Road accident Punjab: ਟਰੱਕ ਨੂੰ ਅੱਗ ਲੱਗਣ ਕਾਰਨ ਚਾਲਕ ਦੀ ਮੌਤ
ਲਾਂਡਰਾਂ ਤੋਂ ਬਨੂੜ ਨੂੰ ਜਾਂਦੇ ਕੌਮੀ ਮਾਰਗ ’ਤੇ ਪੈਂਦੇ ਪਿੰਡ ਸਨੇਟਾ ਦੇ ਪੈਟਰੋਲ ਪੰਪ ਸਾਹਮਣੇ ਅੱਜ ਸਵੇਰੇ ਪੰਜ ਵਜੇ ਬਜਰੀ ਨਾਲ ਭਰੇ ਟਰੱਕ ਅਤੇ ਟਿੱਪਰ ਦਰਮਿਆਨ ਸਿੱਧੀ ਟੱਕਰ ਹੋ ਗਈ। ਟੱਕਰ ਮਗਰੋਂ ਟਰੱਕ ਦੇ ਕੈਬਿਨ ਨੂੰ ਅੱਗ ਲੱਗ ਗਈ। ਇਸ...
Advertisement
ਲਾਂਡਰਾਂ ਤੋਂ ਬਨੂੜ ਨੂੰ ਜਾਂਦੇ ਕੌਮੀ ਮਾਰਗ ’ਤੇ ਪੈਂਦੇ ਪਿੰਡ ਸਨੇਟਾ ਦੇ ਪੈਟਰੋਲ ਪੰਪ ਸਾਹਮਣੇ ਅੱਜ ਸਵੇਰੇ ਪੰਜ ਵਜੇ ਬਜਰੀ ਨਾਲ ਭਰੇ ਟਰੱਕ ਅਤੇ ਟਿੱਪਰ ਦਰਮਿਆਨ ਸਿੱਧੀ ਟੱਕਰ ਹੋ ਗਈ। ਟੱਕਰ ਮਗਰੋਂ ਟਰੱਕ ਦੇ ਕੈਬਿਨ ਨੂੰ ਅੱਗ ਲੱਗ ਗਈ। ਇਸ ਨਾਲ ਟਰੱਕ ਡਰਾਈਵਰ ਗੱਡੀ ਵਿੱਚ ਹੀ ਝੁਲਸ ਗਿਆ। ਮ੍ਰਿਤਕ ਟਰੱਕ ਡਰਾਈਵਰ ਦੀ ਪਛਾਣ ਸਾਹਿਲ ਕੁਮਾਰ (25) ਵਾਸੀ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਹਾਦਸੇ ਵਿੱਚ ਟਿੱਪਰ ਚਾਲਕ ਵੀ ਜ਼ਖ਼ਮੀ ਹੋ ਗਿਆ। ਉਸ ਨੂੰ ਰਾਹਗੀਰਾਂ ਨੇ ਟਿੱਪਰ ਵਿੱਚੋਂ ਕੱਢ ਕੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਾਇਆ। ਹਾਦਸੇ ਕਾਰਨ ਕੁੱਝ ਸਮਾਂ ਆਵਾਜਾਈ ਵੀ ਪ੍ਰਭਾਵਿਤ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਬਜਰੀ ਦਾ ਟਰੱਕ ਬਨੂੜ ਵਾਲੇ ਪਾਸਿਉਂ ਆ ਰਿਹਾ ਸੀ ਤੇ ਟਿੱਪਰ ਦੂਜੇ ਪਾਸੇ ਨੂੰ ਜਾ ਰਿਹਾ ਸੀ।
ਸਨੇਟਾ ਪੁਲੀਸ ਚੌਕੀ ਦੇ ਏ ਐੱਸ ਆਈ ਬਲਬੀਰ ਸਿੰਘ ਨੇ ਦੱਸਿਆ ਕਿ ਟਿੱਪਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਟਰੱਕ ਡਰਾਈਵਰ ਦੀ ਲਾਸ਼ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
Advertisement
Advertisement
Advertisement
×

