DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧਰਮਗੜ੍ਹ ’ਚ ਸੰਤ ਆਸਾ ਰਾਮ ਪੁਆਧੀ ਅਖਾੜਾ

ਪੁਰਾਤਨ ਗਾਇਕੀ ਨੇ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜਿਆ

  • fb
  • twitter
  • whatsapp
  • whatsapp
featured-img featured-img
ਪਿੰਡ ਧਰਮਗੜ੍ਹ ਵਿੱਚ ਗੀਤ ਗਾਉਂਦੇ ਹੋਏ ਕਲਾਕਾਰ।
Advertisement
ਇੱਥੋਂ ਨੇੜਲੇ ਪਿੰਡ ਧਰਮਗੜ੍ਹ ਵਿੱਚ ਪੁਰਾਤਨ ਸੱਭਿਆਚਾਰ ਨੂੰ ਸੰਭਾਲਣ ਦੇ ਉਦੇਸ਼ ਨਾਲ ‘ਸੰਤ ਆਸਾ ਰਾਮ ਪੁਆਧੀ ਅਖਾੜਾ’ ਸਜਾਇਆ ਗਿਆ। ਪੁਆਧ ਖੇਤਰ ਦੀ ਵਿਲੱਖਣ ਲੋਕ-ਗਾਇਕੀ ਨੂੰ ਸੁਣਨ ਲਈ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸਰੋਤੇ ਪੁੱਜੇ।

ਪਿੰਡ ਦੇ ਪੰਚ ਗੁਰਲਾਲ ਸਿੰਘ ਸੈਣੀ ਨੇ ਦੱਸਿਆ ਕਿ ਪੰਚਾਇਤ ਵੱਲੋਂ ਕੀਤੇ ਇਸ ਉਪਰਾਲੇ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਪੁਆਧੀ ਵਿਰਸੇ ਅਤੇ ਲੋਕ-ਸੰਗੀਤ ਨਾਲ ਜੋੜਨਾ ਹੈ। ਅਖਾੜੇ ਦੌਰਾਨ ਪ੍ਰਸਿੱਧ ਪੁਆਧੀ ਗਾਇਕ ਤਰਲੋਚਨ ਸਿੰਘ ਗੋਬਿੰਦਗੜ੍ਹ ਅਤੇ ਉਨ੍ਹਾਂ ਦੀ ਟੀਮ ਨੇ ਦੁਪਹਿਰ ਇੱਕ ਵਜੇ ਤੋਂ ਚਾਰ ਵਜੇ ਤੱਕ ਆਪਣੀਆਂ ਰਚਨਾਵਾਂ, ਕਿੱਸਿਆਂ ਅਤੇ ਪੁਰਾਤਨ ਪ੍ਰਸੰਗਾਂ ਰਾਹੀਂ ਸਰੋਤਿਆਂ ਨੂੰ ਮੰਤਰ-ਮੁਗਧ ਕਰ ਰੱਖਿਆ। ਢੋਲਕ ਅਤੇ ਸਾਰੰਗੀ ਸਾਜ਼ ਨਾਲ ਗਾਏ ਗੀਤਾਂ ਨੇ ਪੁਰਾਣੇ ਸਮਿਆਂ ਦੀ ਯਾਦ ਤਾਜ਼ਾ ਕਰ ਦਿੱਤੀ।

Advertisement

ਇਸ ਮੌਕੇ ਪੰਚਾਇਤ ਵੱਲੋਂ ਕਲਾਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਅਜਿਹੇ ਅਖਾੜੇ ਲੋਕਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਜਾਣਕਾਰੀ ਮੁਤਾਬਕ ਕਰੀਬ 40-50 ਪਿੰਡਾਂ ਦੇ ਲੋਕਾਂ ਨੇ ਅਖਾੜੇ ਦਾ ਆਨੰਦ ਮਾਣਿਆ।

Advertisement

Advertisement
×