ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ
ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ (ਵਾਰਡ ਕੌਂਸਲਰ ਨੰਬਰ-24) ਨੇ ਅੱਜ ਸੈਕਟਰ 42-ਸੀ ਵਿੱਚ ਚੇਤੂਆਣਾ ਮੰਦਰ ਦੇ ਨੇੜੇ ਸੜਕ ਦਾ ਨਿਰਮਾਣ ਕਾਰਜ ਵਾਰਡ ਦੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਸ਼ੁਰੂ ਕਰਵਾਇਆ। ਜਸਬੀਰ ਸਿੰਘ ਬੰਟੀ ਨੇ ਦੱਸਿਆ ਕਿ...
ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ (ਵਾਰਡ ਕੌਂਸਲਰ ਨੰਬਰ-24) ਨੇ ਅੱਜ ਸੈਕਟਰ 42-ਸੀ ਵਿੱਚ ਚੇਤੂਆਣਾ ਮੰਦਰ ਦੇ ਨੇੜੇ ਸੜਕ ਦਾ ਨਿਰਮਾਣ ਕਾਰਜ ਵਾਰਡ ਦੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਸ਼ੁਰੂ ਕਰਵਾਇਆ। ਜਸਬੀਰ ਸਿੰਘ ਬੰਟੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਲਟਕਿਆ ਹੋਇਆ ਇਹ ਕੰਮ ਜਲਦ ਪੂਰਾ ਕਰਵਾ ਕੇ ਲੋਕਾਂ ਨੂੰ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸੈਕਟਰ 42ਸੀ ਵਿੱਚ ਵੀ-6 ਸੜਕਾਂ ਨੂੰ ਦੁਬਾਰਾ ਬਣਾਇਆ ਜਾਵੇਗਾ। ਇਸ ਵਿੱਚ ਪੁਲੀਸ ਕਲੋਨੀ, ਬੈਂਕ ਕਲੋਨੀ, ਹਾਊਸਿੰਗ ਬੋਰਡ ਕਮੇਟੀ, ਜੱਜ ਹਾਊਸ ਅਤੇ ਆਡਿਟ ਹਾਊਸ ਸ਼ਾਮਲ ਹਨ। ਇਹ ਕੰਮ ਲਗਭਗ ਸਾਢੇ 6 ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰੇਗਾ। ਇਸ ਮੌਕੇ ਐਕਸੀਅਨ ਅੰਕੁਰ ਬਾਂਸਲ, ਐੱਸ ਡੀ ਓ ਬਲਰਾਜ, ਜੇ.ਈ. ਸੁਰੇਸ਼ ਕੁਮਾਰ, ਪੁਲੀਸ ਕਲੋਨੀ ਤੋਂ ਕਲਪਨਾ, ਰੈਜ਼ੀਡੈਂਸ਼ੀਅਲ ਵੈੱਲਫ਼ੇਅਰ ਐਸੋਸੀਏਸ਼ਨ ਤੋਂ ਰਾਜ ਕੁਮਾਰ ਸ਼ਰਮਾ, ਵਿਨੋਦ ਕੌਸ਼ਲ, ਦਵਿੰਦਰ ਸ਼ਰਮਾ, ਮਾਰਕੀਟ ਪ੍ਰਧਾਨ ਰਾਜੀਵ ਕੁਮਾਰ, ਅਜੈ ਕੁਮਾਰ, ਮੁਕੇਸ਼ ਕੁਮਾਰ ਅਤੇ ਹੋਰ ਬਹੁਤ ਸਾਰੇ ਪਤਵੰਤੇ ਮੌਜੂਦ ਸਨ। ਇਲਾਕੇ ਦੇ ਲੋਕਾਂ ਨੇ ਪ੍ਰੋਗਰਾਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸੜਕ ਨਿਰਮਾਣ ਕਾਰਜ ਸ਼ੁਰੂ ਕਰਨ ਲਈ ਖੁਸ਼ੀ ਪ੍ਰਗਟਾਈ।

