Rainwater Overflow: ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ’ਚ ਵੜਿਆ
ਨੂਰਪੁਰ ਬੇਦੀ ਸ਼ਹਿਰ ਵਿੱਚ ਇੱਕ ਬਰਸਾਤੀ ਚੋਅ ਦੀ ਚੌੜਾਈ ਘੱਟ ਹੋਣ ਕਰ ਕੇ ਮੀਂਹ ਦਾ ਪਾਣੀ ਓਵਰਫਲੋਅ ਹੋ ਕੇ ਘਰਾਂ ਵਿੱਚ ਦਾਖ਼ਲ ਹੋ ਗਿਆ। ਜਾਣਕਾਰੀ ਮੁਤਾਬਕ ਚੋਅ ਦੀ ਚੌੜਾਈ 22 ਫੁੱਟ ਤੋਂ ਘਟਾ ਕੇ ਕੇਵਲ 4 ਫੁੱਟ ਕਰ ਦਿੱਤੀ ਗਈ...
Advertisement
ਨੂਰਪੁਰ ਬੇਦੀ ਸ਼ਹਿਰ ਵਿੱਚ ਇੱਕ ਬਰਸਾਤੀ ਚੋਅ ਦੀ ਚੌੜਾਈ ਘੱਟ ਹੋਣ ਕਰ ਕੇ ਮੀਂਹ ਦਾ ਪਾਣੀ ਓਵਰਫਲੋਅ ਹੋ ਕੇ ਘਰਾਂ ਵਿੱਚ ਦਾਖ਼ਲ ਹੋ ਗਿਆ। ਜਾਣਕਾਰੀ ਮੁਤਾਬਕ ਚੋਅ ਦੀ ਚੌੜਾਈ 22 ਫੁੱਟ ਤੋਂ ਘਟਾ ਕੇ ਕੇਵਲ 4 ਫੁੱਟ ਕਰ ਦਿੱਤੀ ਗਈ ਜਿਸ ਕਾਰਨ ਇਹ ਸਮੱਸਿਆ ਪੈਦਾ ਹੋ ਗਈ ਹੈ। ਇਹ ਪਾਣੀ ਪੁਰਾਣੇ ਹਸਪਤਾਲ ਨੇੜੇ ਬਰਸਾਤੀ ਚੋਅ ਉੱਪਰ ਬਣਾਈ ਗਈ ਲਗਪਗ 65 ਫੁੱਟ ਲੰਬੀ ਅਤੇ 15 ਫੁੱਟ ਚੌੜੀ ਵਿਸ਼ਾਲ ਸੀਮੈਂਟ ਸਲੈਬ ਨਾਲ ਟਕਰਾ ਕੇ ਵਾਪਸ ਮੁੜਦਾ ਹੈ ਅਤੇ ਨੇੜਲੇ ਘਰਾਂ ਵਿੱਚ ਦਾਖ਼ਲ ਹੋ ਜਾਂਦਾ ਹੈ, ਇਸ ਕਾਰਨ ਘਰੇਲੂ ਸਾਮਾਨ ਅਤੇ ਮਕਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਮਾਮਲੇ ਸਬੰਧੀ ਨੂਰਪੁਰ ਬੇਦੀ ਦੇ ਵਸਨੀਕਾਂ ਤਿਲਕ ਰਾਜ ਸ਼ਰਮਾ ਅਤੇ ਬ੍ਰਿਜ ਮੋਹਨ ਨੇ ਦੱਸਿਆ ਕਿ ਇਸ ਕਾਰਨ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਇਸ ਬਰਸਾਤੀ ਚੋਅ ਦੀ ਚੌੜਾਈ ਵਧਾ ਕੇ ਵੱਖ ਵੱਖ ਪਿੰਡਾਂ ਤੋਂ ਆ ਰਹੇ ਬਰਸਾਤੀ ਪਾਣੀ ਦਾ ਸਥਾਈ ਹੱਲ ਕਰਨ ਦੀ ਮੰਗ ਕੀਤੀ।
Advertisement
Advertisement
×

