ਆਰਐੱਲਏ ਵੱਲੋਂ ਫੈਂਸੀ ਨੰਬਰਾਂ ਦੀ ਨਿਲਾਮੀ ਨੂੰ ਭਰਵਾਂ ਹੁੰਗਾਰਾ

ਆਰਐੱਲਏ ਵੱਲੋਂ ਫੈਂਸੀ ਨੰਬਰਾਂ ਦੀ ਨਿਲਾਮੀ ਨੂੰ ਭਰਵਾਂ ਹੁੰਗਾਰਾ

ਮੁਕੇਸ਼ ਕੁਮਾਰ

ਚੰਡੀਗੜ੍ਹ, 3 ਅਗਸਤ

ਆਰਐੱਲਏ ਵੱਲੋਂ ਵਾਹਨ ਰਜਿਸਟਰੇਸ਼ਨ ਦੇ ਫੈਂਸੀ ‘ਤੇ ਮਨਪਸੰਦ ਨੰਬਰਾਂ ਦੀ ਕੀਤੀ ਗਈ ਆਨਲਾਈਨ ਨਿਲਾਮੀ ਤੋਂ ਲਗਭਗ ਤਿੰਨ ਕਰੋੜ ਰੁਪਏ ਦੀ ਕਮਾਈ ਕੀਤੀ। ਇਹ ਇਸ ਵਿੱਤੀ ਵਰ੍ਹੇ ਵਿੱਚ ਦੂਜਾ ਮੌਕਾ ਹੈ ਜਦੋਂ ਆਰਐੱਲਏ ਨੇ ਫੈਂਸੀ ‘ਤੇ ਮਨਪਸੰਦ ਰਜਿਸਟਰੇਸ਼ਨ ਨੰਬਰਾਂ ਦੀ ਨਿਲਾਮੀ ਵਿੱਚ ਕਰੋੜਾਂ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੋਵੇ। ਚੰਡੀਗੜ੍ਹ ਵਾਸੀ ਆਪਣੇ ਵਾਹਨਾਂ ਲਈ ਫੈਂਸੀ ‘ਤ ਮਨਪਸੰਦ ਰਜਿਸਟਰੇਸ਼ਨ ਨੰਬਰ ਲਗਵਾਉਣ ਦੇ ਖਾਸੇ ਸ਼ੌਕੀਨ ਹਨ। ਇਸ ਵਾਰ ਸੰਪੰਨ ਹੋਈ ਨਿਲਾਮੀ ਪ੍ਰਕਿਰਿਆ ਵਿੱਚ ਆਰਐੱਲਏ ਨੇ ਵਾਹਨ ਰਜਿਸਟਰੇਸ਼ਨ ਦੀ ਨਵੀਂ ਸ਼ੁਰੂ ਹੋ ਲੜੀ ‘ਸੀਐੱਚ 01 ਐਫਸੀ’ ਲੜੀ ਦਾ 0001 ਨੰਬਰ ਸਭ ਤੋਂ ਮਹਿੰਗੀ ਬੋਲੀ 9 ਲੱਖ 33 ਹਜ਼ਾਰ ਵਿੱਚ ਨਿਲਾਮ ਹੋਇਆ ਜਦੋਂਕਿ ਇਸ ਨੰਬਰ ਦੀ ਰਾਖਵੀਂ ਕੀਮਤ 50 ਹਜ਼ਾਰ ਰੁਪਏ ਸੀ। ਇਸ ਵੀਆਈਪੀ ਨੰਬਰ ਨੂੰ ਅਮਨ ਸ਼ਰਮਾ ਨਾਂ ਦੇ ਵਿਅਕਤੀ ਨੇ ਆਪਣੀ ਕਾਰ ਲਈ ਖਰੀਦਿਆ ਹੈ। ‘ਸੀਐੱਚ 01 ਐਫਸੀ’ ਲੜੀ ਸੀਰੀਜ਼ ਦਾ ਦੂਜਾ ਸਭ ਤੋਂ ਮਹਿੰਗਾ ਨੰਬਰ 0007 3 ਲੱਖ 98 ਹਜ਼ਾਰ ਰੁਪਏ ਵਿੱਚ ਨਿਲਾਮ ਹੋਇਆ। ਇਸ ਲੜੀ ਦੇ ਨੰਬਰਾਂ ਦੀ ਨਿਲਾਮੀ ਵਿੱਚ ਤੀਜੇ ਸਥਾਨ 0009 ਰਿਹਾ ਜਿਸਨੂੰ ਰਜਤ ਨਾਂ ਦੇ ਵਿਅਕਤੀ ਨੇ ਆਪਣੇ ਵਾਹਨ ਲਈ 3 ਲੱਖ 56 ਹਜ਼ਾਰ ਰੁਪਏ ਵਿੱਚ ਖਰੀਦਿਆ। ਚੌਥੇ ਨੰਬਰ ’ਤੇ ਰਿਹਾ 0003 ਨੰਬਰ 2 ਲੱਖ 36 ਹਜ਼ਾਰ ਵਿੱਚ ਹੋਇਆ। ਲੜੀ ਦਾ 0002 ਨੰਬਰ ਉਸ਼ਮ ਗੁਜਰਾਲ ਨੇ ਆਪਣੇ ਵਾਹਨ ਲਈ 2 ਲੱਖ 26 ਹਜ਼ਾਰ ਰੁਪਏ ਵਿੱਚ ਖਰੀਦਿਆ। ਇਸਦੇ ਨਾਲ ਹੀ ਲੜੀ ਦਾ 0005 ਨੰਬਰ 2 ਲੱਖ 32 ਹਜ਼ਾਰ ਰੁਪਏ, 0004 ਨੰਬਰ 1 ਲੱਖ 55 ਹਜ਼ਾਰ ਰੁਪਏ, 0006 ਨੰਬਰ 1 ਲੱਖ 14 ਹਜ਼ਾਰ ਰੁਪਏ, 0008 ਨੰਬਰ 1 ਲੱਖ 51 ਹਜ਼ਾਰ ਰੁਪਏ ਵਿੱਚ ਨਿਲਾਮ ਹੋਏ। ਲੜੀ ਦਾ 0010 ਨੰਬਰ 1 ਲੱਖ 31 ਹਜ਼ਾਰ ਵਿੱਚ ਨਿਲਾਮ ਹੋਇਆ। ਆਰਐਲਏ ਵੱਲੋਂ ਇਸ ਬਾਰ ਵਾਹਨ ਰਜਿਸਟਰੇਸ਼ਨ ਦੇ ਫੈਂਸੀ ‘ਤੇ ਮਨਪਸੰਦ ਨੰਬਰਾਂ ਦੀ ਆਨਲਾਈਨ ਨਿਲਾਮੀ ਤੋਂ ਕੁਲ 2 ਕਰੋੜ 93 ਲੱਖ ਰੁਪਏ ਦੀ ਕਮਾਈ ਕੀਤੀ ਗਈ। ਨਿਲਾਮ ਕੀਤੇ ਗਏ ਨੰਬਰਾਂ ਵਿੱਚ ਨਵੀਂ ਲੜੀ ਤੋਂ ਇਲਾਵਾ ਪੁਰਾਣੀਆਂ ਲੜੀਆਂ ਦੇ ਬਾਕੀ ਬਚੇ ਹੋਏ ਫੈਂਸੀ ਤੇ ਮਨਪਸੰਦ ਨੰਬਰ ਵੀ ਸ਼ਾਮਲ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All