Punjabi Sahit Sabha Dera Bassi: ਦਲ-ਬਦਲੀ ਦੇ ਰੁਝਾਨ ’ਤੇ ਚਿੰਤਾ ਪ੍ਰਗਟਾਈ
ਪੰਜਾਬੀ ਸਾਹਿਤ ਸਭਾ ਡੇਰਾਬੱਸੀ ਦੀ ਮਹੀਨਾਵਾਰ ਇਕੱਤਰਤਾ ਸ਼ਹੀਦ ਜਥੇਦਾਰ ਬਖਤਾਵਰ ਸਿੰਘ ਯਾਦਗਾਰੀ ਲਾਇਬ੍ਰੇਰੀ ਵਿੱਚ ਪ੍ਰਧਾਨ ਜੈਲਦਾਰ ਸਿੰਘ ਹਸਮੁਖ ਦੀ ਰਹਿਨੁਮਾਈ ਹੇਠ ਹੋਈ। ਇਸ ਵਿੱਚ ਕਵੀ ਦਰਬਾਰ ਵੀ ਕਰਵਾਇਆ ਗਿਆ। ਮੀਟਿੰਗ ਦੌਰਾਨ ਭਾਂਖਰਪੁਰ ਤੋਂ ਲੇਖਕ ਗਿਆਨੀ ਧਰਮ ਸਿੰਘ ਦੀ 19ਵੀਂ ਕਿਤਾਬ...
ਪੰਜਾਬੀ ਸਾਹਿਤ ਸਭਾ ਡੇਰਾਬੱਸੀ ਦੀ ਮਹੀਨਾਵਾਰ ਇਕੱਤਰਤਾ ਸ਼ਹੀਦ ਜਥੇਦਾਰ ਬਖਤਾਵਰ ਸਿੰਘ ਯਾਦਗਾਰੀ ਲਾਇਬ੍ਰੇਰੀ ਵਿੱਚ ਪ੍ਰਧਾਨ ਜੈਲਦਾਰ ਸਿੰਘ ਹਸਮੁਖ ਦੀ ਰਹਿਨੁਮਾਈ ਹੇਠ ਹੋਈ। ਇਸ ਵਿੱਚ ਕਵੀ ਦਰਬਾਰ ਵੀ ਕਰਵਾਇਆ ਗਿਆ।
ਮੀਟਿੰਗ ਦੌਰਾਨ ਭਾਂਖਰਪੁਰ ਤੋਂ ਲੇਖਕ ਗਿਆਨੀ ਧਰਮ ਸਿੰਘ ਦੀ 19ਵੀਂ ਕਿਤਾਬ ‘ਆਤਮ ਗਿਆਨ’ ਰਿਲੀਜ਼ ਕੀਤੀ ਗਈ। ਇਸ ਤੋਂ ਬਾਅਦ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਜੈਲਦਾਰ ਸਿੰਘ ਹਸਮੁਖ ਨੇ ਸਾਹਿਤ ਸਭਾ ਨੂੰ ਹੋਰ ਸੁਚਾਰੂ ਬਣਾਉਣ ਲਈ ਸਮੂਹ ਮੈਂਬਰਾਂ ਨਾਲ ਸੁਝਾਅ ਸਾਂਝੇ ਕੀਤੇ ਗਏ। ਇਸ ਦੌਰਾਨ ਕਵੀ ਦਰਬਾਰ ਵਿੱਚ ਕਵੀਆਂ ਨੇ ਚੋਣ, ਨਸ਼ੇ, ਵੋਟ ਖ਼ਰੀਦੋ-ਫ਼ਰੋਖ਼ਤ ਅਤੇ ਦਲ-ਬਦਲੂ ਰੁਝਾਨ ’ਤੇ ਚਿੰਤਾ ਪ੍ਰਗਟਾਈ। ਗੁਰਮੁੱਖ ਸਿੰਘ ਪਰਾਗਪੁਰੀ ਨੇ ਇਸ ਰੁਝਾਨ ਨੂੰ ਦੇਸ਼ ਦੇ ਭਵਿੱਖ ਅਤੇ ਲੋਕ ਰਾਜ ਲਈ, ਘਾਤਕ ਦੱਸਿਆ।
ਇਸ ਮੌਕੇ ਅਨਮੋਲ ਸਿੰਘ ਐਡਵੋਕੇਟ ਨੇ ਵੀ ਚੋਣਾਂ ਵਿੱਚ ਇਸ ਤਰ੍ਹਾਂ ਦੇ ਖ਼ਤਰਨਾਕ ਰੁਝਾਨ ’ਤੇ ਦੁਖ ਪ੍ਰਗਟਾਇਆ। ਜਸਵੀਰ ਸਿੰਘ ਪਰਾਗਪੁਰੀ ਨੇ ਧਾਰਮਿਕ ਕਵਿਤਾ ਪੜ੍ਹੀ। ਕੰਵਲਜੀਤ ਸਿੰਘ, ਰਵਿੰਦਰ ਸਿੰਘ, ਸਪਿੰਦਰ ਸਿੰਘ ਭਾਂਖਰਪੁਰ ਨੇ ਭਖੰਡਾਂ ਸਬੰਧੀ ਵਿਚਾਰਾਂ ਕੀਤੀਆਂ।

