DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਕੂਲਾਂ ’ਚ ਛੁੱਟੀਆਂ 13 ਤੱਕ ਵਧਾਈਆਂ

ਸੰਘਣੀ ਧੁੰਦ ਅਤੇ ਠੰਢ ਵਧਣ ਦੀ ਪੇਸ਼ੀਨਗੋੲੀ ਦੇ ਮੱਦੇਨਜ਼ਰ ਫ਼ੈਸਲਾ ਕੀਤਾ

  • fb
  • twitter
  • whatsapp
  • whatsapp
featured-img featured-img
ਚੰਡੀਗੜ੍ਹ ਵਿੱਚ ਸਵੇਰ ਵੇਲੇ ਆਪੋ-ਆਪਣੀਆਂ ਮੰਜ਼ਿਲਾਂ ਵੱਲ ਵਧ ਰਹੇ ਵਾਹਨ ਚਾਲਕ। -ਫੋਟੋ: ਪ੍ਰਦੀਪ ਤਿਵਾੜੀ
Advertisement

ਯੂ ਟੀ ਤੇ ਨਾਲ ਦੇ ਖੇਤਰਾਂ ਵਿਚ ਅੱਜ ਹੱਡ ਚੀਰਵੀਂ ਠੰਢ ਪਈ ਤੇ ਆਉਣ ਵਾਲੇ ਦਿਨਾਂ ਵਿਚ ਠੰਢ ਵਧਣ ਦੀ ਸੰਭਾਵਨਾ ਹੈ। ਇਸ ਕਾਰਨ ਯੂ ਟੀ ਦੇ ਸਿੱਖਿਆ ਵਿਭਾਗ ਨੇ ਸਰਦੀ ਦੀਆਂ ਛੁੱਟੀਆਂ 13 ਜਨਵਰੀ ਤੱਕ ਵਧਾ ਦਿੱਤੀਆਂ ਹਨ। ਇਹ ਹੁਕਮ ਸਰਕਾਰੀ, ਏਡਿਡ ਤੇ ਨਿੱਜੀ ਸਕੂਲਾਂ ’ਤੇ ਲਾਗੂ ਹੋਣਗੇ। ਇਸ ਤੋਂ ਪਹਿਲਾਂ ਸਕੂਲਾਂ ਨੂੰ 10 ਜਨਵਰੀ ਤੱਕ ਬੰਦ ਰੱਖਣ ਦਾ ਫੈ਼ੈਸਲਾ ਕੀਤਾ ਗਿਆ ਹੈ। ਯੂਟੀ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਅੱਜ ਛੁੱਟੀਆਂ ਵਧਾਉਣ ਦੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਦਿਨਾਂ ਦੌਰਾਨ ਸਕੂਲ ਅੱਠਵੀਂ ਜਮਾਤ ਤਕ ਤੇ ਨੌਵੀਂ ਤੇ ਗਿਆਰ੍ਹਵੀਂ ਜਮਾਤ ਲਈ ਬੰਦ ਰਹਿਣਗੇ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਹਾਲਾਤ ਅਨੁਸਾਰ ਅੱਠਵੀਂ ਜਮਾਤ ਤੱਕ ਤੇ ਨਾਨ ਬੋਰਡ ਜਮਾਤਾਂ ਨੌਵੀਂ ਤੇ ਗਿਆਰ੍ਹਵੀਂ ਦੀਆਂ ਆਨਲਾਈਨ ਜਮਾਤਾਂ ਲਾ ਸਕਦੇ ਹਨ। ਇਸ ਤੋਂ ਇਲਾਵਾ ਦਸਵੀਂ ਤੇ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹਣ ਦੇ ਸਮੇਂ ਵਿੱਚ ਪਹਿਲਾਂ ਵਾਲਾ ਕੀਤਾ ਗਿਆ ਬਦਲਾਅ ਹੀ ਲਾਗੂ ਰਹੇਗਾ। ਸਰਕਾਰੀ ਸਕੂਲਾਂ ਵਿੱਚ ਦੋ ਸ਼ਿਫ਼ਟਾਂ ਵਾਲੇ ਸਕੂਲ ਸ਼ਾਮ ਵਾਲੀ ਸ਼ਿਫਟ ਵਿੱਚ ਬੰਦ ਰਹਿਣਗੇ। ਜਾਣਕਾਰੀ ਅਨੁਸਾਰ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਜਮਾਤਾਂ ਦੇ ਸਕੂਲ ਸਵੇਰ ਸਾਢੇ ਨੌਂ ਵਜੇ ਤੋਂ ਪਹਿਲਾਂ ਨਹੀਂ ਖੁੱਲ੍ਹਣਗੇ ਤੇ ਇਨ੍ਹਾਂ ਸਕੂਲਾਂ ਨੂੰ ਸ਼ਾਮ ਸਾਢੇ ਤਿੰਨ ਵਜੇ ਤੋਂ ਪਹਿਲਾਂ ਬੰਦ ਕਰਨਾ ਜ਼ਰੂਰੀ ਹੋਵੇਗਾ। ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਜੇ ਕਿਸੇ ਸਕੂਲ ਨੇ ਇਨ੍ਹਾਂ ਨਿਯਮਾਂ ਦਾ ਉਲੰਘਣ ਕੀਤਾ ਤਾਂ ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਵਿਦਿਆਰਥੀਆਂ ਨੂੰ ਠੰਢ ਤੋਂ ਬਚਾਉਣ ਤੇ ਉਨ੍ਹਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਲਏ ਗਏ ਹਨ।

14 ਤੱਕ ਬੱਦਲਵਾਈ ਦੀ ਪੇਸ਼ੀਨਗੋਈ

Advertisement

ਮੌਸਮ ਵਿਭਾਗ ਨੇ ਅੱਜ ਦੱਸਿਆ ਕਿ ਟਰਾਈਸਿਟੀ ਵਿੱਚ 14 ਜਨਵਰੀ ਤਕ ਬੱਦਲਵਾਈ ਦਾ ਮੌਸਮ ਰਹੇਗਾ। 10 ਜਨਵਰੀ ਨੂੰ ਸਾਰਾ ਸਮਾਂ ਬੱਦਲਵਾਈ ਰਹੇਗੀ, 11 ਨੂੰ ਵੀ ਬੱਦਲਵਾਈ ਰਹੇਗੀ ਤੇ ਸੰਘਣੀ ਧੁੰਦ ਪਵੇਗੀ, 12 ਨੂੰ ਅੰਸ਼ਿਕ ਬੱਦਲਵਾਈ ਨਾਲ ਸੰਘਣੀ ਧੁੰਦ, 13 ਨੂੰ ਅੰਸ਼ਿਕ ਬੱਦਲਵਾਈ ਨਾਲ ਧੁੰਦ ਤੇ 14 ਨੂੰ ਵੀ ਇਹੀ ਵਰਤਾਰਾ ਰਹੇਗਾ। ਚੰਡੀਗੜ੍ਹ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 17.1 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 6.1 ਦਰਜ ਕੀਤਾ ਗਿਆ।

Advertisement

ਠੰਢ ਕਾਰਨ ਜਨ-ਜੀਵਨ ਪ੍ਰਭਾਵਿਤ

ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡ ਮੁੱਲਾਂਪੁਰ ਗਰੀਬਦਾਸ,ਨਵਾਂ ਗਰਾਉਂ, ਪਿੰਡਾਂ, ਸ਼ਹਿਰਾਂ ਵਿੱਚ ਅੰਤਾਂ ਦੀ ਪੈ ਰਹੀ ਦਿਨ ਰਾਤ ਸਰਦੀ ਕਾਰਨ ਲੋਕਾਂ ਅਤੇ ਪਸ਼ੂਆਂ ਦਾ ਜੀਊਣਾ ਦੁੱਭਰ ਹੋਇਆ ਪਿਆ ਹੈ। ਲੋਕਾਂ ਨੂੰ ਸਰਦੀ ਤੋਂ ਬਚਾਅ ਕਰਨ ਲਈ ਜ਼ਿਆਦਾ ਗਰਮ ਕੱਪੜਿਆਂ, ਹੀਟਰਾਂ ਤੇ ਚੁੱਲਿਆਂ ਦੀ ਅੱਗ ਦੇ ਸੇਕ ਦਾ ਸਹਾਰਾ ਲੈਣਾ ਪੈ ਰਿਹਾ ਹੈ। ਲੋਕਾਂ ਨੂੰ ਦਿਨ ਤੇ ਰਾਤ ਸਮੇਂ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੈ, ਉਥੇ ਲੋਕਾਂ ਦੇ ਘਰਾਂ ਵਿੱਚ ਰੱਖੇ ਹੋਏ ਪਸ਼ੂਆਂ ਦਾ ਮਾੜਾ ਹਾਲ ਹੋਇਆ ਪਿਆ ਹੈ, ਦੁਧਾਰੂ ਮੱਝਾਂ, ਗਾਵਾਂ ਪਹਿਲਾਂ ਨਾਲੋਂ ਦੁੱਧ ਘੱਟ ਦੇ ਰਹੀਆਂ ਹਨ।

Advertisement
×