DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਹਿਤਿਅਮ-2026: ਨਾਇਬ ਸੈਣੀ ਤੇ ਕਿਰਨ ਬੇਦੀ ਨੇ ਕੀਤੀ ਸ਼ਿਰਕਤ

ਸੀ ਜੀ ਸੀ ਯੂਨੀਵਰਸਿਟੀ ’ਚ ਦੋ ਦਿਨਾ ਸਾਹਿਤਕ ਉਤਸਵ ਕਰਵਾਇਆ

  • fb
  • twitter
  • whatsapp
  • whatsapp
featured-img featured-img
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਯੂਨੀਵਰਸਿਟੀ ਪ੍ਰਬੰਧਕਾਂ ਨਾਲ। -ਫੋਟੋ: ਚਿੱਲਾ
Advertisement

ਸੀ ਜੀ ਸੀ ਯੂਨੀਵਰਸਿਟੀ ਮੁਹਾਲੀ ਵਿੱਚ ਦੋ ਦਿਨਾ ਸਾਹਿਤਕ ਉਤਸਵ ‘ਸਾਹਿਤਿਅਮ-2026‘ ਕਰਵਾਇਆ ਗਿਆ। ਸਮਾਗਮ ਦਾ ਉਦਘਾਟਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਦਾ ਵਿਜ਼ਨ ਸਿੱਖਿਆ, ਯੁਵਾ ਸਸ਼ਕਤੀਕਰਨ ਅਤੇ ਨਵੀਨਤਾ ’ਤੇ ਟਿਕਿਆ ਹੋਇਆ ਹੈ। ਉਨ੍ਹਾਂ ਯੂਨੀਵਰਸਿਟੀਆਂ ਨੂੰ ਵਿਚਾਰਾਂ ਦੇ ਨਿਰਮਾਣ ਅਤੇ ਰਾਸ਼ਟਰ-ਨਿਰਮਾਣ ਦੇ ਏਜੰਟ ਵਜੋਂ ਅਹਿਮ ਦੱਸਿਆ। ਭਾਰਤ ਦੀ ਪਹਿਲੀ ਮਹਿਲਾ ਆਈ ਪੀ ਐੱਸ ਅਧਿਕਾਰੀ ਡਾ. ਕਿਰਨ ਬੇਦੀ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਅਤੇ ਜਨਤਕ ਸੇਵਾ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ‘ਕਿਰਨ ਬੇਦੀ ਲੀਡਰਸ਼ਿਪ ਲਰਨਿੰਗ ਪ੍ਰੋਗਰਾਮ’ ਦੀ ਸ਼ੁਰੂਆਤ ਵੀ ਕੀਤੀ, ਜੋ ਭਵਿੱਖ ਦੇ ਨੈਤਿਕ ਆਗੂ ਤਿਆਰ ਕਰਨ ਵਿੱਚ ਸਹਾਈ ਹੋਵੇਗਾ।

ਯੂਨੀਵਰਸਿਟੀ ਦੇ ਸਟਾਰਟਅੱਪ ਸੱਭਿਆਚਾਰ ਨੂੰ ਉਤਸ਼ਾਹਿਤ ਕਰਦਿਆਂ ਕਈ ਕੰਪਨੀਆਂ ਨੂੰ ਫੰਡਿੰਗ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਪੰਜਾਬੀ ਸਾਹਿਤ ਅਤੇ ਸੰਗੀਤ ‘ਤੇ ਵਿਸ਼ੇਸ਼ ਚਰਚਾ ਕੀਤੀ ਗਈ, ਜਿਸ ਵਿੱਚ ਡਾ. ਹਰਮਹਿੰਦਰ ਸਿੰਘ ਬੇਦੀ, ਮਲਕੀਤ ਰੌਣੀ, ਬੰਟੀ ਬੈਂਸ, ਜਸਬੀਰ ਜੱਸੀ ਅਤੇ ਜਗਦੀਪ ਸਿੰਘ ਵੜਿੰਗ ਵਰਗੀਆਂ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ। ਉਤਸਵ ਦੀ ਸਮਾਪਤੀ ਅਫਸਾਨਾ ਖਾਨ ਨੇ ਸੰਗੀਤਕ ਪੇਸ਼ਕਾਰੀਆਂ ਨਾਲ ਹੋਈ।

Advertisement

ਯੂਨੀਵਰਸਿਟੀ ਦੇ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਉਤਸਵ ਸਿੱਖਿਆ ਨੂੰ ਕਲਾਸਰੂਮਾਂ ਤੋਂ ਬਾਹਰ ਲਿਜਾ ਕੇ ਭਵਿੱਖ ਦੇ ਆਗੂਆਂ ਨੂੰ ਤਿਆਰ ਕਰਨ ਦਾ ਇੱਕ ਯੋਗ ਪਲੈਟਫਾਰਮ ਹੈ। ਇਸ ਮੌਕੇ ਸਾਬਕਾ ਆਈ ਪੀ ਐੱਸ ਅਸ਼ੋਕ ਕੁਮਾਰ, ਨਵਜਯੋਤ ਰੰਧਾਵਾ, ਉਮੰਗ ਜਿੰਦਲ, ਆਸ਼ੀਸ਼ ਕੁਮਾਰ ਚੌਧਰੀਹਾਜ਼ਰ ਸਨ।

Advertisement

Advertisement
×