SAS Nagar, Mohali: ਸੜਕ ਪੁੱਟਣ ਕਾਰਨ ਰਾਹਗੀਰ ਪ੍ਰੇਸ਼ਾਨ
ਮੁਹਾਲੀ ਦੇ ਫੇਜ਼ 9 ਵੱਲ ਜਾਣ ਵਾਲੀ ਮੁੱਖ ਸੜਕ ਨੂੰ ਪੁੱਟਣ ਤੋਂ ਬਾਅਦ ਮੁਰੰਮਤ ਨਾ ਕਰਨ ਕਾਰਨ ਸਥਾਨਕ ਵਾਸੀਆਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੜਕ ਫੋਰਟਿਸ ਹਸਪਤਾਲ ਤੋਂ ਕੁੰਭੜਾ ਲਾਈਟ ਪੁਆਇੰਟ ਵੱਲ ਜਾਣ ਵਾਲੀ...
ਮੁਹਾਲੀ ਦੇ ਫੇਜ਼ 9 ਵੱਲ ਜਾਣ ਵਾਲੀ ਮੁੱਖ ਸੜਕ ਨੂੰ ਪੁੱਟਣ ਤੋਂ ਬਾਅਦ ਮੁਰੰਮਤ ਨਾ ਕਰਨ ਕਾਰਨ ਸਥਾਨਕ ਵਾਸੀਆਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੜਕ ਫੋਰਟਿਸ ਹਸਪਤਾਲ ਤੋਂ ਕੁੰਭੜਾ ਲਾਈਟ ਪੁਆਇੰਟ ਵੱਲ ਜਾਣ ਵਾਲੀ ਸੜਕ ’ਤੇ ਐੱਚ ਆਈ ਜੀ ਘਰਾਂ ਦੇ ਪਿੱਛੇ ਸਥਿਤ ਹੈ।
ਸੀਵਰੇਜ ਦੀ ਲਾਈਨ ਪਾਉਣ ਲਈ ਪੁੱਟੀ ਸੜਕ ਦੀ ਮੁਰੰਮਤ ਨਾ ਹੋਣ ਕਾਰਨ, ਦਿਨ ਭਰ ਧੂੜ ਉੱਡਦੀ ਰਹਿੰਦੀ ਹੈ, ਜੋ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੁੰਦੀ ਹੈ।
ਜਾਣਕਾਰੀ ਅਨੁਸਾਰ ਸੜਕ ਲਗਪਗ ਡੇਢ ਮਹੀਨਾ ਪਹਿਲਾਂ ਪੁੱਟੀ ਗਈ ਸੀ। ਹਾਲਾਂਕਿ ਕਈ ਦਿਨਾਂ ਬਾਅਦ ਨਵੇਂ ਸੀਵਰੇਜ ਪਾਈਪ ਪਾਏ ਗਏ ਸਨ ਪਰ ਨਗਰ ਨਿਗਮ ਨੇ ਸੜਕ ਨੂੰ ਠੀਕ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ।
ਅਮਰਪ੍ਰੀਤ ਕੌਰ, ਰਾਜਿੰਦਰ ਗਰਗ ਅਤੇ ਪਰਸ਼ੋਤਮ ਕੌਰ ਸਣੇ ਫੇਜ਼ 9 ਦੇ ਵਾਸੀਆਂ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਅਧਿਕਾਰੀਆਂ ਨਾਲ ਕਈ ਵਾਰ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਦੀ ਸਮੱਸਿਆ ਅਜੇ ਵੀ ਹੱਲ ਨਹੀਂ ਹੋਈ ਹੈ। ਪਹਿਲਾਂ ਸਾਰਾ ਦਿਨ ਸੜਕ ’ਤੇ ਧੂੜ ਉੱਡਦੀ ਰਹਿੰਦੀ ਸੀ, ਜਿਸ ਨਾਲ ਉਨ੍ਹਾਂ ਦੇ ਘਰਾਂ ਦੇ ਅੰਦਰ ਰੱਖੇ ਕੱਪੜੇ ਗੰਦੇ ਹੋ ਜਾਂਦੇ ਸਨ। ਹੁਣ ਮੀਂਹਾਂ ਤੋਂ ਬਾਅਦ ਸੜਕ ’ਤੇ ਚਿੱਕੜ ਹੋ ਗਿਆ ਹੈ। ਲੋਕਾਂ ਨੇ ਇਸ ਸਮੱਸਿਆ ਦੇ ਤੁਰੰਤ ਹੱਲ ਦੀ ਮੰਗ ਕੀਤੀ ਹੈ।

