.ਬੀ. ਗੋਇਲ ਵਿਰੁੱਧ ਆਪਣੀ ਪਤਨੀ ਸੀਮਾ ਗੋਇਲ ਦੇ ਕਤਲ ਦੇ ਮਾਮਲੇ ਵਿੱਚ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਵੰਬਰ 2021 ਵਿੱਚ ਦੀਵਾਲੀ ਦੀ ਰਾਤ ਨੂੰ ਯੂਨੀਵਰਸਿਟੀ ਸਥਿਤ ਸਰਕਾਰੀ ਰਿਹਾਇਸ਼ ਵਿੱਚ ਸੀਮਾ ਗੋਇਲ ਦੀ ਲਾਸ਼ ਬੇਹੱਦ ਦਰਦਨਾਕ ਹਾਲਤ ਵਿੱਚ ਮਿਲੀ ਸੀ। ਉਨ੍ਹਾਂ ਦੇ ਹੱਥ-ਪੈਰ ਰੱਸੀਆਂ ਨਾਲ ਬੱਝੇ ਹੋਏ ਸਨ ਅਤੇ ਮੂੰਹ ਵਿੱਚ ਕੱਪੜਾ ਤੁੰਨਿਆ ਹੋਇਆ ਸੀ।

ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਉਨ੍ਹਾਂ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਲਗਭਗ ਚਾਰ ਸਾਲਾਂ ਤੱਕ ਇਹ ਮਾਮਲਾ ਪੁਲੀਸ ਲਈ ਇੱਕ ਰਹੱਸ ਬਣਿਆ ਰਿਹਾ, ਪਰ ਡੂੰਘੀ ਜਾਂਚ ਅਤੇ ਪੌਲੀਗ੍ਰਾਫ ਟੈਸਟ ਤੋਂ ਬਾਅਦ ਪੁਲੀਸ ਨੇ ਦਸੰਬਰ 2025 ਵਿੱਚ ਪ੍ਰੋਫੈਸਰ ਗੋਇਲ ਨੂੰ ਗ੍ਰਿਫਤਾਰ ਕਰ ਲਿਆ ਸੀ।

Advertisement

ਪੁਲੀਸ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਪ੍ਰੋਫੈਸਰ ਨੇ ਪੁਲੀਸ ਨੂੰ ਗੁੰਮਰਾਹ ਕਰਨ ਲਈ ਲੁੱਟ-ਖੋਹ ਦੀ ਇੱਕ ਝੂਠੀ ਕਹਾਣੀ ਘੜੀ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਉਹ ਘਰ ਦੀ ਉਪਰਲੀ ਮੰਜ਼ਿਲ ’ਤੇ ਸੌ ਰਿਹਾ ਸੀ ਅਤੇ ਲੁਟੇਰਿਆਂ ਨੇ ਖਿੜਕੀ ਰਾਹੀਂ ਅੰਦਰ ਆ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ, ਫੋਰੈਂਸਿਕ ਜਾਂਚ ਵਿੱਚ ਪਾਇਆ ਗਿਆ ਕਿ ਖਿੜਕੀ ਦੀਆਂ ਗਰਿੱਲਾਂ ਅੰਦਰੋਂ ਕੱਟੀਆਂ ਗਈਆਂ ਸਨ, ਜਿਸ ਤੋਂ ਸਪੱਸ਼ਟ ਹੋ ਗਿਆ ਕਿ ਕੋਈ ਵੀ ਬਾਹਰੋਂ ਅੰਦਰ ਨਹੀਂ ਆਇਆ ਸੀ। ਸੀਮਾ ਗੋਇਲ ਪ੍ਰੋਫੈਸਰ ਦੀ ਦੂਜੀ ਪਤਨੀ ਸੀ ਅਤੇ ਪੁਲੀਸ ਦਾ ਮੰਨਣਾ ਹੈ ਕਿ ਕਤਲ ਦੀ ਸਾਜ਼ਿਸ਼ ਬਹੁਤ ਸੋਚੀ-ਸਮਝੀ ਰਣਨੀਤੀ ਤਹਿਤ ਰਚੀ ਗਈ ਸੀ।

Advertisement

Advertisement
×