DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸ਼ਹੀਦ ਭਗਤ ਸਿੰਘ ਦੇ ਨਾਂ ਹੇਠ ‘ਇਨਕਲਾਬੀ ਸ਼ਾਮ’

ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ‘ਇਨਕਲਾਬੀ ਸ਼ਾਮ’ ਕਰਵਾਈ ਗਈ। ਇਸ ਦੌਰਾਨ ਗੀਤ, ਨਾਟਕ ਅਤੇ ਮਸ਼ਾਲ ਮਾਰਚ ਰਾਹੀਂ ਸ਼ਹੀਦ ਨੂੰ ਸਿਜਦਾ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੰਚ ਸੰਚਾਲਕ ਸਾਰਾਹ ਵੱਲੋਂ ਸੰਤ ਰਾਮ ਉਦਾਸੀ ਦਾ ਲਿਖਿਆ ਸ਼ਰਧਾਂਜਲੀ ਗੀਤ ‘ਚੜ੍ਹਨ ਵਾਲਿਓ ਹੱਕਾਂ ਦੀ...

  • fb
  • twitter
  • whatsapp
  • whatsapp
featured-img featured-img
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਇਨਕਲਾਬੀ ਸ਼ਾਮ’ ਦਾ ਦ੍ਰਿਸ਼
Advertisement

ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ‘ਇਨਕਲਾਬੀ ਸ਼ਾਮ’ ਕਰਵਾਈ ਗਈ। ਇਸ ਦੌਰਾਨ ਗੀਤ, ਨਾਟਕ ਅਤੇ ਮਸ਼ਾਲ ਮਾਰਚ ਰਾਹੀਂ ਸ਼ਹੀਦ ਨੂੰ ਸਿਜਦਾ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੰਚ ਸੰਚਾਲਕ ਸਾਰਾਹ ਵੱਲੋਂ ਸੰਤ ਰਾਮ ਉਦਾਸੀ ਦਾ ਲਿਖਿਆ ਸ਼ਰਧਾਂਜਲੀ ਗੀਤ ‘ਚੜ੍ਹਨ ਵਾਲਿਓ ਹੱਕਾਂ ਦੀ ਭੇਟ ਉੱਤੇ’ ਨਾਲ ਕੀਤੀ ਗਈ। ਸਾਰਾਹ ਨੇ ਸੰਬੋਧਨ ਕਰਦਿਆਂ ਕਿਹਾ,‘ਇੱਕ ਸਦੀ ਬਾਅਦ ਵੀ ਸ਼ਹੀਦ ਭਗਤ ਸਿੰਘ ਸਾਡੇ ਵਿੱਚੋਂ ਵਿੱਸਰੇ ਨਹੀਂ। ਇਸ ਦਾ ਕਾਰਨ ਸਾਫ ਹੈ ਕਿ ਸਾਡੇ ਅੱਜ ਦੇ ਹਾਲਾਤ ਬਦਲਣ ਲਈ ਉਨ੍ਹਾਂ ਦੀ ਦਰਸਾਈ ਦਿਸ਼ਾ ਅੱਜ ਵੀ ਪ੍ਰਸੰਗਿਕ ਹੈ। ਪੀ ਐੱਸ ਯੂ (ਲਲਕਾਰ) ਦੇ ਸੂਬਾ ਪ੍ਰਧਾਨ ਜੋਬਨਪ੍ਰੀਤ ਨੇ ਕਿਹਾ ਕਿ ਸੱਤਾਧਾਰੀਆਂ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਕਿ ਭਗਤ ਸਿੰਘ ਸਾਡਾ ਅਸਲ ਨਾਇਕ ਬਣ ਕੇ ਨਾ ਉੱਭਰੇ। ਇਸ ਲਈ ਪਹਿਲਾਂ ਉਨ੍ਹਾਂ ਨੇ ਭਗਤ ਸਿੰਘ ਦੇ ਵਿਚਾਰ ਲੋਕਾਂ ਸਾਹਮਣੇ ਨਹੀਂ ਆਉਣ ਦਿੱਤੇ ਪਰ ਭਗਤ ਸਿੰਘ ਦੇ ਅਸਲ ਵਾਰਸਾਂ ਨੇ ਉਸਦੇ ਵਿਚਾਰਾਂ ਨੂੰ ਲੋਕਾਂ ਸਾਹਮਣੇ ਲਿਆ ਕੇ ਉਸ ਨੂੰ ਲੋਕਾਂ ਦੇ ਦਰਦਾਂ ਦਾ ਹਾਣੀ ਬਣਾ ਦਿੱਤਾ, ਸੰਘਰਸ਼ਾਂ ਦੀ ਪ੍ਰੇਰਨਾ ਬਣਾ ਦਿੱਤਾ।’

ਸਾਰਾਹ, ਰੀਆ ਅਤੇ ਰੁਚੀ ਵੱਲੋਂ ਗੀਤ ‘ਐ ਭਗਤ ਸਿੰਘ ਤੂੰ ਜ਼ਿੰਦਾ ਹੈ’ ਪੇਸ਼ ਕੀਤਾ ਗਿਆ। ਰੁਚੀ ਵੱਲੋਂ ਇਨਕਲਾਬੀ ਕਵੀ ਪਾਸ਼ ਦੀ ਕਵਿਤਾ “ਅਸੀਂ ਲੜਾਂਗੇ ਸਾਥੀ” ਪੇਸ਼ ਕੀਤੀ ਗਈ। ਇਸ ਪਿੱਛੋਂ ਕਾਰਕੁਨਾਂ ਵੱਲੋਂ ਖੁਦ ਲਿਖਿਆ ਨਾਟਕ , “ਭਗਤ ਸਿੰਘ ਜਿਉਂਦਾ ਹੈ” ਪੇਸ਼ ਕੀਤਾ ਗਿਆ। ਸਾਰਾਹ ਵੱਲੋਂ ਫ਼ੈਜ਼ ਅਹਿਮਦ ਫ਼ੈਜ਼ ਦਾ ਇਨਕਲਾਬੀ ਗੀਤ ‘ਹਮ ਦੇਖੇਂਗੇ’ ਪੇਸ਼ ਕੀਤਾ ਗਿਆ। ਪ੍ਰੋਗਰਾਮ ਦਾ ਅੰਤ, ਕੈਂਪਸ ਵਿੱਚ ਇਨਕਲਾਬੀ ਨਾਅਰਿਆਂ ਨਾਲ ਮਸ਼ਾਲ ਮਾਰਚ ਕੱਢ ਕੇ ਕੀਤਾ ਗਿਆ।

Advertisement

Advertisement
Advertisement
×