DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੂਟ ਸਬੰਧੀ ਸੇਧਾਂ ਜਾਰੀ

ਰੂਪਨਗਰ ਦੇ ਜ਼ਿਲ੍ਹਾ ਪੁਲੀਸ ਮੁਖੀ ਮਨਿੰਦਰ ਸਿੰਘ ਨੇ 4 ਮਾਰਚ ਤੱਕ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿੱਚ ਮਨਾਏ ਜਾ ਰਹੇ ਹੋਲਾ ਮੁਹੱਲਾ ਮੌਕੇ ਰੂਪਨਗਰ-ਸ੍ਰੀ ਆਨੰਦਪੁਰ ਸਾਹਿਬ ਸੜਕ ’ਤੇ ਭਾਰੀ ਆਵਾਜਾਈ ਦੇ ਮੱਦੇਨਜ਼ਰ ਨੰਗਲ ਅਤੇ ਕੁੱਲੂ ਮਨਾਲੀ ਜਾਣ ਵਾਲੇ...

  • fb
  • twitter
  • whatsapp
  • whatsapp
Advertisement

ਰੂਪਨਗਰ ਦੇ ਜ਼ਿਲ੍ਹਾ ਪੁਲੀਸ ਮੁਖੀ ਮਨਿੰਦਰ ਸਿੰਘ ਨੇ 4 ਮਾਰਚ ਤੱਕ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿੱਚ ਮਨਾਏ ਜਾ ਰਹੇ ਹੋਲਾ ਮੁਹੱਲਾ ਮੌਕੇ ਰੂਪਨਗਰ-ਸ੍ਰੀ ਆਨੰਦਪੁਰ ਸਾਹਿਬ ਸੜਕ ’ਤੇ ਭਾਰੀ ਆਵਾਜਾਈ ਦੇ ਮੱਦੇਨਜ਼ਰ ਨੰਗਲ ਅਤੇ ਕੁੱਲੂ ਮਨਾਲੀ ਜਾਣ ਵਾਲੇ ਯਾਤਰੀਆਂ ਨੂੰ ਬਦਲਵੇਂ ਮਾਰਗਾਂ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਮਨਿੰਦਰ ਸਿੰਘ ਨੇ ਦੱਸਿਆ ਕਿ ਜਿਹੜੇ ਯਾਤਰੀ ਹਿਮਾਚਲ ਪ੍ਰਦੇਸ਼ ਤੋਂ ਊਨਾ, ਧਰਮਸ਼ਾਲਾ ਤੋਂ ਚੰਡੀਗੜ੍ਹ ਜਾਣਾ ਚਾਹੁੰਦੇ ਹਨ, ਉਹ ਆਪਣਾ ਰੂਟ ਬਦਲ ਕੇ ਵਾਇਆ ਨੰਗਲ-ਨੂਰਪੁਰ ਬੇਦੀ-ਰੂਪਨਗਰ ਹੋ ਕੇ ਚੰਡੀਗੜ੍ਹ ਜਾ ਸਕਦੇ ਹਨ। ਇਸੇ ਤਰ੍ਹਾਂ ਜੋ ਯਾਤਰੀ ਕੁੱਲੂ-ਮਨਾਲੀ ਤੋਂ ਚੰਡੀਗੜ੍ਹ ਦਿੱਲੀ ਜਾਣਾ ਚਾਹੁੰਦੇ ਹਨ, ਉਹ ਆਪਣਾ ਰੂਟ ਬਦਲ ਕੇ ਵਾਇਆ ਨਾਲਾਗੜ੍ਹ-ਬੱਦੀ-ਚੰਡੀਗੜ੍ਹ ਜਾ ਸਕਦੇ ਹਨ। ਚੰਡੀਗੜ੍ਹ ਤੋਂ ਕੁੱਲੂ ਮਨਾਲੀ ਜਾਣ ਵਾਲੇ ਯਾਤਰੀ ਵਾਇਆ ਬੱਦੀ-ਨਾਲਗੜ੍ਹ ਜਾ ਸਕਦੇ ਹਨ।

Advertisement
Advertisement
×