DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Sarabjit Singh Samana: ਸੈਕਟਰ 78 ਦੇ ਵਸਨੀਕਾਂ ਦਾ ਵਫ਼ਦ ਮੇਅਰ ਨੂੰ ਮਿਲਿਆ

ਰੈਜ਼ੀਡੈਂਟ ਵੈੱਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ 78 ਦਾ ਵਫ਼ਦ ਕਮੇਟੀ ਦੇ ਮੁੱਖ ਸਲਾਹਕਾਰ ਮੇਜਰ ਸਿੰਘ ਦੀ ਅਗਵਾਈ ਹੇਠ ਸੈਕਟਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੂੰ ਮਿਲਿਆ। ਵਫ਼ਦ ਵਿੱਚ ਕੌਂਸਲਰ ਕਮਲਜੀਤ ਕੌਰ ਵੀ...

  • fb
  • twitter
  • whatsapp
  • whatsapp
featured-img featured-img
ਮੁਹਾਲੀ ਦੇ ਮੇਅਰ ਨੂੰ ਮੰਗ ਪੱਤਰ ਦਿੰਦੇ ਦੇ ਵਫ਼ਦ ਦੇ ਮੈਂਬਰ। -ਫੋਟੋ: ਚਿੱਲਾ
Advertisement

ਰੈਜ਼ੀਡੈਂਟ ਵੈੱਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ 78 ਦਾ ਵਫ਼ਦ ਕਮੇਟੀ ਦੇ ਮੁੱਖ ਸਲਾਹਕਾਰ ਮੇਜਰ ਸਿੰਘ ਦੀ ਅਗਵਾਈ ਹੇਠ ਸੈਕਟਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੂੰ ਮਿਲਿਆ। ਵਫ਼ਦ ਵਿੱਚ ਕੌਂਸਲਰ ਕਮਲਜੀਤ ਕੌਰ ਵੀ ਸ਼ਾਮਲ ਹੋਏ।

ਵਫ਼ਦ ਨੇ ਮੇਅਰ ਤੋਂ ਮੰਗ ਕੀਤੀ ਕਿ ਸੈਕਟਰ 78 ਨੂੰ ਵਾਟਰ ਵਰਕਸ ਸੈਕਟਰ 77 ਤੋਂ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਜਾਵੇ। ਸੈਕਟਰ 77 ਨੂੰ ਸਾਲ ਤੋਂ ਵੱਧ ਸਮੇਂ ਤੋਂ ਨਹਿਰੀ ਪਾਣੀ ਸਪਲਾਈ ਹੋ ਰਿਹਾ ਹੈ। ਸੈਕਟਰ 78 ਵਾਸੀਆਂ ਨੂੰ ਪਾਣੀ ਦੀ ਬਹੁਤ ਕਿੱਲਤ ਹੈ। ਸੈਕਟਰ 78 ਦੇ ਕਈ ਪਾਸੇ ਗੰਦਾ ਪਾਣੀ ਆ ਰਿਹਾ ਹੈ।

Advertisement

ਉਨ੍ਹਾਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਹੋਰ ਰੋਡ ਗਲੀਆਂ ਬਣਾਉਣ, ਸ਼ਹੀਦ ਭਗਤ ਸਿੰਘ ਪਾਰਕ ਨੰਬਰ 17 ਦੇ ਪਾਰਕ ਲਾਈਟਾਂ ਅਤੇ ਬਿਜਲੀ ਦੀਆਂ ਨੰਗੀਆਂ ਤਾਰਾਂ ਠੀਕ ਕਰਾਉਣ, ਸੈਕਟਰ ਦੇ ਵੱਡੇ ਪਾਰਕ ਨੰਬਰ 5, 16 ਅਤੇ 17 ਵਿੱਚ ਤਿੰਨ-ਤਿੰਨ ਫਲੱਡ ਲਾਈਟਾਂ ਲਾਉਣ, ਸਾਰੇ ਸੈਕਟਰ ਦੇ ਕਰਵ ਚੈਨਲ ਨਵਿਆਉਣ ਦੀ ਮੰਗ ਕੀਤੀ। ਇਸੇ ਤਰ੍ਹਾਂ ਰੋਡ ਬਰਮਾਂ ਉੱਤੇ ਪੇਵਰ ਬਲਾਕ ਲਗਾਉਣ, ਪਾਰਕ ਨੰਬਰ 16 ਵਿੱਚ ਲੜਕੀਆਂ/ਔਰਤਾਂ ਵਾਸਤੇ ਖੇਡਣ ਲਈ ਬੈਡਮਿੰਟਨ ਕੋਰਟ ਬਣਾਉਣ, ਸੈਕਟਰ ਦੇ ਪਾਰਕਾਂ ਵਿੱਚ ਜ਼ਰੂਰਤ ਮੁਤਾਬਕ ਹੋਰ ਬੈਂਚ ਲਗਾਉਣ, ਪਾਰਕ ਨੰਬਰ 16 ਦਾ ਪੂਰਨ ਤੌਰ ’ਤੇ ਨਵੀਨੀਕਰਨ ਕਰਨ, ਖ਼ਰਾਬ ਹੋਏ ਜਿਮ ਠੀਕ ਕਰਾਉਣ, ਝੂਲਿਆਂ ਦੀ ਮੁਰੰਮਤ, ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਮੈਨ ਹੋਲ ਦੀ ਸਫ਼ਾਈ ਕਰਾਉਣ ਅਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ।

Advertisement

ਮੇਅਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਸਾਰੀਆਂ ਮੁਸ਼ਕਲਾਂ ਦੂਰ ਕੀਤੀਆਂ ਜਾਣਗੀਆਂ। ਵਫ਼ਦ ਵਿੱਚ ਮੇਜਰ ਸਿੰਘ, ਜਗਦੀਪ ਸਿੰਘ ਮਾਵੀ, ਜਸਵਿੰਦਰ ਸਿੰਘ, ਗੁਰਨਾਮ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸਿੰਘ ਕੰਗ, ਜਗਦੀਸ਼ ਸਿੰਘ ਗਿੱਲ, ਪ੍ਰੇਮ ਸਿੰਘ, ਕੁਲਦੀਪ ਸਿੰਘ ਭਿੰਡਰ, ਹਰਸੰਗਤ ਸਿੰਘ, ਨਰੇਸ਼ ਕੁਮਾਰ, ਜਰਨੈਲ ਸਿੰਘ, ਵਰਿੰਦਰ ਸਿੰਘ, ਕਮਲਪ੍ਰੀਤ ਸੈਣੀ ਆਦਿ ਸ਼ਾਮਲ ਹੋਏ।

Advertisement
×