ਤਿੰਨ ਪਿੰਡਾਂ ਵਿੱਚ ਸ਼ਾਮਲਾਤ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਏ

ਪੰਚਾਇਤੀ ਵਿਭਾਗ ਨੇ ਪ੍ਰਸ਼ਾਸਨ ਤੇ ਪੁਲੀਸ ਦੇ ਸਹਿਯੋਗ ਨਾਲ ਸ਼ਾਂਤਮਈ ਢੰਗ ਨਾਲ ਕਾਰਵਾਈ ਨੇਪਰੇ ਚਾੜ੍ਹੀ

ਤਿੰਨ ਪਿੰਡਾਂ ਵਿੱਚ ਸ਼ਾਮਲਾਤ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਏ

ਪਿੰਡ ਸਲਾਣੀ ’ਚ ਜ਼ਮੀਨ ਦਾ ਕਬਜ਼ਾ ਲੈਣ ਸਮੇਂ ਰਿਕਾਰਡ ਦੀ ਜਾਂਚ ਕਰਦੇ ਹੋਏ ਅਧਿਕਾਰੀ।

ਰਾਮ ਸ਼ਰਨ ਸੂਦ

ਅਮਲੋਹ, 20 ਮਈ

ਬਲਾਕ ਅਮਲੋਹ ਦੇ ਪਿੰਡ ਸਲਾਣੀ, ਖਨਿਆਣ ਅਤੇ ਭੱਦਲਥੂਹਾਂ ਵਿੱਚ ਅੱਜ ਪੰਚਾਇਤੀ ਵਿਭਾਗ ਨੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੀ ਮਦਦ ਨਾਲ ਸ਼ਾਮਲਾਤ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ। ਇਸੇ ਦੌਰਾਨ ਪਿੰਡ ਖਨਿਆਣ ਵਿਚ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਵੀ ਸ਼ਿਰਕਤ ਕੀਤੀ ਅਤੇ ਪਰਵਾਸੀ ਭਾਰਤੀ ਰਵਿੰਦਰ ਕੌਰ ਵੱਲੋਂ ਭੇਜੇ ਪੱਤਰ ਦੇ ਹਵਾਲੇ ਨਾਲ 11 ਕਨਾਲ 12 ਮਰਲੇ ਜਗ੍ਹਾ ਉੱਪਰ ਪੰਚਾਇਤ ਵਿਭਾਗ ਨੇ ਕਬਜ਼ਾ ਲੈ ਲਿਆ। ਇਸ ਮੌਕੇ ਵਿਧਾਇਕ ਗੈਰੀ ਬੜਿੰਗ ਨੇ ਰਵਿੰਦਰ ਕੌਰ ਦੇ ਚਾਚੇ ਅਮਰਜੀਤ ਸਿੰਘ ਦਾ ਸਨਮਾਨ ਵੀ ਕੀਤਾ।

ਇਸੇ ਦੌਰਾਨ ਪਿੰਡ ਸਲਾਣੀ ਵਿੱਚ 3 ਬਿਘੇ 4 ਵਿਸਵੇ ਥਾਂ ’ਤੇ ਲਖਵਿੰਦਰ ਸਿੰਘ ਅਤੇ ਗੁਰਿੰਦਰ ਸਿੰਘ ਨੇ ਸਹਿਮਤੀ ਨਾਲ ਕਬਜ਼ਾ ਪੰਚਾਇਤ ਦੇ ਹਵਾਲੇ ਕਰ ਦਿੱਤਾ। ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਸਲਾਣੀ ਵਿੱਚ ਜਿਨ੍ਹਾਂ ਲੋਕਾਂ ਨੇ ਕਬਜ਼ੇ ਕੀਤੇ ਹੋਏ ਹਨ, ਉਨ੍ਹਾਂ ਨੇ 28 ਮਈ ਤੱਕ ਕਬਜ਼ਾ ਛੱਡਣ ਲਈ ਸਮਾਂ ਮੰਗਿਆ ਹੈ। ਪਿੰਡ ਭੱਦਲਥੂਹਾਂ ਵਿਚ ਕਬਜ਼ੇ ਸਬੰਧੀ ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਧਰਮਸ਼ਾਲਾ ਉੱਪਰ ਕਬਜ਼ਾ ਕੀਤਾ ਹੋਇਆ ਸੀ, ਜਿਸ ਦਾ ਮੌਕੇ ’ਤੇ ਕਬਜ਼ਾ ਲਿਆ ਗਿਆ ਹੈ।

ਪਿੰਡਾਂ ਵਿਚ ਚੱਲੀ ਇਸ ਮੁਹਿੰਮ ਵਿਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹਿਤੇਨ ਕਪਿਲਾ, ਤਹਿਸੀਲਦਾਰ ਅੰਕਿਤਾ ਅਗਰਵਾਲ, ਪੰਚਾਇਤ ਅਫ਼ਸਰ ਰਣਜੀਤ ਸਿੰਘ, ਸਮਿਤੀ ਪਟਵਾਰੀ ਕੇਵਲ ਸਿੰਘ, ਪੰਚਾਇਤ ਸਕੱਤਰ ਖੁਸ਼ਵਿੰਦਰ ਸਿੰਘ, ਸੁਪਰਡੈਂਟ ਬਲਕਾਰ ਸਿੰਘ, ਜੋਗਾ ਸਿੰਘ, ਜਸਵੰਤ ਸਿੰਘ ਖਨਿਆਣ ਆਦਿ ਨੇ ਸ਼ਮੂਲੀਅਤ ਕੀਤੀ।

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸ਼ਾਮਲਾਤ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਤੇ ਕਈ ਥਾਈਂ ਲੋਕ ਖੁਦ ਵੀ ਕਬਜ਼ੇ ਛੱਡ ਰਹੇ ਹਨ।

ਕਾਬਜ਼ਕਾਰਾਂ ਵੱਲੋਂ ਸਰਕਾਰ ਨੂੰ ਅਪੀਲ

ਪਿੰਡ ਸਲਾਣੀ ਦੀ ਕਮਰਸ਼ੀਅਲ ਸ਼ਾਮਲਾਤ ਜ਼ਮੀਨ ’ਤੇ ਲੰਬੇ ਸਮੇਂ ਤੋਂ ਬੈਠੇ ਕਾਬਜ਼ਕਾਰਾਂ ਨੇ ਕਿਹਾ ਕਿ ਉਹ ਕਰੀਬ 50 ਸਾਲ ਤੋਂ ਆਪਣੇ ਕਾਰੋਬਾਰ ਚਲਾ ਰਹੇ ਹਨ ਜਿਸ ਦਾ ਚਕੋਤਾ ਵੀ ਪੰਚਾਇਤ ਨੂੰ ਦੇ ਰਹੇ ਹਨ ਅਤੇ ਹਰ 5 ਸਾਲਾਂ ਬਾਅਦ ਇਸ ਦੀ ਰਾਸ਼ੀ ਵਿਚ 10 ਪ੍ਰਤੀਸ਼ਤ ਦਾ ਵਾਧਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇੱਥੋਂ ਉਜਾੜਿਆ ਨਾ ਜਾਵੇ। ਜੇਕਰ ਸਰਕਾਰ ਵੱਲੋਂ ਇਸ ਜ਼ਮੀਨ ਨੂੰ ਵੇਚਣ ਦਾ ਫ਼ੈਸਲਾ ਲਿਆ ਜਾਂਦਾ ਹੈ ਤਾਂ ਉਹ ਇਸ ਨੂੰ ਖ਼ਰੀਦਣ ਲਈ ਤਿਆਰ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All