ਪੀਜੀਆਈ ਦੇ ਨਰਸਿੰਗ ਸਟਾਫ ਵੱਲੋਂ ਮੰਗਾਂ ਲਈ ਰੈਲੀ

* ਨਵੀਂ ਓਪੀਡੀ ਦੇ ਗੇਟ ਤੋਂ ਲੈ ਕੇ ਸੈਕਟਰ-25 ਤੱਕ ਰੈਲੀ ਕੱਢੀ; ਭ੍ਰਿਸ਼ਟਾਚਾਰ ਦਾ ਪੁਤਲਾ ਫੂਕਿਆ

ਪੀਜੀਆਈ ਦੇ ਨਰਸਿੰਗ ਸਟਾਫ ਵੱਲੋਂ ਮੰਗਾਂ ਲਈ ਰੈਲੀ

ਭ੍ਰਿਸ਼ਟਾਚਾਰ ਦਾ ਪੁਤਲਾ ਸਾੜਦੇ ਹੋਏ ਮੁਲਾਜ਼ਮ।

ਕੁਲਦੀਪ ਸਿੰਘ

ਚੰਡੀਗੜ੍ਹ, 27 ਫਰਵਰੀ

ਪੀਜੀਆਈ ਨਰਸਿਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਸੰਸਥਾਨ ਦੇ ਨਰਸਿੰਗ ਸਟਾਫ ਦੀਆਂ ਮੰਗਾਂ ਲਈ ਸਕੂਲ ਰੈਲੀ ਕੱਢੀ ਗਈ ਜੋ ਨਵੀਂ ਓਪੀਡੀ ਵਾਲੇ ਗੇਟ ਨੰਬਰ-2 ਗੇਟ ਤੋਂ ਲੈ ਕੇ ਸੈਕਟਰ-25 ਦੇ ਰੈਲੀ ਗਰਾਊਂਡ ਵਿੱਚ ਜਾ ਕੇ ਸਮਾਪਤ ਹੋਈ। ਰੈਲੀ ਗਰਾਊਂਡ ਵਿੱਚ ਪਹੁੰਚ ਕੇ ਐਸੋਸੀਏਸ਼ਨ ਵੱਲੋਂ ਭ੍ਰਿਸ਼ਟਾਚਾਰ ਦਾ ਪੁਤਲਾ ਫੂਕਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ।

ਰੈਲੀ ਗਰਾਊਂਡ ਵਿੱਚ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੀ ਪ੍ਰਧਾਨ ਹਿਤਿਕਾ ਠਾਕੁਰ ਅਤੇ ਜਨਰਲ ਸਕੱਤਰ ਸੱਤਿਆਵੀਰ ਡਗੁਰ ਨੇ ਕਿਹਾ ਕਿ ਪੀਜੀਆਈ ਵਿੱਚ ਨਰਸਿੰਗ ਸਟਾਫ ਨੂੰ ਮੈਡੀਕਲ ਸੁਪਰਡੈਂਟ ਦੇ ਅਧੀਨ ਰੱਖਿਆ ਹੋਇਆ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਇਸ ਅਹੁਦੇ ’ਤੇ ਇਕ ਹੀ ਵਿਅਕਤੀ ਤਾਇਨਾਤ ਚੱਲ ਰਿਹਾ ਹੈ ਅਤੇ ਸਟਾਫ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰਸਿੰਗ ਸਟਾਫ਼ ਦੀਆਂ ਵਿਭਾਗੀ ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ 35-36 ਸਾਲ ਦੀ ਨੌਕਰੀ ਕਰਨ ਵਾਲਾ ਨਰਸਿੰਗ ਸਟਾਫ ਤਰੱਕੀਆਂ ਤੋਂ ਬਗੈਰ ਹੀ ਸੇਵਾਮੁਕਤ ਹੋ ਰਿਹਾ ਹੈ। ਸਹਾਇਕ ਨਰਸਿੰਗ ਸੁਪਰਡੈਂਟ ਅਤੇ ਡਿਪਟੀ ਨਰਸਿੰਗ ਸੁਪਰਡੈਂਟ ਦੀਆਂ ਅਸਾਮੀਆਂ ਖਾਲੀ ਪਈਆਂ ਹਨ।

ਪੀਜੀਆਈ ਦੇ ਐੱਨਆਈਐੱਨਈ (ਨਾਈਨ) ਕਾਲਜ ਤੋਂ ਨਰਸਿੰਗ ਕਰ ਚੁੱਕੇ ਵਿਦਿਆਰਥੀਆਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ ਹੈ ਜਦਕਿ ਵੱਡੀ ਗਿਣਤੀ ਵਿੱਚ ਅਸਾਮੀਆਂ ਖਾਲੀ ਪਈਆਂ ਹੋਈਆਂ ਹਨ। ਚੀਫ ਨਰਸਿੰਗ ਅਫ਼ਸਰ ਦਾ ਅਹੁਦਾ ਪਿਛਲੇ ਕਰੀਬ 12 ਸਾਲ ਤੋਂ ਖਾਲੀ ਪਿਆ ਹੈ ਜਿਸ ਦੀ ਭਰਤੀ ਲਈ ਸ਼ਰਤਾਂ ਹੀ ਕਾਫ਼ੀ ਸਖ਼ਤ ਰੱਖੀਆਂ ਹੋਈਆਂ ਹਨ। ਆਗੂਆਂ ਦੋਸ਼ ਲਗਾਇਆ ਕਿ ਪੀਜੀਆਈ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਫੈਲਿਆ ਹੋਣ ਕਾਰਨ ਨਰਸਿੰਗ ਕਾਫ਼ੀ ਪ੍ਰੇਸ਼ਾਨੀਆਂ ਵਿੱਚੋਂ ਗੁਜ਼ਰ ਰਿਹਾ ਹੈ। ਸੰਘਰਸ਼ਾਂ ਦੇ ਬਾਵਜੂਦ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਇਸੇ ਕਾਰਨ ਅੱਜ ਮਜਬੂਰ ਹੋ ਕੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦਾ ਪੁਤਲਾ ਫੂਕਣ ਦੀ ਨੌਬਤ ਆਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨਰਸਿੰਗ ਸਟਾਫ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All