ਰੁਪਿੰਦਰ ਕੌਰ ਨੂੰ ਸਟੇਟ ਚੈਂਪੀਅਨ ਐਵਾਰਡ
ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਦੇ ਪ੍ਰਿੰਸੀਪਲ ਸੁਰਜੀਤ ਸਿੰਘ ਨੇ ਦੱਸਿਆ ਕਿ ਫੈਪ ਵੱਲੋਂ ਕਰਵਾਏ ਗਏ ਓਲੰਪਿਆਡ ਵਿੱਚ ਸਕੂਲ ਦੀ ਬਾਰ੍ਹਵੀਂ ਦੀ ਵਿਦਿਆਰਥਣ ਰੁਪਿੰਦਰ ਕੌਰ ਨੇ ਪੀ ਸੀ ਬੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਵਿਦਿਆਰਥਣ ਦਾ ਫੈਪ ਵੱਲੋਂ...
Advertisement
ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਦੇ ਪ੍ਰਿੰਸੀਪਲ ਸੁਰਜੀਤ ਸਿੰਘ ਨੇ ਦੱਸਿਆ ਕਿ ਫੈਪ ਵੱਲੋਂ ਕਰਵਾਏ ਗਏ ਓਲੰਪਿਆਡ ਵਿੱਚ ਸਕੂਲ ਦੀ ਬਾਰ੍ਹਵੀਂ ਦੀ ਵਿਦਿਆਰਥਣ ਰੁਪਿੰਦਰ ਕੌਰ ਨੇ ਪੀ ਸੀ ਬੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਵਿਦਿਆਰਥਣ ਦਾ ਫੈਪ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਕਰਵਾਏ ਸਮਾਰੋਹ ਦੌਰਾਨ ਸਟੇਟ ਚੈਂਪੀਅਨ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਸੇ ਸਮਾਰੋਹ ਦੌਰਾਨ ਪਿਪਸ ਦੇ ਪ੍ਰਿੰਸੀਪਲ ਸੁਰਜੀਤ ਸਿੰਘ ਨੂੰ ਗੋਲਡਨ ਪ੍ਰਿੰਸੀਪਲ, ਮਮਤਾ ਸ਼ਰਮਾ ਨੂੰ ਬੈਸਟ ਟੀਚਰ ਅਤੇ ਹਰਜੀਤ ਸਿੰਘ ਨੂੰ ਇਨਸਪਾਇਰਿੰਗ ਟੀਚਰ ਦੇ ਐਵਾਰਡ ਨਾਲ ਸਨਮਾਨਿਆ। ਸਕੂਲ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ, ਮੈਨੇਜਿੰਗ ਡਾਇਰੈਕਟਰ ਸ਼ਿੰਦਰਪਾਲ ਕੌਰ ਅਟਵਾਲ, ਮੈਨੇਜਰ ਪ੍ਰੀਤਪਾਲ ਕੌਰ ਅਟਵਾਲ, ਵਾਈਸ ਪ੍ਰਿੰਸੀਪਲ ਮਨਦੀਪ ਕੌਰ ਮਾਹਲ ਅਤੇ ਇਸਟੇਟ ਇੰਚਾਰਜ ਅਰਸ਼ਦੀਪ ਸਿੰਘ ਬਰਾੜ ਨੇ ਵਧਾਈ ਦਿੱਤੀ।
Advertisement
