ਸੜਕ ਦਾ ਨਿਰਮਾਣ ਸ਼ੁਰੂ ਕਰਵਾਇਆ
ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਨਗਰ ਕੌਂਸਲ ਸਰਹਿੰਦ ਦੇ ਵਾਰਡ ਨੰਬਰ-4 ਵਿੱਚ ਪ੍ਰੋਫੈਸਰ ਕਲੋਨੀ ਦੇ ਨਵੇਂ ਰਸਤੇ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਦੇ ਬਣਨ ਦੇ ਨਾਲ ਪ੍ਰੋਫੈਸਰ ਕਲੋਨੀ ਅਤੇ ਬ੍ਰਾਹਮਣ ਮਾਜਰਾ ਵਾਸੀਆਂ ਨੂੰ ਟਰੈਫਿਕ ਦੀ ਸਮੱਸਿਆ...
Advertisement
ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਨਗਰ ਕੌਂਸਲ ਸਰਹਿੰਦ ਦੇ ਵਾਰਡ ਨੰਬਰ-4 ਵਿੱਚ ਪ੍ਰੋਫੈਸਰ ਕਲੋਨੀ ਦੇ ਨਵੇਂ ਰਸਤੇ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਦੇ ਬਣਨ ਦੇ ਨਾਲ ਪ੍ਰੋਫੈਸਰ ਕਲੋਨੀ ਅਤੇ ਬ੍ਰਾਹਮਣ ਮਾਜਰਾ ਵਾਸੀਆਂ ਨੂੰ ਟਰੈਫਿਕ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਉਪਰ 16 ਲੱਖ ਰੁਪਏ ਦੇ ਕਰੀਬ ਖਰਚ ਆਵੇਗਾ। ਇਸ ਰਸਤੇ ਦੇ ਬਣਨ ਦੇ ਨਾਲ ਪ੍ਰੋਫੈਸਰ ਕਲੋਨੀ ਅਤੇ ਬ੍ਰਾਹਮਣ ਮਾਜਰਾ ਵਾਸੀਆਂ ਨੂੰ ਸਰਹਿੰਦ ਮੰਡੀ ਬਾਜ਼ਾਰ ਦੇ ਵਿੱਚ ਜਾਣਾ ਆਸਾਨ ਹੋ ਜਾਵੇਗਾ। ਇਸ ਮੌਕੇ ਆਸ਼ੀਸ਼ ਕੁਮਾਰ ਅੱਤਰੀ, ਆਸ਼ੀਸ਼ ਸੂਦ, ਸਨੀ ਚੋਪੜਾ, ਪਵੇਲ ਹਾਂਡਾ, ਸ਼ਿਵ ਸਿੰਘ, ਵਿਮੀ ਕੁਮਾਰ, ਰਜੇਸ਼ ਉੱਪਲ, ਵਿਸ਼ਾਲ, ਅਮਰਿੰਦਰ ਮਡੋਫਲ, ਸਤੀਸ਼ ਕੁਮਾਰ ਅਤੇ ਮਾਨਵ ਟਿਵਾਣਾ ਆਦਿ ਹਾਜ਼ਰ ਸਨ।
Advertisement
Advertisement
