DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

PWD Workers Protest: ਸਮਾਂ ਦੇਣ ਦੇ ਬਾਵਜੂਦ ਮੀਟਿੰਗ ਵਿਚ ਨਾ ਪੁੱਜੇ ਮੁੱਖ ਕਾਰਜਕਾਰੀ ਅਫਸਰ

ਮੀਟਿੰਗ ਦਾ ਸਥਾਨ ਬਦਲਣ ’ਤੇ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵਿਚ ਰੋਸ

  • fb
  • twitter
  • whatsapp
  • whatsapp
Advertisement

PWD Workers Protest: ਪਹਿਲਾਂ ਮੀਟਿੰਗ ਦੀ ਤਰੀਕ ਤੇ ਸਮਾਂ ਦਿੱਤਾ, ਫੇਰ ਸਥਾਨ ਬਦਲ ਦਿੱਤਾ ਤੇ ਫਿਰ ਆਏ ਹੀ ਨਹੀਂ ਮੁੱਖ ਕਾਰਜਕਾਰੀ ਅਫਸਰ! ਇਹ ਵਾਕਿਆ ਅੱਜ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਨਾਲ ਵਾਪਰਿਆ।

ਯੂਨੀਅਨ ਦੇ ਜਨਰਲ ਸਕੱਤਰ ਫੁੰਮਣ ਸਿੰਘ ਕਾਠਗੜ੍ਹ ਨੇ ਦੱਸਿਆ ਕਿ 18 ਅਗਸਤ ਦੇ ਸੀਵਰੇਜ ਬੋਰਡ ਚੰਡੀਗੜ੍ਹ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਦਿੱਤੇ ਗਏ ਰੋਸ ਧਰਨੇ ਦੇ ਸਬੰਧ ਵਿੱਚ ਅੱਜ ਇੱਕ ਸਤੰਬਰ ਨੂੰ ਮੁੱਖ ਕਾਰਜਕਾਰੀ ਅਫਸਰ ਵੱਲੋਂ ਮਿਉਂਸਿਪਲ ਭਵਨ ਸੈਕਟਰ 35-ਏ ਵਿਚ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ। ਐਨ ਮੌਕੇ ਉੱਤੇ ਮੀਟਿੰਗ ਦਾ ਸਥਾਨ ਬਦਲ ਕੇ ਸੈਕਟਰ 27-ਏ ਸੀਵਰੇਜ ਬੋਰਡ ਦਫਤਰ ਕਰ ਦਿੱਤਾ ਗਿਆ। ਮੀਟਿੰਗ ਦੇ ਸ਼ੁਰੂ ਵਿੱਚ ਇੰਜਨੀਅਰ-ਇਨ-ਚੀਫ ਵੱਲੋਂ ਦੱਸਿਆ ਗਿਆ ਕਿ ਮੁੱਖ ਕਾਰਜਕਾਰੀ ਅਫਸਰ ਕੁਝ ਸਮਾਂ ਲੇਟ ਹੋ ਸਕਦੇ ਹਨ। ਡੇਢ ਦੋ ਘੰਟੇ ਉਡੀਕਣ ਦੇ ਬਾਵਜੂਦ ਵੀ ਮੁੱਖ ਕਾਰਜਕਾਰੀ ਅਫਸਰ ਮੀਟਿੰਗ ਕਰਨ ਲਈ ਆਏ ਹੀ ਨਹੀਂ। ਫਿਰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਇੰਜੀਨੀਅਰ-ਇਨ-ਚੀਫ ਵੱਲੋਂ ਮੀਟਿੰਗ ਦੌਰਾਨ ਕੋਈ ਠੋਸ ਜਵਾਬ ਨਾ ਦੇਣ 'ਤੇ ਜਥੇਬੰਦੀ ਨੇ ਮੀਟਿੰਗ ਦਾ ਵਾਕਆਊਟ ਕੀਤਾ ਅਤੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ।

Advertisement

ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਸੰਘਰਸ਼ ਦੀ ਅਗਲੀ ਕੜੀ ਵਜੋਂ 22 ਅਤੇ 23 ਸਤੰਬਰ ਨੂੰ ਮੁੱਖ ਦਫਤਰ ਅੱਗੇ ਭੁੱਖ ਹੜਤਾਲ ਕੀਤੀ ਜਾਏਗੀ ਅਤੇ 24 ਸਤੰਬਰ 2026 ਨੂੰ ਮੁੱਖ ਦਫਤਰ ਸੀਵਰੇਜ ਬੋਰਡ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ।

Advertisement

ਸੋ ਮੀਟਿੰਗ ਦੇ ਕੇ ਸਮਾਂ ਤੇ ਸਥਾਨ ਬਦਲਣਾ ਅਤੇ ਫਿਰ ਮੀਟਿੰਗ ਕਰਨੀ ਹੀ ਨਹੀਂ, ਇਹ ਸਰਕਾਰ ਦਾ ਤਾਂ ਦਸਤੂਰ ਬਣ ਚੁੱਕਾ ਹੀ ਸੀ ਪਰ ਹੁਣ ਅਫਸਰ ਵੀ ਮੰਤਰੀਆਂ-ਸੰਤਰੀਆਂ ਦੀ ਲੀਹ ਉਤੇ ਚੱਲ ਪਏ ਹਨ।

Advertisement
×