ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੁਰਾਲੀ ਵਿੱਚ ਰਿਹਾਇਸ਼ੀ ਫੁੱਟਬਾਲ ਵਿੰਗ ਸਥਾਪਤ

ਸ਼ਹਿਰ ਵਿੱਚ ਅਥਲੈਟਿਕਸ ਅਕੈਡਮੀ ਵੀ ਜਲਦੀ ਸ਼ੁਰੂ ਹੋਵੇਗੀ: ਗੋਲਡੀ
Advertisement

ਮਿਹਰ ਸਿੰਘ

ਕੁਰਾਲੀ, 4 ਜੁਲਾਈ

Advertisement

ਸਥਾਨਕ ਸ਼ਹਿਰ ਵਿੱਚ 14 ਅਤੇ 17 ਸਾਲ ਦੇ ਮੁੰਡਿਆਂ ਲਈ ਰਿਹਾਇਸ਼ੀ ਫੁੱਟਬਾਲ ਵਿੰਗ ਸਥਾਪਤ ਕੀਤਾ ਗਿਆ। ਇਸ ਰਿਹਾਇਸ਼ੀ ਫੁਟਬਾਲ ਵਿੰਗ ਦਾ ਉਦਘਾਟਨ ਯੂਥ ਵਿਕਾਸ ਤੇ ਸਪੋਰਟਸ ਬੋਰਡ ਪੰਜਾਬ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਕੀਤਾ। ਇਸ ਵਿੰਗ ਦੇ ਬੱਚਿਆਂ ਲਈ ਹੋਸਟਲ, ਮੈੱਸ ਅਤੇ ਪੜ੍ਹਾਈ ਦੇ ਪ੍ਰਬੰਧ ਵੀ ਕੀਤੇ ਗਏ ਹਨ।

ਵਿੰਗ ਦਾ ਉਦਘਾਟਨ ਕਰਦਿਆਂ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਇਹ ਵਿੰਗ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਸ਼ਹਿਰ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿੰਗ ਲਈ ਸੂਬੇ ਭਰ ਤੋਂ 187 ਬੱਚਿਆਂ ਨੇ ਟਰਾਇਲ ਦਿੱਤੇ ਸਨ, ਜਿਨ੍ਹਾਂ ਵਿੱਚੋਂ 45 ਬੱਚਿਆਂ ਦੀ ਚੋਣ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਵਿੰਗ ਵਿੱਚ ਫੁਟਬਾਲ ਦੀ ਸਿਖਲਾਈ ਦੇਣ ਤੋਂ ਇਲਾਵਾ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਿ ਇਸ ਵਿੰਗ ਲਈ ਏਸੀ ਹੋਸਟਲ ਤੋਂ ਇਲਾਵਾ ਮੈੱਸ ,ਰਿਹਾਇਸ਼ ਅਤੇ ਪੜ੍ਹਾਈ ਦੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਚੇਅਰਮੈਨ ਗੋਲਡੀ ਨੇ ਕਿਹਾ ਕਿ ਕੁਰਾਲੀ ਵਿੱਚ ਵੀ ਜਲਦੀ ਹੀ ਅਥਲੈਟਿਕਸ ਅਕੈਡਮੀ ਵੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੀਸਵਾਂ ਰੋਡ ’ਤੇ ਸਥਿੱਤ ਹਾਕੀ ਸਟੇਡੀਅਮ ਨੂੰ ਵੀ ਜਲਦੀ ਹੀ ਨਵਾਂ ਰੂਪ ਦੇ ਕੇ ਉੱਥੇ ਕੋਚ ਦਾ ਪ੍ਰਬੰਧ ਕੀਤਾ ਜਾਵੇਗਾ।

ਇਸ ਮੌਕੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਏਕੇ ਕੌਸ਼ਲ, ਅਤੇ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਬੈਂਸ ਨੇ ਕੁਰਾਲੀ ਵਿੱਚ ਫੁਟਬਾਲ ਵਿੰਗ ਸਥਾਪਿਤ ਕਰਨ ਲਈ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਦੀ ਸ਼ਲਾਘਾ ਕੀਤੀ। ਇਸ ਮੌਕੇ ਫੁੱਟਬਾਲ ਕੋਚ ਗੁਰਜੀਤ ਸਿੰਘ, ਧਰਮਿੰਦਰ ਸਿੰਘ ਧਮਾਣਾ, ਪ੍ਰਿੰਸੀਪਲ ਸਪਿੰਦਰ ਸਿੰਘ, ਮਨਮੋਹਨ ਸਿੰਘ, ਵਿਕਾਸ ਸ਼ੁਕਲਾ, ਮਨਿੰਦਰ ਬੈਂਸ, ਰਵੀ ਧੀਮਾਨ, ਅਮਨਦੀਪ ਰੌਕੀ, ਸਤਵਿੰਦਰ ਧਮਾਣਾ, ਵਿੱਕੀ ਬਾਠ, ਗੁਰਸ਼ਰਨ ਸਿੰਘ, ਸ਼ਰਨਜੀਤ ਸਿੰਘ ਅਤੇ ਆਸ਼ੂ ਰਾਣਾ ਸਣੇ ਕਈ ਪਤਵੰਤੇ ਹਾਜ਼ਰ ਸਨ।

Advertisement