ਸਕੂਲ ਬੱਸ ਅਪਰੇਟਰਾਂ ਵੱਲੋਂ ਬੱਸਾਂ ਚਲਾਉਣ ਤੋਂ ਨਾਂਹ

* ਸੱਤ ਸਕੂਲਾਂ ਵਿੱਚ ਹੀ ਗਿਣਤੀ ਦੀਆਂ ਚੱਲੀਆਂ ਬੱਸਾਂ

ਸਕੂਲ ਬੱਸ ਅਪਰੇਟਰਾਂ ਵੱਲੋਂ ਬੱਸਾਂ ਚਲਾਉਣ ਤੋਂ ਨਾਂਹ

ਚੰਡੀਗੜ੍ਹ ਵਿੱਚ ਰੋਸ ਪ੍ਰਗਟਾਉਂਦੇ ਹੋਏ ਚੰਡੀਗੜ੍ਹ ਸਕੂਲ ਬੱਸ ਐਸੋਸੀਏਸ਼ਨ ਦੇ ਮੈਂਬਰ।

ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 25 ਅਕਤੂਬਰ

ਕਰੋਨਾ ਕੇਸ ਘਟਣ ਤੋਂ ਬਾਅਦ ਪ੍ਰਸ਼ਾਸਨ ਨੇ ਸਕੂਲਾਂ ਬੱਸਾਂ ਵਿਚ ਪੂਰੀ ਸਮਰੱਥਾ ਨਾਲ ਬੱਚੇ ਬਿਠਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਹਾਲੇ ਵੀ ਸਕੂਲ ਬੱਸਾਂ ਸ਼ੁਰੂ ਹੋਣ ’ਤੇ ਦੁਚਿੱਤੀ ਬਰਕਰਾਰ ਹੈ। ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਅੱਜ ਤੋਂ ਸਾਰੇ ਸਕੂਲਾਂ ਦੀਆਂ ਬੱਸਾਂ ਚੱਲਣੀਆਂ ਸਨ ਪਰ ਸ਼ਹਿਰ ਦੇ ਸਿਰਫ ਸੱਤ ਸਕੂਲਾਂ ਨੇ ਬੱਸਾਂ ਚਲਾਉਣੀਆਂ ਸ਼ੁਰੂ ਕੀਤੀਆਂ ਹਨ ਤੇ ਇਨ੍ਹਾਂ ਆਪਣੀਆਂ ਪੂਰੀਆਂ ਬੱਸਾਂ ਨਹੀਂ ਚਲਾਈਆਂ ਸਗੋਂ ਪੰਜ ਫੀਸਦੀ ਬੱਸਾਂ ਹੀ ਸ਼ੁਰੂ ਹੋਈਆਂ। ਦੂਜੇ ਪਾਸੇ ਸਕੂਲ ਬੱਸ ਅਪਰੇਟਰਾਂ ਨੇ ਅੱਜ ਹੰਗਾਮੀ ਮੀਟਿੰਗ ਕੀਤੀ। ਪ੍ਰਾਈਵੇਟ ਸਕੂਲਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਕੋਲੋਂ ਬੱਚਿਆਂ ਨੂੰ ਬੱਸ ਵਿਚ ਸਕੂਲ ਭੇਜਣ ਦੀ ਸਹਿਮਤੀ ਮੰਗੀ ਹੈ ਪਰ ਹਾਲੇ ਵੀ ਕਈ ਸਕੂਲਾਂ ਵਿਚ ਮਾਪਿਆਂ ਦੀ ਸਹਿਮਤੀ ਪੁੱਜੀ ਨਹੀਂ ਤੇ ਕਈ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਅ ਦੇ ਮਾਪੇ ਬੱਸਾਂ ਰਾਹੀਂ ਸਕੂਲ ਭੇਜਣਾ ਨਹੀਂ ਚਾਹੁੰਦੇ ਜਿਸ ਕਾਰਨ ਚੱਲ ਰਹੀਆਂ ਕੁਝ ਬੱਸਾਂ ਵੀ ਖਾਲੀ ਹੀ ਆ-ਜਾ ਰਹੀਆਂ ਹਨ। ਇਸ ਵੇਲੇ ਸਟੈਪਿੰਗ ਸਟੋਨ ਸਕੂਲ, ਅਜੀਤ ਕਰਮ ਸਿੰਘ ਇੰਟਰਨੈਸ਼ਨਲ ਸਕੂਲ ਸੈਕਟਰ-41, ਸੇਂਟ ਕਬੀਰ ਸਕੂਲ ਸੈਕਟਰ-26, ਐਸਡੀ ਪਬਲਿਕ ਸਕੂਲ ਸੈਕਟਰ-32, ਵਿਵੇਕ ਹਾਈ ਸਕੂਲ, ਗੁਰੂ ਨਾਨਕ ਸਕੂਲ ਸੈਕਟਰ-36 ਨੇ ਕੁਝ ਕੁ ਵਿਦਿਆਰਥੀਆਂ ਨੂੰ ਲਿਆਉਣ ਲਈ ਇਕ-ਇਕ ਦੋ-ਦੋ ਬੱਸਾਂ ਸ਼ੁਰੂ ਕੀਤੀਆਂ ਹਨ ਪਰ ਇਨ੍ਹਾਂ ਬੱਸਾਂ ਵਿਚ ਵੀ ਸਮਰੱਥਾ ਤੋਂ ਅੱਧੇ ਬੱਚੇ ਵੀ ਨਹੀਂ ਆ ਰਹੇ। ਚੰਡੀਗੜ੍ਹ ਸਕੂਲ ਬੱਸ ਅਪਰੇਟਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਸੈਣੀ, ਜਨਰਲ ਸਕੱਤਰ ਜੀਵਨ ਰਤਨ ਸ਼ਰਮਾ, ਸਕੱਤਰ ਸਤਿੰਦਰ ਵੀਰ ਸਿੰਘ, ਖਜ਼ਾਨਚੀ ਲਖਬੀਰ ਸਿੰਘ, ਅਮਰੀਕ ਸਿੰਘ, ਮਨਮੋਹਨ ਸਿੰਘ, ਰਾਜਿੰਦਰ ਸਿੰਘ ਤੇ ਰਾਜਿੰਦਰ ਸਿੰਘ ਸਕੇਤੜੀ ਨੇ ਦੱਸਿਆ ਕਿ ਉਨ੍ਹਾਂ ਦੀ ਆਮਦਨ ਦਾ ਸਾਧਨ ਬੱਚਿਆਂ ਦੀ ਸਕੂਲ ਬੱਸਾਂ ਦੀ ਮਹੀਨਾ ਫੀਸ ਹੈ ਜੋ 18 ਮਹੀਨਿਆਂ ਤੋਂ ਬੰਦ ਹੈ। 

ਆਨਲਾਈਨ ਪੜ੍ਹਾਈ ਬੰਦ ਹੋਣ ’ਤੇ ਚਲਾਉਣਗੇ ਬੱਸਾਂ

ਸਕੂਲ ਬੱਸ ਅਪਰੇਟਰਾਂ ਨੇ ਮੰਗ ਕੀਤੀ ਕਿ ਜਦ ਤਕ ਸਕੂਲਾਂ ਵਿਚ ਆਨਲਾਈਨ ਪੜ੍ਹਾਈ ਬੰਦ ਨਹੀਂ ਕੀਤੀ ਜਾਂਦੀ ਤਦ ਤਕ ਸਕੂਲ ਬੱਸਾਂ ਚੱਲ ਹੀ ਨਹੀਂ ਸਕਦੀਆਂ ਕਿਉਂਕਿ ਇਕ ਬੱਸ ਨੂੰ ਸੜਕ ’ਤੇ ਚਲਾਉਣ ਲਈ 70 ਤੋਂ 80 ਹਜ਼ਾਰ ਰੁਪਏ ਦਾ ਖਰਚਾ ਕਰਨਾ ਪੈਣਾ ਹੈ ਜਿਸ ਵਿਚ 42 ਸੀਟਰ ਬੱਸ ਦੀ 60 ਹਜ਼ਾਰ ਰੁਪਏ ਦੀ ਇੰਸ਼ੋਰੈਂਸ ਤੇ ਹੋਰ ਖਰਚੇ ਸ਼ਾਮਲ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਸਬੰਧੀ ਜਲਦੀ ਫੈਸਲਾ ਕਰੇ ਤਾਂ ਕਿ ਉਨ੍ਹਾਂ ਨੂੰ ਹੋਰ ਆਰਥਿਕ ਮਾਰ ਨਾ ਪਵੇ।

ਟਰਾਂਸਪੋਰਟ ਸਕੱਤਰ ਨਾਲ ਮੀਟਿੰਗ ਅੱਜ

ਇਹ ਵੀ ਪਤਾ ਲੱਗਾ ਹੈ ਕਿ ਚੰਡੀਗੜ੍ਹ ਬੱਸ ਅਪਰੇਟਰਾਂ ਦੀ ਸਕੱਤਰ ਟਰਾਂਸਪੋਰਟ ਨਾਲ ਮੀਟਿੰਗ 26 ਅਕਤੂਬਰ ਨੂੰ ਹੋਵੇਗੀ। ਇਸ ਵੇਲੇ ਪ੍ਰਸ਼ਾਸਨ ਨੇ ਸਕੂਲ ਬੱਸਾਂ ਨੂੰ 31 ਅਕਤੂਬਰ ਤਕ ਰਾਹਤ ਦਿੱਤੀ ਹੈ ਕਿ ਇਸ ਸਮੇਂ ਦੌਰਾਨ ਉਨ੍ਹਾਂ ਦੇ ਕਾਗਜ਼ਾਤ ਪੂਰੇ ਨਾ ਹੋਣ ’ਤੇ ਚਲਾਨ ਨਹੀਂ ਕੀਤੇ ਜਾਣਗੇ। ਬੱਸ ਮਾਲਕਾਂ ਨੇ ਕਿਹਾ ਕਿ ਪ੍ਰਸ਼ਾਸਨ ਇਹ ਰਾਹਤ ਅਗਲੇ ਸਾਲ ਮਾਰਚ ਤਕ ਵਧਾਏ ਤੇ ਇਸ ਸਮੇਂ ਦੌਰਾਨ ਰੋਡ ਟੈਕਸ ਤੇ ਹੋਰ ਖਰਚੇ ਮੁਆਫ ਕੀਤੇ ਜਾਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਮੁੱਖ ਖ਼ਬਰਾਂ

ਨਾਗਾਲੈਂਡ: ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ’ਚ 14 ਨਾਗਰਿਕ ਹਲਾਕ

ਨਾਗਾਲੈਂਡ: ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ’ਚ 14 ਨਾਗਰਿਕ ਹਲਾਕ

* ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ * ਮ੍ਰਿਤਕਾਂ ’ਚ ਖਾਣ ਦੇ ਵਰਕਰ...

ਕੇਜਰੀਵਾਲ ਦੀ ਰਿਹਾਇਸ਼ ਅੱਗੇ ਅਧਿਆਪਕਾਂ ਦੇ ਧਰਨੇ ’ਚ ਪੁੱਜੇ ਸਿੱਧੂ

ਕੇਜਰੀਵਾਲ ਦੀ ਰਿਹਾਇਸ਼ ਅੱਗੇ ਅਧਿਆਪਕਾਂ ਦੇ ਧਰਨੇ ’ਚ ਪੁੱਜੇ ਸਿੱਧੂ

ਕੇਜਰੀਵਾਲ ’ਤੇ ਲਾਇਆ ਅਧਿਆਪਕਾਂ ਨਾਲ ਕੀਤੇ ਵਾਅਦੇ ਵਫ਼ਾ ਨਾ ਕਰਨ ਦਾ ਦੋਸ਼...

ਸ਼ਹਿਰ

View All