DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mohali ਨਿਗਮ ਦੀ ਮੀਟਿੰਗ ’ਚ ਬਾਇਓ ਗੈਸ ਪਲਾਂਟ ਬਾਰੇ ਮਤਾ ਪਾਸ

ਨਗਰ ਨਿਗਮ ਮੁਹਾਲੀ ਦੀ ਹਾਊਸ ਮੀਟਿੰਗ ਵਿੱਚ ਕਈ ਮਤੇ ਸਰਬਸੰਮਤੀ ਨਾਲ ਪ੍ਰਵਾਨ

  • fb
  • twitter
  • whatsapp
  • whatsapp
featured-img featured-img
ਕੈਪਸ਼ਨ: ਮੁਹਾਲੀ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਹਾਊਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਨਾਲ ਵਿਧਾਇਕ ਕੁਲਵੰਤ ਸਿੰਘ।-ਫੋਟੋ: ਚਿੱਲਾ
Advertisement

ਨਗਰ ਨਿਗਮ ਮੁਹਾਲੀ ਦੀ ਹਾਊਸ ਮੀਟਿੰਗ ਅੱਜ ਮੇਅਰ ਸਰਬਜੀਤ ਸਿੰਘ ਸਮਾਣਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਆਰ ਪੀ ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਕਮ਼ਿਸਨਰ ਸੰਦੀਪ ਸਿੰਘ ਤੋਂ ਇਲਾਵਾ ਸਮੁੱਚੇ ਕੌਂਸਲਰ ਅਤੇ ਨਿਗਮ ਦੇ ਅਧਿਕਾਰੀ ਹਾਜ਼ਰ ਸਨ। ਮੀਟਿੰਗ ਵਿਚ ਮੁਹਾਲੀ ਸ਼ਹਿਰ ਦੇ ਠੋਸ ਕੂੜਾ ਪ੍ਰਬੰਧਨ ਦੇ ਸਥਾਈ ਹੱਲ ਲਈ ਨਿਗਮ ਦੀ ਸਮਗੌਲੀ (ਲਾਲੜੂ) ਵਿਖੇ ਪਾਈ 39 ਏਕੜ ਜ਼ਮੀਨ ਵਿਚ ਹਿੰਦੁਸਤਾਨ ਪੈਟਰੋਲੀਅਮ ਦੀ ਮਲਕੀਅਤ ਵਾਲੀ ਹਿੰਦੁਸਤਾਨ ਪੈਟਰੋਲੀਅਮ ਰਨਿਯੂਏਬਲ ਅਤੇ ਗਰੀਨ ਐਨਰਜੀ ਲਿਮਟਿਡ ਨੂੰ ਠੋਸ ਕੂੜਾ ਕਰਕਟ ਤੇ ਆਧਾਰਿਤ ਕੰਪ੍ਰੈਸਡ ਬਾਇਓ ਗੈਸ ਪਲਾਂਟ ਲਗਾਉਣ ਦਾ ਮਤਾ ਪਾਸ ਕੀਤਾ ਗਿਆ। ਕਮਿਸ਼ਨਰ ਸੰਦੀਪ ਸਿੰਘ ਨੇ ਦੱਸਿਆ ਕਿ ਇਹ ਮਤਾ ਪੰਜਾਬ ਮੰਤਰੀ ਮੰਡਲ ਨੂੰ ਭੇਜਿਆ ਜਾਵੇਗਾ ਅਤੇ ਕੈਬਨਿਟ ਦੀ ਪ੍ਰਵਾਨਗੀ ਉਪਰੰਤ ਸਬੰਧਿਤ ਕੰਪਨੀ ਨਾਲ ਐੱਮ ਓ ਯੂ ਹਸਤਾਖ਼ਰ ਕਰਨ ਦੀ ਕਾਰਵਾਈ ਅਤੇ ਕੰਮ ਆਰੰਭ ਕਰਾਉਣ ਦੀ ਕਵਾਇਦ ਵਿੱਢੀ ਜਾਵੇਗੀ। ਇਹ ਪਲਾਂਟ ਮੁਹਾਲੀ ਨਗਰ ਨਿਗਮ ਤੋਂ ਇਲਾਵਾ ਜ਼ਿਲ੍ਹੇ ਦੀਆਂ ਅੱਠ ਹੋਰ ਨਗਰ ਕੌਂਸਲਾਂ ਜ਼ੀਰਕਪੁਰ, ਡੇਰਾਬੱਸੀ, ਲਾਲੜੂ, ਬਨੂੜ, ਕੁਰਾਲੀ, ਖਰੜ, ਨਵਾਂ ਗਾਉਂ ਅਤੇ ਘੜੂੰਆਂ ਦੇ ਸਮੁੱਚੇ ਕੂੜੇ ਕਰਕਟ ਨੂੰ ਜ਼ਜ਼ਬ ਕਰੇਗਾ ਅਤੇ ਇਸ ਨੂੰ ਵਿਗਿਆਨਕ ਢੰਗ ਨਾਲ ਨਸ਼ਟ ਕਰੇਗਾ। ਕਮਿਸ਼ਨਰ ਨੇ ਮੁਹਾਲੀ ਸ਼ਹਿਰ ਦੀ ਸਿਟੀ ਬੱਸ ਲਈ ਥਾਂ ਹਾਸਿਲ ਕਰਨ ਅਤੇ ਜਲਦੀ ਹੀ ਬੱਸਾਂ ਚਾਲੂ ਕਰਨ ਬਾਰੇ ਵੀ ਜਾਣਕਾਰੀ ਦਿੱਤੀ।

ਇਸ ਤੋਂ ਬਿਨ੍ਹਾਂ ਸਫ਼ਾਈ ਮਜ਼ਦੂਰਾਂ ਦੀਆਂ ਸੇਵਾਵਾਂ ਨਿਯਮਿਤ ਕਰਨ, ਨਵੇਂ ਖੇਤਰਾਂ ਵਿਚ ਫੋਗਿੰਗ ਕਰਾਉਣ, ਚੰਡੀਗੜ੍ਹ ਦੀ ਤਰਜ਼ ਤੇ ਨਾਈਟ ਫੂਡ ਸਟਰੀਟਾਂ ਸਥਾਪਿਤ ਕਰਨ, ਮਕੈਨੀਕਲ ਸਫ਼ਾਈ ਦਾ ਘੇਰਾ ਅਤੇ ਬਜਟ ਵਧਾਉਣ ਸਮੇਤ ਸਮੁੱਚੇ ਮਤੇ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ। ਸ਼ਹਿਰ ਵਿਚ ਅਣਅਧਿਕਾਰਤ ਤੌਰ ਤੇ ਪਾਰਕਿੰਗ ਕੀਤੀਆਂ ਜਾਂਦੀਆਂ ਨਿੱਜੀ ਬੱਸਾਂ ਉੱਤੇ ਰੋਜ਼ਾਨਾ ਇੱਕ ਹਜ਼ਾਰ ਰੁਪਏ ਦੀ ਪਾਰਕਿੰਗ ਫ਼ੀਸ ਲਾਏ ਜਾਣ ਦਾ ਮਤਾ ਵੀ ਪਾਸ ਕੀਤਾ ਗਿਆ। ਪਰਮਜੀਤ ਸਿੰਘ ਕਾਹਲੋਂ, ਨਰਪਿੰਦਰ ਸਿੰਘ ਰੰਗੀ, ਸੁਖਦੇਵ ਸਿੰਘ ਪਟਵਾਰੀ ਆਦਿ ਵੱਲੋਂ ਸਕੂਲਾਂ ਦੀਆਂ ਬੱਸਾਂ ਨੂੰ ਇਸ ਘੇਰੇ ਵਿਚ ਲਿਆਏ ਜਾਣ ਕਾਰਨ ਮਾਪਿਆਂ ਤੇ ਪੈਣ ਵਾਲੇ ਬੋਝ ਦਾ ਖਦਸ਼ਾ ਪ੍ਰਗਟ ਕਰਦਿਆਂ ਸਕੂਲੀ ਬੱਸਾਂ ਦੀ ਪਾਰਕਿੰਗ ਫ਼ੀਸ ਘੱਟ ਕਰਨ ਦਾ ਸੁਝਾਅ ਦਿੱਤਾ, ਜਿਸ ਵਿਚ ਦਖ਼ਲ ਦਿੰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਨਿਗਮ ਨੂੰ ਸਕੂਲਾਂ ਲਈ ਇਹ ਫ਼ੀਸ 500 ਰੁਪਏ ਕਰਨ ਲਈ ਕਿਹਾ। ਨਰਪਿੰਦਰ ਰੰਗੀ, ਉਪਿੰਦਰਜੀਤ ਕੌਰ, ਅਮਰਜੀਤ ਸਿੰਘ, ਗੌਰਵ ਜੈਨ ਆਦਿ ਨੇ ਆਰ ਐੱਮ ਸੀ ਪਲਾਂਟ ਜਗਤਪੁਰਾ ਕਾਰਨ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ।

Advertisement

Advertisement
Advertisement
×