DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਿੰਡਾਂ ਦੀ ਜ਼ਮੀਨ ਐਕੁਆਇਰ ਕਰਨ ’ਤੇ ਸਵਾਲ ਚੁੱਕੇ

ਵਾਹੀਯੋਗ ਜ਼ਮੀਨ ਖ਼ਤਮ ਕਰਨਾ ਕਿਸਾਨਾਂ ਨਾਲ ਬੇਇਨਸਾਫ਼ੀ: ਸਿੱਧੂ

  • fb
  • twitter
  • whatsapp
  • whatsapp
Advertisement

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਗਮਾਡਾ ਵੱਲੋਂ ਏਅਰੋਟ੍ਰੋਪੋਲਿਸ ਖੇਤਰ ਦੇ ਵਿਸਤਾਰ ਲਈ 16 ਪਿੰਡਾਂ ਦੀ ਸੱਤ ਹਜ਼ਾਰ ਏਕੜ ਜ਼ਮੀਨ ਗਮਾਡਾ ਵੱਲੋਂ ਐਕੁਆਇਰ ਕਰਨ ਦੀ ਤਜਵੀਜ਼ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ 16 ਪਿੰਡਾਂ ਦੀ ਜ਼ਮੀਨ ਉੱਤੇ ਖੇਤੀਬਾੜੀ ਖ਼ਤਮ ਕਰਨਾ ਉਨ੍ਹਾਂ ਪਿੰਡਾਂ ਦੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਵਰਗਾਂ ਲਈ ਬੇਇਨਸਾਫ਼ੀ ਹੈ, ਜਿਹੜੇ ਇਨ੍ਹਾਂ ਜ਼ਮੀਨਾਂ ਤੋਂ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਉਜਾੜੇ ਨੂੰ ਰੋਕਣ ਲਈ ਕਿਸੇ ਵੀ ਸੰਘਰਸ਼ ਤੋਂ ਗੁਰੇਜ਼ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਏਅਰੋਟ੍ਰੋਪੋਲਿਸ ਸਕੀਮ ਤਹਿਤ ਅੱਠ ਸਾਲ ਪਹਿਲਾਂ ਸਥਾਪਤ ਕੀਤੀਆਂ ਏ, ਬੀ, ਸੀ ਅਤੇ ਡੀ ਪਾਕਿਟਾਂ ਦੇ ਵਸਨੀਕ ਹਾਲੇ ਵੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਇਨ੍ਹਾਂ ਪਾਕਿਟਾਂ ਵਿਚ ਹਾਲੇ ਤੱਕ ਪੂਰਾ ਬੁਨਿਆਦੀ ਢਾਂਚਾ ਵਿਕਸਤ ਨਹੀਂ ਕੀਤਾ ਗਿਆ। ਇਨ੍ਹਾਂ ਪਾਕਿਟਾਂ ਦੇ ਜ਼ਮੀਨਾਂ ਦੇ ਮਾਲਕਾਂ ਨੂੰ ਪਲਾਟ ਵੀ ਨਹੀਂ ਦਿੱਤੇ ਗਏ। ਸ੍ਰੀ ਸਿੱਧੂ ਨੇ ਕਿਹਾ ਕਿ ਪੁਰਾਣੀਆਂ ਥਾਵਾਂ ਨੂੰ ਵਿਕਸਿਤ ਕਰਨ ਦੀ ਥਾਂ ਈ ਤੋਂ ਜੇ ਤੱਕ ਨਵੀਆਂ ਪਾਕਿਟਾਂ ਦੀ ਸਥਾਪਨਾ ਅਤੇ ਬਨੂੜ ਮਾਸਟਰ ਪਲਾਨ ਦੇ ਅੱਠ ਪਿੰਡਾਂ ਵਿਚ ਏਅਰੋਟ੍ਰੋਪੋਲਿਸ ਦਾ ਵਿਸਤਾਰ ਯੋਜਨਾਵਾਂ ਤਹਿਤ ਸੱਤ ਹਜ਼ਾਰ ਏਕੜ ਜ਼ਮੀਨ ਐਕੁਆਇਰ ਕਰਨੀ ਗ਼ੈਰ-ਵਾਜਬ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਮੁਹਾਲੀ ਵਿਚ ਗਮਾਡਾ ਰਾਹੀਂ ਨਵੀਂ ਬਣਾਈ ਲੈਂਡ ਪੂਲਿੰਗ ਨੀਤੀ ਅੰਦਰਖ਼ਾਤੇ ਲਾਗੂ ਕਰ ਰਹੀ ਹੈ।

Advertisement
Advertisement
×