DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

local news: ਰਾਣਾ ਬਲਾਚੌਰੀਆ ਕਤਲ: ਸ਼ੂਟਰ ਆਦਿੱਤਿਆ ਨੂੰ ਦੋ ਦਿਨਾ ਪੁਲੀਸ ਰਿਮਾਂਡ ’ਤੇ ਭੇਜਿਆ

ਏ ਜੀ ਟੀ ਐੱਫ ਨੇ ਤ੍ਰਿਪੁਰਾ ਵਿੱਚੋਂ ਕੀਤਾ ਸੀ ਕਾਬੂ

  • fb
  • twitter
  • whatsapp
  • whatsapp
featured-img featured-img
ਸ਼ੂਟਰ ਆਦਿੱਤਿਆ ਨੂੰ ਅਦਾਲਤ ’ਚ ਪੇਸ਼ ਕਰਨ ਲਈ ਲਿਜਾਂਦੀ ਹੋਈ ਏ ਜੀ ਟੀ ਐੱਫ਼ ਦੀ ਟੀਮ। -ਫੋਟੋ: ਚਿੱਲਾ
Advertisement

ਮੁਹਾਲੀ ਦੇ ਸੋਹਾਣਾ ’ਚ ਗੋਲੀਆਂ ਮਾਰ ਕੇ ਮਾਰੇ ਗਏ ਕਬੱਡੀ ਪ੍ਰਮੋਟਰ ਕੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ’ਚ ਸ਼ਾਮਲ ਸ਼ੂਟਰ ਆਦਿੱਤਿਆ ਉਰਫ਼ ਮੱਖਣ ਨੂੰ ਅੱਜ ਏ ਜੀ ਟੀ ਐੱਫ਼ ਅਤੇ ਪੁਲੀਸ ਵੱਲੋਂ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਮੱਖਣ ਨੂੰ ਪਿਛਲੇ ਦਿਨੀਂ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਡੀ ਐੱਸ ਪੀ ਰਾਜਨ ਪਰਮਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਤ੍ਰਿਪੁਰਾ ਦੇ ਅਗਰਤਲਾ ਤੋਂ ਕਾਬੂ ਕੀਤਾ ਸੀ। ਉਸ ਨੂੰ ਮੰਗਲਵਾਰ ਰਾਤ ਪੰਜਾਬ ਲਿਆਂਦਾ ਗਿਆ, ਜਿਸ ਮਗਰੋਂ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲੀਸ ਵੱਲੋਂ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ’ਚ ਨਾਮਜ਼ਦ ਕੀਤੇ ਗਏ ਸਾਰੇ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਆਦਿੱਤਿਆ ਉਰਫ਼ ਮੱਖਣ ਦੀ ਗ੍ਰਿਫ਼ਤਾਰੀ ਨਾਲ ਇਸ ਮਾਮਲੇ ਵਿਚ ਸ਼ਾਮਲ ਕੋਈ ਵੀ ਹੋਰ ਮੁਲਜ਼ਮ ਪੁਲੀਸ ਨੂੰ ਲੋੜੀਂਦਾ ਨਹੀਂ ਹੈ। ਪੁਲੀਸ ਅਨੁਸਾਰ ਆਦਿੱਤਿਆ ਦੀ ਗ੍ਰਿਫ਼ਤਾਰੀ ਨਾਲ ਉਸ ਦੇ ਵਿਦੇਸ਼ੀ ਹੈਂਡਲਰਾਂ ਸਬੰਧੀ ਜਾਣਕਾਰੀ ਹਾਸਲ ਹੋਵੇਗੀ।

Advertisement
Advertisement
×