ਗਣਤੰਤਰ ਪਰੇਡ: ਕਿਸਾਨ ਅੰਦੋਲਨ ਦੇ ਰੰਗ ਵਿੱਚ ਰੰਗੇ ਲੋਕ

ਟਰੈਕਟਰ ਪਰੇਡ ਨੂੰ ਸਫ਼ਲ ਬਣਾਉੇਣ ਲਈ ਸੈਂਕੜੇ ਟਰੈਕਟਰ ਦਿੱਲੀ ਰਵਾਨਾ

ਗਣਤੰਤਰ ਪਰੇਡ: ਕਿਸਾਨ ਅੰਦੋਲਨ ਦੇ ਰੰਗ ਵਿੱਚ ਰੰਗੇ ਲੋਕ

ਮੁੱਲਾਂਪੁਰ ਗਰੀਬਦਾਸ ਤੋਂ ਦਿੱਲੀ ਜਾਣ ਮੌਕੇ ਰਵਾਨਾ ਹੋਈ ਟਰੈਕਟਰ ਰੈਲੀ ਦਾ ਦ੍ਰਿਸ਼। -ਫੋਟੋ: ਚਰਨਜੀਤ ਚੰਨੀ

ਮਿਹਰ ਸਿੰੰਘ

ਕੁਰਾਲੀ, 24 ਜਨਵਰੀ

ਕਿਸਾਨੀ ਸੰਘਰਸ਼ ਦੌਰਾਨ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਸਫ਼ਲ ਬਣਾਉਣ ਲਈ ਇਲਾਕੇ ਦੇ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ। ਕੇਂਦਸ ਸਰਕਾਰ ਦੇ ਅੜੀਅਲ ਰਵੱਈਏ ਦਾ ਮੂੰਹ ਤੋੜ ਜਵਾਬ ਦੇਣ ਲਈ ਅੱਜ ਇਲਾਕੇ ਵਿੱਚੋਂ ਹਜ਼ਾਰਾਂ ਟਰੈਕਟਰ ਦਿੱਲੀ ਲਈ ਰਵਾਨਾ ਹੋਏ। 

ਸ਼ਹਿਰ ਵਿੱਚੋਂ ਲੰਘਦਾ ਕੌਮੀ ਮਾਰਗ ਅੱਜ ਟਰੈਕਟਰਾਂ ਦੀ ਭਰਮਾਰ ਕਾਰਨ ਕਿਸਾਨੀ ਸੰਘਰਸ਼ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ।  ਦਿੱਲੀ ਵਿੱਚ ਵੱਖਰੇ ਢੰਗ ਨਾਲ ਗਣਤੰਤਰ ਦਿਵਸ ਮਨਾਉਣ ਅਤੇ ਇਸ ਦਿਲ ਆਪਣਾ ਰੋਸ ਜ਼ਾਹਿਰ ਕਰਨ ਦੇ ਮਨੋਰਥ ਨਾਲ ਕੀਤੀ ਜਾ ਰਹੀ ਟਰੈਕਟਰ ਪਰੇਡ ਕਾਰਨ ਅੱਜ ਸ਼ਹਿਰ ਵਿੱਚੋਂ ਲੰਘਦਾ ਕੌਮੀ ਮਾਰਗ ਸਾਰਾ ਦਿਨ ਕਿਸਾਨਾਂ ਦੀਆਂ ਰੰਗ ਬਿਰੰਗੀਆਂ ਝੰਡੀਆਂ ਵਾਲੇ ਟਰੈਕਟਰਾਂ ਅਤੇ ਟਰਾਲੀਆਂ ਦੀ ਟ੍ਰੈਫਿਕ ਨਾਲ ਭਰਪੂਰ ਰਿਹਾ। ਇਸ ਦੌਰਾਨ ਕੌਮੀ ਮਾਰਗ ਅੱਜ ਜਿੱਥੇ ਟਰੈਕਟਰਾਂ ਉੱਤੇ ਲੱਗੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਪੀਲੇ, ਹਰੇ ਅਤੇ ਸਫੈਦ ਰੰਗਾਂ ਦੇ ਝੰਡਿਆਂ ਨਾਲ ਰੰਗੇ ਨਜ਼ਰ ਆਏ ਉੱਥੇ ਟਰੈਕਟਰ ਟਰਾਲੀਆਂ ਉਤੇ ਦੇਸ਼ ਦਾ ਤਿਰੰਗਾ ਝੰਡਾ ਵੀ ਲਹਿਰਾਉਂਦਾ ਨਜ਼ਰ ਆਇਆ। ਇਲਾਕੇ ਦੇ ਕਿਸਾਨ ਆਗੂਆਂ ਨਰਿੰਦਰ ਸਿੰਘ ਪਡਿਆਲਾ, ਰਣਜੀਤ ਸਿੰਘ ਜੀਤੀ ਪਡਿਆਲਾ, ਹਰਪਾਲ ਸਿੰਘ ਤੇ ਬਲਵਿੰਦਰ ਸਿੰਘ ਨੇ ਕਿਹਾ ਕਿ 26 ਜਨਵਰੀ ਦੀ ਟਰੈਕਟਰ ਪਰੇਡ ਕਿਸਾਨੀ ਸੰਘਰਸ਼ ਦੀ  ਅਸਲ ਤਸਵੀਰ ਪੇਸ਼ ਕਰਕੇ ਕੇਂਦਰ ਦੀਆਂ ਅੱਖਾਂ ਤੇ ਕੰਨ ਖੋਲ੍ਹੇਗੀ। ਇਸੇ ਦੌਰਾਨ ਬੜੌਦੀ ਟੌਲ ਪਲਾਜ਼ਾ ਤੋਂ ਵੀ ਅੱਜ ਲੋਕ ਹਿੱਤ ਮਿਸ਼ਨ ਦੇ ਧਰਨੇ ਤੋਂ ਟਰੈਕਟਰ ਟਰਾਲੀਆਂ ਦਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ। ਮਿਸ਼ਨ ਦੇ ਆਗੂ ਗੁਰਮੀਤ ਸਿੰਘ ਸਾਂਟੂ ਤੇ ਮਨਦੀਪ ਸਿੰਘ ਖਿਜ਼ਰਾਬਾਦ ਨੇ ਕਿਹਾ ਕਿ ਸੈਂਕੜੇ ਟਰੈਕਟਰ ਤੇ ਟਰਾਲੀਆਂ ਪਹਿਲਾਂ ਹੀ ਦਿੱਲੀ ਦੇ ਸਿੰਘੂ ਬਾਰਡਰ ’ਤੇ ਪੁੱਜ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਲਾਕੇ ਵਿਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਟਰੈਕਟਰ ਪਰੇਡ ਵਿੱਚ ਸ਼ਮੂਲੀਅਤ ਕਰਨਗੇ। ਇਸ ਤੋਂ ਇਲਾਵਾ ਸਹੌੜਾਂ ਤੋਂ ਅੱਜ ਟਰੱਕ ਟਰਾਲਿਆਂ ਉਤੇ ਦਰਜ਼ਨਾਂ ਟਰੈਕਟਰ ਲੱਦ ਕੇ ਦਿੱਲੀ ਲਈ ਰਵਾਨਾ ਕੀਤੇ ਗਏ। 

ਬਨੂੜ (ਕਰਮਜੀਤ ਸਿੰਘ ਚਿੱਲਾ): ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਕੱਢੀ ਜਾ ਰਹੀ ਕਿਸਾਨ ਗਣਤੰਤਰ ਪਰੇਡ ਵਿੱਚ ਸ਼ਾਮਿਲ ਹੋਣ ਲਈ ਅੱਜ ਬਨੂੜ ਖੇਤਰ ਵਿੱਚੋਂ ਸੌ ਤੋਂ ਵਧੇਰੇ ਟਰੈਕਟਰਾਂ ਸਮੇਤ ਸੈਂਕੜੇ ਕਿਸਾਨ ਦਿੱਲੀ ਵੱਲ ਰਵਾਨਾ ਹੋਏ। ਇੱਥੋਂ ਸ਼ੰਭੂ ਬਾਰਡਰ ਰਾਹੀਂ ਦਿੱਲੀ ਜਾਣ ਵਾਲੇ ਕੌਮੀ ਮਾਰਗ ਉੱਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਜਾ ਰਹੇ ਟਰੈਕਟਰਾਂ ਦੀਆਂ ਅੱਜ ਤੀਜੇ ਦਿਨ ਵੀ ਕਤਾਰਾਂ ਲੱਗੀਆਂ ਰਹੀਆਂ। ਅੱਜ ਸਵੇਰੇ ਨੌਂ ਵਜੇ ਇੱਥੋਂ ਦੇ ਅਜ਼ੀਜ਼ਪੁਰ ਟੌਲ ਪਲਾਜ਼ੇ ਤੋਂ 32 ਟਰੈਕਟਰ-ਟਰਾਲੀਆਂ ਅਤੇ ਅੱਠ ਕਾਰਾਂ ਉੱਤੇ ਸੈਂਕੜੇ ਕਿਸਾਨ ਦਿੱਲੀ ਲਈ ਰਵਾਨਾ ਹੋਏ। ਬਨੂੜ ਦੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਸੇਵਾਦਾਰ ਬਾਬਾ ਗੁਰਦੇਵ ਸਿੰਘ ਨੇ ਇਨ੍ਹਾਂ ਟਰੈਕਟਰਾਂ ਦੇ ਕਾਫ਼ਲੇ ਨੂੰ ਰਵਾਨਾ ਕੀਤਾ। ਇਸੇ ਤਰ੍ਹਾਂ ਇਸ ਖੇਤਰ ਦੇ ਵੱਖ-ਵੱਖ ਪਿੰਡਾਂ ਦੇ 60 ਤੋਂ ਵਧੇਰੇ ਟਰੈਕਟਰ ਤੇਪਲਾ ਰੋਡ ਦੇ ਕਿੰਗ ਰਿਜ਼ੋਰਟ ਤੋਂ ਦਿੱਲੀ ਦੀ ਟਰੈਕਟਰ ਪਰੇਡ ਲਈ ਰਵਾਨਾ ਹੋਏ। ਇਨ੍ਹਾਂ ਵਿੱਚੋਂ ਪੰਦਰਾਂ ਦੇ ਕਰੀਬ ਟਰੈਕਟਰ ਇਕੱਲੇ ਪਿੰਡ ਬੂਟਾ ਸਿੰਘ ਵਾਲਾ ਦੇ ਹਨ। ਪਿੰਡ ਮਾਣਕਪੁਰ (ਖੇੜਾ) ਤੋਂ ਸਰਪੰਚ ਵਰਿੰਦਰ ਢਿੱਲੋਂ ਦੀ ਅਗਵਾਈ ਹੇਠ ਕਿਸਾਨ ਦਿੱਲੀ ਲਈ ਗਏ।

ਸ੍ਰੀ ਆਨੰਦਪੁਰ ਸਾਹਿਬ (ਬੀ.ਐੱਸ.ਚਾਨਾ): ਸਮੂਹ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਗਣਤੰਤਰ ਦਿਹਾੜੇ ਮੌਕੇ 26 ਜਨਵਰੀ ਨੂੰ ਦਿੱਲੀ ’ਚ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਵਿੱਚ ਭਰਵੀਂ ਸ਼ਮੂਲੀਅਤ ਕਰਵਾਉਣ ਲਈ ਆਏ ਦਿਨ ਸੈਂਕੜੇ ਟਰੈਕਟਰ ਟਰਾਲੀਆਂ ਰਵਾਨਾ ਹੋ ਰਹੀਆਂ ਹਨ। ਇਸੇ ਦੇ ਤਹਿਤ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕਰਕੇ ਦਰਜਨਾਂ ਟਰੈਕਟਰਾਂ ’ਤੇ ਕਿਸਾਨਾਂ ਨੇ ਦਿੱਲੀ ਨੂੰ ਚਾਲੇ ਪਾਏ। ਇੰਜ ਹੀ ਵੱਡੀ ਗਿਣਤੀ ’ਚ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਵੀ ਵਹੀਰਾਂ ਘੱਤ ਕੇ ਦਿੱਲੀ ਲਈ ਰਵਾਨਾ ਹੋ ਗਏ ਹਨ। 

ਪੰਚਕੂਲਾ ਵਿੱਚ ਟਰੈਕਟਰਾਂ ਦਾ ਦਾਖ਼ਲਾ ਬੰਦ 

ਪੰਚਕੂਲਾ (ਪੀ.ਪੀ. ਵਰਮਾ): ਹਰਿਆਣਾ ਦੇ ਐਡੀਸ਼ਨਲ ਪੁਲੀਸ ਨਿਰਦੇਸ਼ਕ (ਲਾਅ ਐਂਡ ਆਰਡਰ) ਨਵਦੀਪ ਸਿੰਘ ਵਿਰਕ ਨੇ ਪੰਚਕੂਲਾ ਪੁਲੀਸ ਲਾਇਨ ਵਿੱਚ ਮੀਟਿੰਗ ਕੀਤੀ। ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਸ਼ਹਿਰ ਵਿੱਚ ਟਰੈਕਟਰਾਂ ਦੇ ਆਉਣ ਦੀ ਮਨਾਹੀ ਹੋਵੇਗੀ। ਗਣਤੰਤਰ ਦਿਵਸ ਦੇ ਮੱਦੇਨਜ਼ਰ ਸ਼ਹਿਰ ਵਿੱਚ 30 ਨਾਕੇ ਲਗਾਏ ਜਾਣਗੇ। ਪੰਚਕੂਲਾ ਦੇ ਐਂਟਰੀ ਪੁਆਇੰਟ ’ਤੇ 9 ਨਾਕੇ ਜਦਕਿ ਸ਼ਹਿਰ ਵਿੱਚ 21 ਥਾਵਾਂ ’ਤੇ ਪੁਲੀਸ ਤਾਇਨਾਤ ਰਹੇਗੀ। ਸੁਰੱਖਿਆ ਦੇ ਮੱਦੇਨਜ਼ਰ ਕਮਾਂਡੋਜ਼ ਦੀਆਂ ਦੋ ਰਿਜ਼ਰਵ ਬਟਾਲੀਅਨ ਮਧੂਬਨ ਤੋਂ ਮੰਗੀਆਂ ਗਈਆਂ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All