ਜਗਮੋਹਨ ਸਿੰਘ
ਘਨੌਲੀ, 25 ਮਈ
ਇਥੋਂ ਦੇ ਸਰਕਾਰੀ ਸਕੂਲ ਦੀ ਦਸਵੀਂ ਦੀ 15 ਸਾਲਾ ਵਿਦਿਆਰਥਣ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਲੜਕੀ ਦੀ ਦੇਰ ਸ਼ਾਮ ਪੀਜੀਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ। ਪੁਲੀਸ ਚੌਕੀ ਘਨੌਲੀ ਦੀ ਟੀਮ ਪਰਿਵਾਰਕ ਮੈਂਬਰਾਂ ਅਤੇ ਸਕੂਲ ਦੇ ਅਧਿਆਪਕਾਂ ਤੋਂ ਪੁੱਛ ਪੜਤਾਲ ਕਰਨ ਵਿੱਚ ਜੁਟੀ ਹੋਈ ਹੈ।