ਮਲਬਾ ਡਿੱਗਣ ਕਾਰਨ ਰਾਹ ਬੰਦ
ਪੀਪੀ ਵਰਮਾ ਪੰਚਕੂਲਾ, 30 ਜੂਨ ਇਲਾਕੇ ’ਚ ਰਾਤ ਤੋਂ ਪੈ ਰਹੇ ਮੀਂਹ ਕਰ ਕੇ ਮੋਰਨੀ ਇਲਾਕੇ ਵਿੱਚ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੀਂਹ ਕਾਰਨ ਪਹਾੜਾਂ ਤੋਂ ਮਲਬਾ ਡਿੱਗਣ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ। ਖ਼ਾਸ ਕਰ ਕੇ...
Advertisement
ਪੀਪੀ ਵਰਮਾ
ਪੰਚਕੂਲਾ, 30 ਜੂਨ
Advertisement
ਇਲਾਕੇ ’ਚ ਰਾਤ ਤੋਂ ਪੈ ਰਹੇ ਮੀਂਹ ਕਰ ਕੇ ਮੋਰਨੀ ਇਲਾਕੇ ਵਿੱਚ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੀਂਹ ਕਾਰਨ ਪਹਾੜਾਂ ਤੋਂ ਮਲਬਾ ਡਿੱਗਣ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ। ਖ਼ਾਸ ਕਰ ਕੇ ਮੋਰਨੀ ਤੋਂ ਪੰਚਕੂਲਾ ਸੜਕ ’ਤੇ ਪਿੰਡ ਭੂਡੀ ਨੇੜੇ ਮੁੱਖ ਸੜਕ ਬੰਦ ਹੈ। ਪਹਾੜ ਤੋਂ ਲਗਾਤਾਰ ਭਾਰੀ ਪੱਥਰ ਡਿੱਗਣ ਕਾਰਨ ਸੜਕ ’ਤੇ ਮਲਬਾ ਜਮ੍ਹਾਂ ਹੋ ਗਿਆ ਹੈ। ਇਸੇ ਤਰ੍ਹਾਂ ਮੋਰਨੀ-ਰਾਏਪੁਰ ਰਾਣੀ ਸੜਕ ’ਤੇ ਵੀ ਕਈ ਘੰਟਿਆਂ ਲਈ ਵਾਹਨਾਂ ਦੀ ਆਵਾਜਾਈ ਬੰਦ ਰਹੀ। ਦੋਵਾਂ ਪਾਸਿਆਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਸਥਾਨਕ ਲੋਕਾਂ ਨੇ ਕਿਹਾ ਕਿ ਜੇ ਮੀਂਹ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸਥਿਤੀ ਹੋਰ ਵੀ ਵਿਗੜ ਸਕਦੀ ਹੈ। ਇਸ ਤੋਂ ਇਲਾਵਾ ਕੁਝ ਹੋਰ ਸਥਾਨਕ ਸੜਕਾਂ ਦੀ ਹਾਲਤ ਵੀ ਵਿਗੜਦੀ ਜਾ ਰਹੀ ਹੈ। ਮੋਰਨੀ ਤੋਂ ਬੜੀਸ਼ੇਰ ਜਾਂਦੇ ਹੋਏ ਥਾਪਲੀ ਅਤੇ ਦਮਨ ਵਾਇਆ ਜਾਣ ਵਾਲੀ ਮੁੱਖ ਸੜਕ ਵੀ ਖ਼ਤਰੇ ਦੀ ਸਥਿਤੀ ਵਿੱਚ ਪਹੁੰਚ ਗਈ ਹੈ।
Advertisement
×