DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਜਾਬ ਦੀ ਆਰਥਿਕ ਤੇ ਸਮਾਜਿਕ ਹਾਲਤ ਬਾਰੇ ਰਿਪੋਰਟ ਜਾਰੀ

ਤਨਖ਼ਾਹ, ਪੈਨਸ਼ਨ, ਬਿਜਲੀ ਸਬਸਿਡੀ ਤੇ ਵਿਆਜ ’ਤੇ 98 ਫ਼ੀਸਦ ਖ਼ਜ਼ਾਨਾ ਖ਼ਰਚ ਹੁੰਦਾ ਹੈ: ਪੰਜ ਫਾਊਂਡੇਸ਼ਨ

  • fb
  • twitter
  • whatsapp
  • whatsapp
featured-img featured-img
ਚੰਡੀਗੜ੍ਹ ਵਿੱਚ ਰਿਪੋਰਟ ਜਾਰੀ ਕਰਦੇ ਹੋਏ ਪੰਜ ਫਾਊਂਡੇਸ਼ਨ ਦੇ ਆਗੂ।
Advertisement

ਪੰਜ ਫਾਊਂਡੇਸ਼ਨ ਨੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ‘ਸਟੇਟ ਆਫ ਪੰਜਾਬ: ਡਾਟਾ ਸਟੋਰੀ ਆਫ਼ 15 ਈਅਰਜ਼’ ਤਹਿਤ ਰਿਪੋਰਟ ਜਾਰੀ ਕੀਤੀ ਹੈ। ਇਸ ਵਿੱਚ ਸੂਬੇ ਦੀ ਆਰਥਿਕਤਾ, ਵੱਖ-ਵੱਖ ਖੇਤਰਾਂ ਦੀ ਸਥਿਤੀ, ਰੁਜ਼ਗਾਰ, ਮਨੁੱਖੀ ਵਿਕਾਸ, ਅਪਰਾਧ, ਨਸ਼ੇ ਅਤੇ ਵਾਤਾਵਰਨ ਬਾਰੇ ਰਿਪੋਰਟ ਪੇਸ਼ ਕੀਤੇ ਗਈ। ਇਸ ਰਿਪੋਰਟ ਨੂੰ ਫਾਊਂਡੇਸ਼ਨ ਦੀ ਟੀਮ ਦੇ ਨਾਲ-ਨਾਲ ਪ੍ਰਮੁੱਖ ਸਲਾਹਕਾਰਾਂ ਪ੍ਰੋ. ਲਖਵਿੰਦਰ ਸਿੰਘ, ਪ੍ਰੋ. ਉਪਿੰਦਰ ਸਾਹਨੀ ਅਤੇ ਪ੍ਰੋ. ਅਸ਼ਵਨੀ ਕੁਮਾਰ ਨੰਦਾ ਨੇ ਜਾਰੀ ਕੀਤਾ।

ਪ੍ਰੋ. ਉਪਿੰਦਰ ਸਾਹਨੀ ਨੇ ਕਿਹਾ ਕਿ ਪੰਜਾਬ ਜੋ ਕੁਝ ਵੀ ਕਮਾਉਂਦਾ ਹੈ, ਉਸ ਵਿੱਚੋਂ 98 ਫ਼ੀਸਦ ਹਿੱਸਾ ਸਕੂਲਾਂ ਜਾਂ ਬੁਨਿਆਦੀ ਢਾਂਚੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਤਨਖ਼ਾਹਾਂ, ਪੈਨਸ਼ਨਾਂ, ਵਿਆਜ ਅਤੇ ਬਿਜਲੀ ਸਬਸਿਡੀਆਂ ’ਤੇ ਖ਼ਰਚ ਹੋ ਜਾਂਦਾ ਹੈ। ਪ੍ਰੋ. ਲਖਵਿੰਦਰ ਸਿੰਘ ਨੇ ਕਿਹਾ ਕਿ ਸਾਲ 2017-18 ਤੋਂ 2023-24 ਦੌਰਾਨ ਗ੍ਰੈਜੂਏਟ ਬੇਰੁਜ਼ਗਾਰੀ 13.1 ਫ਼ੀਸਦੀ ਤੋਂ ਵਧ ਕੇ 16.9 ਫ਼ੀਸਦੀ ਹੋ ਗਈ ਹੈ, ਜਦਕਿ ਇਸੇ ਸਮੇਂ ਦੌਰਾਨ ਪੂਰੇ ਦੇਸ਼ ਵਿੱਚ ਇਹ ਦਰ 17.2 ਫ਼ੀਸਦੀ ਤੋਂ ਘਟ ਕੇ 13 ਫ਼ੀਸਦੀ ਰਹਿ ਗਈ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਅਪਰਾਧ ਅਤੇ ਨਸ਼ਿਆਂ ਦੇ ਹਾਲਾਤ ’ਤੇ ਚਿੰਤਾ ਪ੍ਰਗਟ ਕਰਦਿਆਂ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਾਲ 2022-23 ਵਿੱਚ ਪੰਜਾਬ ਵਿੱਚ ਐੱਨ ਡੀ ਪੀ ਐੱਸ ਕੇਸ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਕੌਮੀ ਦਰ ਨਾਲੋਂ 4.4 ਗੁਣਾ ਵੱਧ ਗਏ ਹਨ।

Advertisement

ਪ੍ਰੋ. ਅਸ਼ਵਨੀ ਕੁਮਾਰ ਨੰਦਾ ਨੇ ਦੱਸਿਆ ਕਿ ਪ੍ਰਤੀ ਲੱਖ ਨੌਜਵਾਨਾਂ ਪਿੱਛੇ ਸਰਕਾਰੀ ਕਾਲਜਾਂ ਦੀ ਗਿਣਤੀ ਕੌਮੀ ਔਸਤ ਦੇ ਬਰਾਬਰ ਹੈ, ਪਰ ਸਰਕਾਰੀ ਕਾਲਜਾਂ ਵਿੱਚ ਦਾਖ਼ਲੇ ਲਗਾਤਾਰ ਘਟੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਰਾਜਸੀ ਪਾਰਟੀਆਂ ਤੇ ਲੋਕਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।

Advertisement

Advertisement
×