DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Road Construction: ਬਰਸਾਤੀ ਖੱਡ ’ਚ ਜਬਰੀ ਰਾਹ ਬਣਾਉਣ ਦਾ ਵਿਰੋਧ

ਕਾਹਨਪੁਰ ਖੂਹੀ ਤੋਂ ਭੰਗਲ ਤੱਕ ਬਣ ਰਹੀ ਸੜਕ ਦੇ ਕੰਮ ਦੌਰਾਨ ਭਨੂੰਹਾਂ ਅਤੇ ਸਮੁੰਦੜੀਆਂ ਪਿੰਡਾਂ ਦੇ ਲੋਕਾਂ ਨੇ ਕਰੱਸ਼ਰ ਮਾਲਕਾਂ ਵੱਲੋਂ ਬਰਸਾਤੀ ਖੱਡ ਵਿੱਚ ਆਰਜ਼ੀ ਰਸਤਾ ਬਣਾਉਣ ਦੀ ਕੋਸ਼ਿਸ਼ ਦਾ ਵਿਰੋਧ ਕੀਤਾ। ਪਿੰਡ ਵਾਸੀਆਂ ਅਨੁਸਾਰ ਕੁਝ ਦਿਨ ਪਹਿਲਾਂ ਵੀ ਅਜਿਹੀ...

  • fb
  • twitter
  • whatsapp
  • whatsapp
featured-img featured-img
ਕਰੱਸ਼ਰ ਮਾਲਕਾਂ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਪਿੰਡਾਂ ਦੇ ਲੋਕ।
Advertisement

ਕਾਹਨਪੁਰ ਖੂਹੀ ਤੋਂ ਭੰਗਲ ਤੱਕ ਬਣ ਰਹੀ ਸੜਕ ਦੇ ਕੰਮ ਦੌਰਾਨ ਭਨੂੰਹਾਂ ਅਤੇ ਸਮੁੰਦੜੀਆਂ ਪਿੰਡਾਂ ਦੇ ਲੋਕਾਂ ਨੇ ਕਰੱਸ਼ਰ ਮਾਲਕਾਂ ਵੱਲੋਂ ਬਰਸਾਤੀ ਖੱਡ ਵਿੱਚ ਆਰਜ਼ੀ ਰਸਤਾ ਬਣਾਉਣ ਦੀ ਕੋਸ਼ਿਸ਼ ਦਾ ਵਿਰੋਧ ਕੀਤਾ। ਪਿੰਡ ਵਾਸੀਆਂ ਅਨੁਸਾਰ ਕੁਝ ਦਿਨ ਪਹਿਲਾਂ ਵੀ ਅਜਿਹੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦਾ ਲੋਕਾਂ ਨੇ ਵਿਰੋਧ ਕੀਤਾ ਸੀ। ਸ਼ਨਿਚਰਵਾਰ ਨੂੰ ਜਦੋਂ ਮੁੜ ਮਸ਼ੀਨਰੀ ਖੱਡ ਵਿੱਚ ਕੰਮ ਕਰਦੀ ਦੇਖੀ ਗਈ ਤਾਂ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੇ ਕੰਮ ਬੰਦ ਕਰਵਾ ਦਿੱਤਾ।

ਪੰਚਾਇਤੀ ਨੁਮਾਇੰਦਿਆਂ ਨੇ ਦੱਸਿਆ ਕਿ ਭਨੂੰਹਾਂ ਦੇ ਗੁਰਦੁਆਰੇ ਤੋਂ ਭਜਨ ਢਾਬੇ ਤੱਕ ਬਰਸਾਤੀ ਖੱਡ ਦੇ ਹਿੱਸੇ ਨੂੰ ਸਮਤਲ ਕੀਤਾ ਜਾ ਰਿਹਾ ਸੀ। ਇਸ ਨਾਲ ਖੱਡ ਦੇ ਕੁਦਰਤੀ ਵਹਾਅ ’ਤੇ ਅਸਰ ਪੈ ਸਕਦਾ ਹੈ। ਲੋਕਾਂ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਖੱਡ ਵਿੱਚ ਤੇਜ਼ ਪਾਣੀ ਆਉਂਦਾ ਹੈ, ਇੱਥੇ ਆਰਜ਼ੀ ਰਾਹ ਬਣਾਉਣਾ ਭਵਿੱਖ ਵਿੱਚ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਭਾਰੀ ਵਾਹਨਾਂ ਲਈ ਬਦਲਵਾਂ ਰਾਹ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕੁਦਰਤੀ ਨਿਕਾਸ ਨੂੰ ਜਿਉਂ ਦਾ ਤਿਉਂ ਰੱਖਿਆ ਜਾਵੇ। ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਚੌਕੀ ਕਲਵਾਂ ’ਚ ਲਿਖਤੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ।

Advertisement

ਇਸ ਮੌਕੇ ਸਰਪੰਚ ਸੁਰਿੰਦਰ ਕੌਰ, ਪੰਚ ਗੋਪਾਲ ਚੰਦ, ਤਾਰਾ ਸਿੰਘ, ਅਰਜਨ ਸਿੰਘ, ਭਾਗ ਸਿੰਘ ਫ਼ੌਜੀ, ਨਰੇਸ਼ ਕੁਮਾਰ, ਅਵਤਾਰ ਸਿੰਘ, ਨਰਿੰਦਰ ਸਿੰਘ, ਅਮਰੀਕ ਸਿੰਘ, ਹਿੰਮਤ ਸਿੰਘ, ਗੁਰਦੀਪ ਸਿੰਘ, ਜਸਵੰਤ ਸਿੰਘ, ਮੋਹਨ ਸਿੰਘ, ਜਸਬੀਰ ਸਿੰਘ, ਲਖਬੀਰ ਸਿੰਘ, ਸੁਖਵਿੰਦਰ ਸਿੰਘ, ਜਾਗਰ ਸਿੰਘ, ਸੋਹਣ ਸਿੰਘ, ਕੈਪਟਨ ਪਿਆਰਾ ਸਿੰਘ, ਜੋਗਿੰਦਰ ਸਿੰਘ, ਰਾਮਦਾਸ ਸਮੁੰਦੜੀਆਂ ਸਣੇ ਹੋਰ ਪਿੰਡ ਵਾਸੀ ਹਾਜ਼ਰ ਸਨ।

Advertisement

Advertisement
×