DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

SAS Nagar news: ਗਮਾਡਾ ਖ਼ਾਲੀ ਥਾਂ ’ਚ ਸੁੱਟ ਰਿਹੈ ਸੀਵਰੇਜ ਦਾ ਪਾਣੀ

ਸਾਬਕਾ ਡਿਪਟੀ ਮੇਅਰ ਨੇ ਲੋਕਾਂ ਨਾਲ ਮੌਕੇ ਦਾ ਦੌਰਾ ਕੀਤਾ; ਗਮਾਡਾ ਨੂੰ ਪੀ ਆਰ 6 ਸੜਕ ਬਣਾਉਣ ਦੀ ਅਪੀਲ

  • fb
  • twitter
  • whatsapp
  • whatsapp
featured-img featured-img
ਸੜਕ ਵਾਲੀ ਥਾਂ ਵਿੱਚ ਜਮ੍ਹਾਂ ਸੀਵਰੇਜ ਦਾ ਪਾਣੀ ਦਿਖਾਉਂਦੇ ਹੋਏ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਹੋਰ।
Advertisement

ਮੁਹਾਲੀ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੀ ਆਰ 6 ਸੜਕ ਦਾ ਮਸਲਾ ਚੁੱਕਦਿਆਂ ਗਮਾਡਾ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਮਸਲੇ ਦਾ ਫੌਰੀ ਹੱਲ ਨਾ ਕੀਤਾ ਗਿਆ ਤਾਂ ਉਹ ਟੀ ਡੀ ਆਈ ਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ ਆਰੰਭ ਕਰਨਗੇ।

ਸਥਾਨਕ ਵਸਨੀਕਾਂ ਨੂੰ ਨਾਲ ਸਬੰਧਤ ਥਾਂ ਦਾ ਦੌਰਾ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੇ ਜੀਵਨ ਭਰ ਦੀ ਕਮਾਈ ਨਾਲ ਆਪਣੇ ਘਰ ਬਣਾਉਣ ਵਾਲੇ ਲੋਕ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ। ਟੀ ਡੀ ਆਈ ਸਿਟੀ ਅਤੇ ਪੀ. ਆਰ-6 ਸੜਕ ਦੇ ਨਾਲ ਲੱਗਦੇ ਸੈਕਟਰਾਂ ਦੇ ਵਸਨੀਕ ਆਪਣੇ ਹੀ ਘਰਾਂ ਵਿੱਚ ਸੀਵਰੇਜ ਦੇ ਪਾਣੀ ਨਾਲ ਘਿਰੇ ਹੋਏ ਹਨ। ਸ੍ਰੀ ਬੇਦੀ ਨੇ ਕਿਹਾ ਕਿ ਪੀ ਆਰ-6 ਸੜਕ ਟੀ ਡੀ ਆਈ, ਜੇ ਐੱਲ ਪੀ ਐੱਲ, ਸੈਕਟਰ 121, 88, 89 ਨੂੰ ਮੁਹਾਲੀ-ਚੰਡੀਗੜ੍ਹ ਨਾਲ ਜੋੜਦੀ ਹੈ। ਗਮਾਡਾ ਨੇ ਇਸ ਸੜਕ ਲਈ ਜ਼ਮੀਨ 2014 ਵਿੱਚ ਹੀ ਐਕੁਆਇਰ ਕਰ ਲਈ ਸੀ। ਕਿਸਾਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾ ਚੁੱਕਾ ਹੈ ਪਰ 12 ਸਾਲ ਬੀਤਣ ਦੇ ਬਾਵਜੂਦ ਸੜਕ ਬਣਨੀ ਸ਼ੁਰੂ ਨਹੀਂ ਹੋਈ।

Advertisement

ਸ੍ਰੀ ਬੇਦੀ ਨੇ ਇਸ ਮਾਮਲੇ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ਪੀ ਆਰ-6 ਸੜਕ ਅਤੇ ਨਾਲ ਬਣਨ ਵਾਲੇ ਸਟੌਰਮ ਵਾਟਰ ਡਰੇਨੇਜ ਪ੍ਰਾਜੈਕਟ ਵਿੱਚ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਮੁਸ਼ਕਲ ਹੋ ਰਹੀ ਹੈ। ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਰਸਾਤਾਂ ਵਿੱਚ ਘਰਾਂ ਵਿੱਚ ਪਾਣੀ ਵੜ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਮਾਡਾ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਆਪਣੀ ਜ਼ਮੀਨ ਨੂੰ ਪੱਧਰਾ ਕਰਕੇ ਉੱਚੀ ਕਰੇ ਅਤੇ ਆਪਣਾ ਕਬਜ਼ਾ ਲਵੇ, ਤਾਂ ਜੋ ਟੀ ਡੀ ਆਈ ਆਪਣਾ ਸੀਵਰੇਜ ਦਾ ਪਾਣੀ ਉੱਥੇ ਨਾ ਸੁੱਟ ਸਕੇ।

Advertisement

Advertisement
×