ਰੂਪਨਗਰ: ਸ਼ਰਧਾਲੂਆਂ ਦੀ ਭਰੀ ਟਰੈਕਟਰ-ਟਰਾਲੀ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ, ਕਈ ਜ਼ਖ਼ਮੀ : The Tribune India

ਰੂਪਨਗਰ: ਸ਼ਰਧਾਲੂਆਂ ਦੀ ਭਰੀ ਟਰੈਕਟਰ-ਟਰਾਲੀ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ, ਕਈ ਜ਼ਖ਼ਮੀ

ਰੂਪਨਗਰ: ਸ਼ਰਧਾਲੂਆਂ ਦੀ ਭਰੀ ਟਰੈਕਟਰ-ਟਰਾਲੀ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ, ਕਈ ਜ਼ਖ਼ਮੀ

ਜਗਮੋਹਨ ਸਿੰਘ

ਰੂਪਨਗਰ/ਘਨੌਲੀ, 7 ਅਗਸਤ

ਪੁਲੀਸ ਚੌਕੀ ਭਰਤਗੜ੍ਹ ਅਧੀਨ ਬੜਾ ਪਿੰਡ ਅਤੇ ਕੁੰਡਲੂ ਨਦੀ ਨੇੜੇ ਬੀਤੀ ਰਾਤ ਦੋ ਸੜਕ ਹਾਦਸਿਆਂ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 31 ਜ਼ਖਮੀ ਹੋ ਗਏ। ਪੁਲੀਸ ਚੌਕੀ ਭਰਤਗੜ੍ਹ ਦੇ ਤਫਤੀਸ਼ੀ ਅਧਿਕਾਰੀ ਏਐੱਸਆਈ ਸੁਸ਼ੀਲ ਕੁਮਾਰ ਅਨੁਸਾਰ ਹਰਿਆਣਾ ਦੇ ਕਸਬਾ ਫਤਿਆਬਾਦ ਨੇੜੇ ਪੈਂਦੇ ਪਿੰਡ ਇੰਦਾ ਸ਼ੂਈ ਤੋਂ ਵੱਡੀ ਗਿਣਤੀ ਸ਼ਰਧਾਲੂ ਟਰੈਕਟਰ ਟਰਾਲੀ ਐੱਚਆਰ 23ਈ-7479 ’ਤੇ ਨੈਣਾਂ ਦੇਵੀ ਜਾ ਰਹੇ ਸਨ, ਜਦੋਂ ਉਹ ਭਰਤਗੜ੍ਹ ਤੋਂ ਅੱਗੇ ਬੜਾ ਪਿੰਡ ਦੀ ਉਤਰਾਈ ਨੇੜੇ ਪੁੱਜੇ ਤਾਂ ਟਰੈਕਟਰ ਚਾਲਕ ਦਾ ਸੰਤੁਲਨ ਵਿਗੜ ਗਿਆ ਤੇ ਟਰਾਲੀ ਬੇਕਾਬੂ ਹੋ ਕੇ ਪਲਟ ਗਈ, ਜਿਸ ਦੌਰਾਨ 32 ਵਿਕਅਤੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਰਾਹਗੀਰਾਂ ਨੇ ਪੁਲੀਸ ਚੌਕੀ ਭਰਤਗੜ੍ਹ ਦੇ ਜਵਾਨਾਂ ਦੀ ਮਦਦ ਨਾਲ ਕਮਿਊਨਿਟੀ ਸਿਹਤ ਕੇਂਦਰ ਭਰਤਗੜ੍ਹ ਵਿਖੇ ਪਹੁੰਚਾਇਆ ਗਿਆ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੋਣ ਕਾਰਨ ਸਿਵਲ ਹਸਪਤਾਲ ਰੂਪਨਗਰ ਅਤੇ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ। 2 ਵਿਅਕਤੀਆਂ ਜੱਗਰ (41) ਪੁੱਤਰ ਸ਼ਿਵ ਚੰਦ ਅਤੇ ਨਵਾਬਦੀਨ (19) ਪੁੱਤਰ ਪਿਆਰਾ ਰਾਮ ਦੋਨੋਂ ਵਾਸੀ ਇੰਦਾ ਸ਼ੂਈ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਜ਼ਖਮੀਆਂ ਦੀ ਸ਼ਨਾਖਤ ਲਵਪ੍ਰੀਤ(19) ਪੰਮ(24),ਜਸਵੰਤ (22), ਗੁਰਪ੍ਰੀਤ(25), ਮਨੀ ਰਾਮ (18), ਸੰਨੀ(18), ਪ੍ਰਵੀਨ (30), ਡੱਬੀ (13), ਅੰਗਰੇਜ਼ (20), ਮਨੀ (9), ਬਾਦਲ(17),ਰਵਿੰਦਰ (28) ਅਜੇ(15) , ਸਾਹਿਲ(7) ,ਸੀਮਾ(35), ਸੁਖਵਿੰਦਰ(35), ਮਨਜੋਤ(16),ਆਜ਼ਾਦ(27), ਸੂਰਜ(23), ਪ੍ਰਦੀਪ(17), ਮਨੀਸ(14), ਏਕਮ(12), ਨਵਜੋਤ (23), ਨੈਨਸੀ (19), ਸੀਮਾ (17), ਸਾਹਿਲ(18), ਚਰਨਜੀਤ (32), ਗੌਰਵ (21) ਤੇ ਰੋਸ਼ਨੀ ਦੇਵੀ(47) ਵਜੋਂ ਹੋਈ ਹੈ। ਦੂਜਾ ਹਾਦਸਾ ਕੁੰਡਲੂ ਨਦੀ ਨੇੜੇ ਵਾਪਰਿਆ ਜਦੋਂ ਚੰਡੀਗੜ੍ਹ ਤੋਂ ਊਧਮਪੁਰ ਜਾ ਰਹੀ ਤੇਜ਼ ਰਫਤਾਰ ਹੋਂਡਾ ਕਾਰ ਨੰਬਰ ਐੱਚਪੀ 90-6871 ਅਚਾਨਕ ਸੰਤੁਲਨ ਵਿਗੜ ਜਾਣ ਬੇਕਾਬੂ ਹੋ ਕੇ ਕੁੰਡਲੂ ਨਦੀ ਵਿੱਚ ਪਲਟ ਗਈ।

ਇਸ ਹਾਦਸੇ ਦੌਰਾਨ ਕਾਰ ਵਿੱਚ ਸਵਾਰ ਵਿਅਕਤੀਆਂ ਵਿੱਚੋਂ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਹੈ। ਕਾਰ ਵਿੱਚ ਸਵਾਰ ਔਰਤ ਦੇ ਬਾਕੀ ਪਰਿਵਾਰਕ ਮੈਂਬਰਾਂ ਦਾ ਬਚਾਅ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਕਾਰ ਵਿੱਚ ਸਵਾਰ ਹੋ ਕੇ ਊਧਮਪੁਰ ਵਿਖੇ ਤਾਇਨਾਤ ਆਪਣੇ ਫੌਜੀ ਜਵਾਨ ਬੇਟੇ ਨੂੰ ਮਿਲਣ ਜਾ ਰਿਹਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸਰਕਾਰ ਨੇ 10 ਯੂ-ਟਿਊਬ ਚੈਨਲਾਂ ’ਤੇ ਪਈਆਂ 45 ਵੀਡੀਓਜ਼ ਬਲਾਕ ਕੀਤੀਆਂ: ਠਾਕੁਰ

ਸਰਕਾਰ ਨੇ 10 ਯੂ-ਟਿਊਬ ਚੈਨਲਾਂ ’ਤੇ ਪਈਆਂ 45 ਵੀਡੀਓਜ਼ ਬਲਾਕ ਕੀਤੀਆਂ: ਠਾਕੁਰ

ਵੀਡੀਓਜ਼ ਵਿੱਚ ਸੀ ਵੱਖ-ਵੱਖ ਧਰਮਾਂ ਦੇ ਫਿਰਕਿਆਂ ਵਿਚਾਲੇ ਨਫ਼ਰਤ ਫੈਲਾਉਣ...

ਸੀਯੂਈਟੀ-ਪੀਜੀ ਦਾ ਨਤੀਜਾ ਐਲਾਨਿਆ

ਸੀਯੂਈਟੀ-ਪੀਜੀ ਦਾ ਨਤੀਜਾ ਐਲਾਨਿਆ

ਕੌਮੀ ਟੈਸਟਿੰਗ ਏਜੰਸੀ ਨੇ ਪ੍ਰੀਖਿਆ ਦੇ ਵਿਸ਼ਾ ਵਾਰ ਟੌਪਰਾਂ ਦਾ ਐਲਾਨ ਕੀਤ...

ਸੁਪਰੀਮ ਕੋਰਟ ਨੇ ਚੋਣ ਨਿਸ਼ਾਨ ਅਲਾਟ ਕਰਨ ਦੇ ਮੁੱਦੇ ਬਾਰੇ ਪਟੀਸ਼ਨ ਖਾਰਜ ਕੀਤੀ

ਸੁਪਰੀਮ ਕੋਰਟ ਨੇ ਚੋਣ ਨਿਸ਼ਾਨ ਅਲਾਟ ਕਰਨ ਦੇ ਮੁੱਦੇ ਬਾਰੇ ਪਟੀਸ਼ਨ ਖਾਰਜ ਕੀਤੀ

ਸਿਖਰਲੀ ਅਦਾਲਤ ਵੱਲੋਂ ਪਟੀਸ਼ਨ ਚੋਣ ਅਮਲ ’ਚ ਅੜਿੱਕਾ ਕਰਾਰ

ਸ਼ਹਿਰ

View All