ਨੂਰਪੁਰ ਬੇਦੀ ਸਕੂਲ ’ਚ ਪ੍ਰਸ਼ਨੋਤਰੀ ਮੁਕਾਬਲੇ
ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਪੀ ਐੱਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੂਰਪੁਰ ਬੇਦੀ ਵਿੱਚ ਛੇਵੀਂ ਤੋਂ 10ਵੀਂ ਤੱਕ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਿੱਖਿਆ ਬਲਾਕ ਝੱਜ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸੀਨੀਅਰ ਵਰਗ ਵਿੱਚ ਸਰਕਾਰੀ ਹਾਈ ਸਕੂਲ ਸਸਕੋਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਕਲਵਾਂ ਨੇ ਦੂਜਾ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਨੂਰਪੁਰ ਬੇਦੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਜੂਨੀਅਰ ਮੁਕਾਬਲਿਆਂ ਵਿੱਚ ਪੀ ਐੱਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਨੇ ਪਹਿਲਾ, ਸਰਕਾਰੀ ਹਾਈ ਸਕੂਲ ਸਸਕੋਰ ਨੇ ਦੂਜਾ ਤੇ ਸਰਕਾਰੀ ਹਾਈ ਸਕੂਲ ਕਲਵਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਪ੍ਰੋਗਰਾਮ ਦਾ ਸੰਚਾਲਨ ਬੀ ਆਰ ਸੀ ਮਨਦੀਪ ਖੋਸਲਾ ਬੀ ਆਰ ਸੀ ਦਰਸ਼ਨ ਲਾਲ, ਗੁਰਪਾਲ ਕੌਰ, ਗੁਰਿੰਦਰ ਕੌਰ, ਨੀਰਜ ਬਾਲਾ, ਗੁਰਿੰਦਰ ਕੌਰ ਅਤੇ ਸੁਖਵੀਰ ਕੌਰ ਨੇ ਨਿਭਾਇਆ। ਸਕੂਲ ਪ੍ਰਿੰਸੀਪਲ ਅਨਿਲ ਕੁਮਾਰ ਅਤੇ ਬੀ ਐੱਨ ਓ ਪ੍ਰਿੰਸੀਪਲ ਅਨਿਲ ਜੋਸ਼ੀ ਨੇ ਇਨਾਮ ਵੰਡੇ। ਇਸ ਮੌਕੇ ਜਸਵਿੰਦਰ ਕੌਰ, ਦਰਸ਼ਨ ਸਿੰਘ, ਕੁਲਵਿੰਦਰ ਕੌਰ, ਸ਼ਸ਼ੀ ਬਾਲਾ, ਸੋਨੀਆ, ਭੀਮ ਖਾਨ, ਜਗਮੋਹਣ ਸਿੰਘ, ਰਾਜੀਵ ਕੁਮਾਰ, ਅਸ਼ਵਨੀ ਕੁਮਾਰ, ਜਸਵਿੰਦਰ ਸਿੰਘ, ਰਜਨੀ ਬਾਲਾ ਅਤੇ ਅਰਵਿੰਦਰ ਕੌਰ ਹਾਜ਼ਰ ਸਨ।
