RIMT University Mandi Gobindgarh: ਰਿਮਟ ਯੂਨੀਵਰਸਿਟੀ ਨੂੰ ਪੰਜਾਬ ਅਚੀਵਰਜ਼ ਸਨਮਾਨ
ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਨੂੰ ਲੰਮੇ ਸਮੇਂ ਤੋਂ ਮਿਆਰੀ ਵਿਦਿਅਕ ਸੇਵਾਵਾਂ ਪ੍ਰਦਾਨ ਕਰਨ ਬਦਲੇ ਟ੍ਰਿਬਿਊਨ ਪੰਜਾਬ ਅਚੀਵਰਜ਼-2026 ਦਾ ਸਨਮਾਨ ਮਿਲਿਆ। ਅਦਾਰੇ ਨੂੰ ਇਹ ਸਨਮਾਨ ਪਟਿਆਲਾ ’ਚ ਹੋਏ ਸਮਾਗਮ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤਾ। ਯੂਨੀਵਰਸਿਟੀ ਵੱਲੋਂ...
ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਨੂੰ ਲੰਮੇ ਸਮੇਂ ਤੋਂ ਮਿਆਰੀ ਵਿਦਿਅਕ ਸੇਵਾਵਾਂ ਪ੍ਰਦਾਨ ਕਰਨ ਬਦਲੇ ਟ੍ਰਿਬਿਊਨ ਪੰਜਾਬ ਅਚੀਵਰਜ਼-2026 ਦਾ ਸਨਮਾਨ ਮਿਲਿਆ। ਅਦਾਰੇ ਨੂੰ ਇਹ ਸਨਮਾਨ ਪਟਿਆਲਾ ’ਚ ਹੋਏ ਸਮਾਗਮ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤਾ। ਯੂਨੀਵਰਸਿਟੀ ਵੱਲੋਂ ਇਸ ਸਮਾਗਮ ਵਿੱਚ ਪ੍ਰੋ ਚਾਂਸਲਰ (ਅਕਾਦਮਿਕ) ਡਾ. ਬੀ ਐੱਸ ਭਾਟੀਆ, ਪ੍ਰੋ. ਵਾਈਸ ਚਾਂਸਲਰ ਡਾ. ਐੱਸ ਸੀ ਸ਼ਰਮਾ ਅਤੇ ਰਜਿਸਟਰਾਰ ਰਕੇਸ਼ ਮੋਹਨ ਨੇ ਯੂਨੀਵਰਸਿਟੀ ਦੇ ਚਾਂਸਲਰ ਵਿਜਯੰਤ ਬਾਂਸਲ ਦੀ ਤਰਫ਼ੋਂ ਹਾਸਲ ਕੀਤਾ।
ਜ਼ਿਕਰਯੋਗ ਹੈ ਕਿ ਰਿਮਟ ਯੂਨੀਵਰਸਿਟੀ ਵੱਲੋਂ ਲੰਬੇ ਸਮੇਂ ਤੋਂ ਨੌਜਵਾਨਾਂ ਨੂੰ ਮਿਆਰੀ ਵਿਦਿਅਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਮੌਜੂਦਾ ਸਮੇਂ ਇੱਥੇ ਮੈਡੀਕਲ ਅਤੇ ਡੈਂਟਲ ਕਾਲਜ ਦੀ ਵੀ ਸਹੂਲਤ ਦਿੱਤੀ ਗਈ ਹੈ। ਅਦਾਰੇ ਵੱਲੋਂ 31 ਅਗਸਤ ਤੱਕ ਮਰੀਜ਼ਾਂ ਹਰ ਕਿਸਮ ਦੇ ਮੁਫ਼ਤ ਅਪਰੇਸ਼ਨ ਦੀ ਸਹੂਲਤ ਵੀ ਦਿੱਤੀ ਗਈ ਹੈ। ਓ ਪੀ ਡੀ ਅਤੇ ਟੈਸਟ ਆਦਿ ਵੀ ਮੁਫ਼ਤ ਹੋਣਗੇ। ਇਸ ਤੋਂ ਇਲਾਵਾ ਦਵਾਈਆਂ ਵੀ ਘੱਟ ਰੇਟ ’ਤੇ ਦਿੱਤੀਆਂ ਜਾਂਦੀਆਂ ਹਨ। ਕਰੋਨਾ ਸਮੇਂ ਵੀ ਅਦਾਰੇ ਨੇ ਸਮਾਜਿਕ ਅਤੇ ਮਨੁੱਖੀ ਦੇ ਨਾਲ-ਨਾਲ ਵਿਦਿਅਕ ਸੇਵਾਵਾਂ ਜਾਰੀ ਰੱਖੀਆਂ। ਇਨ੍ਹਾਂ ਸ਼ਾਨਦਾਰ ਸੇਵਾਵਾਂ ਸਦਕਾ ਯੂਨੀਵਰਸਿਟੀ ਦੇ ਚਾਂਸਲਰ ਵਿਜਯੰਤ ਬਾਂਸਲ ਨੂੰ ਇਸ ਸਨਮਾਨ ਲਈ ਚੁਣਿਆ ਗਿਆ। ਡਾ. ਭਾਟੀਆ ਨੇ ਦੱਸਿਆ ਕਿ ‘ਦਿ ਟ੍ਰਿਬਿਊਨ’ ਮੀਡੀਆ ਗਰੁੱਪ ਵੱਲੋਂ ਪੰਜਾਬ ਭਰ ਵਿੱਚ ਸਮਾਜਿਕ, ਵਿਦਿਅਕ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 30 ਦੇ ਕਰੀਬ ਵਿਅਕਤੀਆਂ ਦੀ ਚੋਣ ਕੀਤੀ ਗਈ ਸੀ, ਇਨ੍ਹਾਂ ਵਿੱਚ ਰਿਮਟ ਯੂਨੀਵਰਸਿਟੀ ਨੂੰ ਵੀ ਸ਼ਾਮਲ ਕੀਤਾ ਗਿਆ। ਉਨ੍ਹਾਂ ਸਨਮਾਨ ਲਈ ‘ਦਿ ਟ੍ਰਿਬਿਊਨ’ ਅਦਾਰੇ ਦਾ ਧੰਨਵਾਦ ਕੀਤਾ।

