ਗਣਤੰਤਰ ਦਿਵਸ: ਤਿਆਰੀਆਂ ਮੁਕੰਮਲ, ਪ੍ਰਸ਼ਾਸਕ ਦੇ ਸਲਾਹਕਾਰ ਲਹਿਰਾਉਣਗੇ ਕੌਮੀ ਝੰਡਾ

* 13 ਪੁਲੀਸ ਮੁਲਾਜ਼ਮਾਂ ਅਤੇ 32 ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ

ਗਣਤੰਤਰ ਦਿਵਸ: ਤਿਆਰੀਆਂ ਮੁਕੰਮਲ, ਪ੍ਰਸ਼ਾਸਕ ਦੇ ਸਲਾਹਕਾਰ ਲਹਿਰਾਉਣਗੇ ਕੌਮੀ ਝੰਡਾ

ਪੰਚਕੂਲਾ ਦੇ ਸੈਕਟਰ ਪੰਜ ਦੇ ਪਰੇਡ ਗਰਾਊਂਡ ਵਿੱਚ ਪੁਲੀਸ ਕੈਡੇਟ ਗਣਤੰਤਰ ਦਿਵਸ ਦੀ ਫੁੱਲ ਡਰੈੱਸ ਰਿਹਰਸਲ ’ਚ ਸ਼ਾਮਲ ਹੁੰਦੇ ਹੋਏ। -ਫੋਟੋ: ਰਵੀ ਕੁਮਾਰ

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 25 ਜਨਵਰੀ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੈਕਟਰ-17 ਦੇ ਪਰੇਡ ਗਰਾਊਂਡ ਵਿੱਚ ਬੁੱਧਵਾਰ ਨੂੰ 73ਵਾਂ ਗਣਤੰਤਰ ਦਿਵਸ ਮਨਾਇਆ ਜਾਵੇਗਾ, ਜਿਸ ਲਈ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਵਾਰ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਧਰਮਪਾਲ ਕੌਮੀ ਝੰਡਾ ਲਹਿਰਾਉਣਗੇ। ਗਣਤੰਤਰ ਦਿਵਸ ਮੌਕੇ ਵਧੀਆਂ ਸੇਵਾਵਾਂ ਨਿਭਾਉਣ ਵਾਲੇ 13 ਪੁਲੀਸ ਮੁਲਾਜ਼ਮਾਂ ਅਤੇ 32 ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਗਣਤੰਤਰ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਹੋਣਗੇ। ਉਹ ਸਵੇਰੇ 8.28 ਮਿੰਟ ’ਤੇ ਪਰੇਡ ਗਰਾਊਂਡ ਵਿੱਚ ਪਹੁੰਚਣਗੇ ਤੇ 8.30 ਮਿੰਟ ’ਤੇ ਕੌਮੀ ਝੰਡਾ ਲਹਿਰਾਇਆ ਜਾਵੇਗਾ। ਉਸ ਤੋਂ ਬਾਅਦ ਵੱਖ-ਵੱਖ ਸੈਨਿਕ ਟੁਕੜੀਆਂ ਮਾਰਚ ਪਾਸਟ ਕਰਨਗੀਆਂ। ਯੂਟੀ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਦੇ 13 ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿੱਚ ਇੰਸਪੈਕਟਰ ਲਖਵੀਰ ਸਿੰਘ, ਸ਼ੇਰ ਸਿੰਘ, ਮੋਹਨ ਲਾਲ, ਐੱਸਆਈ ਸਤੀਸ਼ ਕੁਮਾਰ, ਚੰਦਰਮੁਖੀ, ਦਲਜੀਤ ਸਿੰਘ, ਏਐੱਸਆਈ ਬਜਿੰਦਰ ਸਿੰਘ, ਬਲਰਾਮ ਕੁਮਾਰ, ਰਜਨੀ ਬਾਲਾ, ਸੁਦਰਸ਼ਨਾ, ਅਜਮੇਰ ਸਿੰਘ, ਰਾਜਿੰਦਰ ਸਿੰਘ ਅਤੇ ਨਿਤੀਨ ਸਿੰਘ ਦੇ ਨਾਮ ਸ਼ਾਮਲ ਹਨ। ਇਸੇ ਤਰ੍ਹਾਂ ਸੈਕਟਰ-32 ਜੀਐੱਮਸੀਐੱਚ ਤੋਂ ਰਵਿੰਦਰ ਯਾਦਵ, ਡਾ. ਵਰਿੰਦਰ ਸੈਣੀ, ਪਸ਼ੂਪਾਲਣ ਵਿਭਾਗ ਦੇ ਸੰਯੁਕਤ ਡਾਇਰੈਕਟਰ ਕੰਵਰਜੀਤ ਸਿੰਘ, ਡਾ. ਸੁਰਿੰਦਰ ਸਿੰਘ, ਜਤਿੰਦਰ ਸਿੰਘ, ਹੀਨਾ ਤਲਵਾਰ, ਪ੍ਰਵੀਨ ਕੁਮਾਰ, ਜਸਬੀਰ ਸਿੰਘ, ਦਿਨੇਸ਼ ਸਿੰਘ, ਸੁਰੇਸ਼ ਕੁਮਾਰ, ਪਵਨ ਕੁਮਾਰ ਸ਼ਰਮਾ, ਸਰਬਨ ਸਿੰਘ ਆਦਿ ਨੂੰ ਵਧੀਆ ਸੇਵਾਵਾਂ ਨਿਭਾਉਣ ’ਤੇ ਸਨਮਾਨਿਤ ਕੀਤਾ ਜਾਵੇਗਾ।

ਇੰਸਪੈਕਟਰ ਮੋਹਨ ਲਾਲ , ਐੱਸਆਈ ਚੰਦਰਮੁਖੀ, ਐੱਸਆਈ ਸਤੀਸ਼ ਕੁਮਾਰ, ੲੇਐੱਸਆਈ ਰਜਨੀਬਾਲਾ, ਡਾ.ਕੰਵਰਜੀਤ ਸਿੰਘ

ਮੇਅਰ ਸਰਬਜੀਤ ਕੌਰ ਨਿਗਮ ਭਵਨ ’ਚ ਲਹਿਰਾਉਣਗੇ ਤਿਰੰਗਾ

ਚੰਡੀਗੜ੍ਹ(ਖੇਤਰੀ ਪ੍ਰਤੀਨਿਧ): ਦੇਸ਼ ਦੇ 73ਵੇਂ ਗਣਤੰਤਰ ਦਿਵਸ ਮੌਕੇ ਭਲਕੇ ਨਗਰ ਨਿਗਮ ਵਿੱਚ ਕੀਤੇ ਜਾਣ ਵਾਲੇ ਸਮਾਗਮ ਵਿੱਚ ਸ਼ਹਿਰ ਦੀ ਮੇਅਰ ਸਰਬਜੀਤ ਕੌਰ ਕੌਮੀ ਝੰਡਾ ਲਹਿਰਾਉਣਗੇ। ਇਥੇ ਸੈਕਟਰ 17 ਸਥਿਤ ਨਗਰ ਨਿਗਮ ਦਫਤਰ ਦੇ ਮੁੱਖ ਭਵਨ ਵਿੱਚ ਕੀਤੇ ਜਾਣ ਵਾਲੇ ਇਸ ਸਮਾਗਮ ਦੌਰਾਨ ਮੇਅਰ ਵਲੋਂ ਸ਼ਲਾਘਾਯੋਗ ਕਾਰਜ ਕਰਨ ਵਾਲੇ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਪੰਚਕੂਲਾ ’ਚ ਰਾਜਪਾਲ ਬੰਡਾਰੂ ਦੱਤਾਤ੍ਰੇਅ ਹੋਣਗੇ ਮੁੱਖ ਮਹਿਮਾਨ

ਪੰਚਕੂਲਾ(ਪੱਤਰ ਪ੍ਰੇਰਕ): ਹਰਿਆਣਾ ਦੇ ਰਾਜਪਾਲ ਬੰਡਾਰੂ ਦਤਾਤ੍ਰੇ ਪੰਚਕੂਲਾ ਵਿੱਚ ਭਲਕੇ ਗਣਤੰਤਰ ਦਿਹਾੜੇ ਮੌਕੇ ਹੋਣ ਵਾਲੇ ਰਾਜ ਪੱਧਰੀ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ। ਉਹ ਝੰਡਾ ਝਲਾਉਣ ਦੀ ਰਸਮ ਅਦਾ ਕਰਨਗੇ। ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਕੋਵਿਡ-19 ਦੇ ਮੱਦੇਨਜ਼ਰ ਰਾਜ ਪੱਧਰੀ ਸਮਾਗਮ ਵਿੱਚ ਸਿਰਫ਼ ਸਕੂਲ-ਕਾਲਜਾਂ ਦੇ 15 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਹੀ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ। ਉਂਜ ਪਹਿਲੀ ਵਾਰ ਹੈ ਕਿ ਗਣਤੰਤਰ ਦਿਵਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਪੀ.ਟੀ ਸ਼ੋਅ ਨਹੀਂ ਕੀਤਾ ਜਾਵੇਗਾ। ਰਾਜਪਾਲ ਪੁਲੀਸ ਦੇ ਜਵਾਨਾਂ ਦਾ ਮਾਰਚ ਪਾਸਟ ਵੇਖਣਗੇ ਅਤੇ ਸਲਾਮੀ ਲੈਣਗੇ। 

ਮੁਹਾਲੀ ’ਚ ਮਨਾਇਆ ਜਾਵੇਗਾ ਸੂਬਾ ਪੱਧਰੀ ਗਣਤੰਤਰ ਦਿਵਸ 

ਐਸ.ਏ.ਐਸ. ਨਗਰ (ਮੁਹਾਲੀ)(ਪੱਤਰ ਪ੍ਰੇਰਕ): ਇੱਥੋਂ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ ਵਿਜੇਤਾ) ਸਰਕਾਰੀ ਕਾਲਜ ਫੇਜ਼-6 ਵਿੱਚ ਭਲਕੇ ਸੂਬਾ ਪੱਧਰੀ 73ਵਾਂ ਗਣਤੰਤਰ ਦਿਵਸ ਮਨਾਇਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਮੁੱਖ ਮਹਿਮਾਨ ਹੋਣਗੇ ਅਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਪਰੇਡ ਵਿੱਚ ਸਿਰਫ਼ ਪੰਜਾਬ ਪੁਲੀਸ ਦੀਆਂ ਟੁਕੜੀਆਂ ਅਤੇ ਐਨਸੀਸੀ ਕੈਡਿਟਾਂ ਦੀਆਂ ਟੁਕੜੀਆਂ ਹੀ ਹਿੱਸਾ ਲੈਣਗੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All