Rural Development: ਸਮੱਸਿਆਵਾਂ ਨਾਲ ਘਿਰਿਆ ਪਿੰਡ ਬੂਥਗੜ੍ਹ
ਬਲਾਕ ਨੂਰਪੁਰ ਬੇਦੀ ਦਾ ਪਿੰਡ ਬੂਥਗੜ੍ਹ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ। ਪਿੰਡ ਵਿੱਚ ਨੌਜਵਾਨਾਂ ਦੇ ਖੇਡਣ ਲਈ ਕੋਈ ਗਰਾਊਂਡ ਨਹੀਂ ਹੈ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਪਿੰਡ ਵਿੱਚ ਖੇਡ ਮੈਦਾਨ ਬਣਾਉਣ ਦੀ ਗਰਾਂਟ ਨਹੀਂ ਦਿੱਤੀ। ਸਮਾਜ ਸੇਵੀ ਚੌਧਰੀ...
Advertisement
ਬਲਾਕ ਨੂਰਪੁਰ ਬੇਦੀ ਦਾ ਪਿੰਡ ਬੂਥਗੜ੍ਹ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ। ਪਿੰਡ ਵਿੱਚ ਨੌਜਵਾਨਾਂ ਦੇ ਖੇਡਣ ਲਈ ਕੋਈ ਗਰਾਊਂਡ ਨਹੀਂ ਹੈ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਪਿੰਡ ਵਿੱਚ ਖੇਡ ਮੈਦਾਨ ਬਣਾਉਣ ਦੀ ਗਰਾਂਟ ਨਹੀਂ ਦਿੱਤੀ। ਸਮਾਜ ਸੇਵੀ ਚੌਧਰੀ ਹੁਸਨ ਚੰਦ ਨੇ ਕਿਹਾ ਕਿ ਪੈਟਰੋਲ ਪੰਪ ਤੋਂ ਬੂਥਗੜ੍ਹ ਨੂੰ ਜਾਂਦੀ ਸੜਕ ਕੱਚੀ ਹੋਣ ਕਾਰਨ ਮੁਸ਼ਕਲਾਂ ਆ ਰਹੀਆਂ ਹਨ। ਕਾਹਨਪੁਰ ਖੂਹੀ ਤੋਂ ਭੰਗਲਾਂ ਸੜਕ ਬੰਦ ਹੋਣ ਕਾਰਨ ਟਰੈਕਟਰ-ਟਰਾਲੀ ਵਾਲਿਆਂ ਨੇ ਸਟੋਨ ਕਰੱਸ਼ਰ ਤੋਂ ਸਮੱਗਰੀ ਲੈ ਕੇ ਇਸ ਸੜਕ ’ਤੇ ਜਾਣਾ ਸ਼ੁਰੂ ਕਰ ਦਿੱਤਾ ਹੈ।
ਪਿੰਡ ਦੀ ਸਰਪੰਚ ਸੁਮਨ ਨੇ ਦੱਸਿਆ ਕਿ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ। ਪਾਣੀ ਦੀ ਟੈਂਕੀ ਬਣਾ ਦਿੱਤੀ ਗਈ ਹੈ ਪਰ ਹਾਲੇ ਤੱਕ ਪਿੰਡ ਨੂੰ ਪਾਣੀ ਸਪਲਾਈ ਨਹੀਂ ਮਿਲੀ। ਸਰਪੰਚ ਸੁਮਨ ਨੇ ਦੱਸਿਆ ਕਿ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਕੰਮ ਅਧੂਰਾ ਪਿਆ ਹੈ। ਉਨ੍ਹਾਂ ਵਿਧਾਇਕ ਦਿਨੇਸ਼ ਚੱਢਾ ਤੋਂ ਸਮੱਸਿਆਵਾਂ ਦੇ ਹੱਲ ਲਈ ਗਰਾਂਟ ਦੀ ਮੰਗ ਕੀਤੀ ਹੈ।
Advertisement
Advertisement
Advertisement
×

