DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjabi Literature: ਸੁਖਵਿੰਦਰ ਰਫੀਕ ਦਾ ਕਾਵਿ ਸੰਗ੍ਰਹਿ ‘ਖਿਆਲਾਂ ਦੇ ਕੁੱਜੇ’ ਰਿਲੀਜ਼

ਕਵਿਤਾਵਾਂ ਵਿਚ ਚੁੱਪ ਅਤੇ ਪਿਆਰ ਕੇਂਦਰ ਬਿੰਦੂ: ਸੁੱਖੀ

  • fb
  • twitter
  • whatsapp
  • whatsapp
featured-img featured-img
ਕਾਵਿ ਸੰਗ੍ਰਹਿ ‘ਖਿਆਲਾਂ ਦੇ ਕੁੱਜੇ’ ਰਿਲੀਜ਼ ਕਰਦੇ ਹੋਏ ਵਿਦਵਾਨ ਅਤੇ ਪਤਵੰਤੇ।
Advertisement
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਟੀ ਐੱਸ ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17, ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਸੁਖਵਿੰਦਰ ਰਫੀਕ ਦਾ ਕਾਵਿ ਸੰਗ੍ਰਹਿ ‘ਖਿਆਲਾਂ ਦੇ ਕੁੱਜੇ’ ਰਿਲੀਜ਼ ਕੀਤਾ ਗਿਆ।

ਪ੍ਰਧਾਨਗੀ ਮੰਡਲ ਵਿੱਚ ਡਾ. ਦੀਪਕ ਮਨਮੋਹਨ ਸਿੰਘ, ਰਾਜਿੰਦਰ ਕੌਰ, ਜਗਦੀਪ ਨੂਰਾਨੀ, ਲੇਖਕ ਸੁਖਵਿੰਦਰ ਰਫੀਕ, ਗੁਰਦਰਸ਼ਨ ਸਿੰਘ ਮਾਵੀ ਅਤੇ ਭਰਪੂਰ ਸਿੰਘ ਹਾਜ਼ਰ ਸਨ। ਕੇੰਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਅੱਜ ਦੇ ਪ੍ਰੋਗਰਾਮ ਬਾਰੇ ਚਾਨਣਾ ਪਾਇਆ।

Advertisement

ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਲੋਕ-ਅਰਪਣ ਕੀਤੀ ਗਈ। ਪ੍ਰੋ. ਸੁਖਵਿੰਦਰ ਸੁੱਖੀ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਕਵਿਤਾਵਾਂ ਵਿਚ ਚੁੱਪ ਅਤੇ ਪਿਆਰ ਕੇਂਦਰ ਬਿੰਦੂ ਹਨ। ਵੰਨ-ਸੁਵੰਨੀਆਂ ਕਵਿਤਾਵਾਂ ਵਿੱਚ ਖੂਬਸੂਰਤ ਬਿੰਬ ਵਰਤੇ ਹਨ। ਛੋਟੀਆਂ ਕਵਿਤਾਵਾਂ ਵਿੱਚ ਵੱਡੇ ਅਰਥ ਲੁਕੇ ਹੋਏ ਹਨ। ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਕਵਿਤਾ ਸਹਿਜ, ਸੁੰਦਰਤਾ ਅਤੇ ਸੰਵੇਦਨਸ਼ੀਲਤਾ ਵਿਚੋਂ ਉਪਜਦੀ ਹੈ। ਇਹ ਕਵਿਤਾਵਾਂ ਸੱਚ ਦੇ ਨੇੜੇ ਹਨ।

Advertisement

ਕਿਤਾਬ ਬਾਰੇ ਪ੍ਰਮੋਦ ਕੁਮਾਰ ਸਾਬਕਾ ਜ਼ਿਲ੍ਹਾ ਅਤੇ ਸ਼ੈਸ਼ਨਜ ਜੱਜ, ਜੇ ਐੱਸ ਖੁਸ਼ਦਿਲ ਅਤੇ ਰਾਜਿੰਦਰ ਸਿੰਘ ਧੀਮਾਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕਿਤਾਬ ਵਿੱਚੋਂ ਰਤਨ ਬਾਬਕਵਾਲਾ, ਬਲਵਿੰਦਰ ਸਿੰਘ ਢਿੱਲੋਂ, ਲਾਭ ਸਿੰਘ ਲਹਿਲੀ, ਨਰਿੰਦਰ ਕੌਰ ਲੌਂਗੀਆ ਨੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਜਗਦੀਪ ਨੂਰਾਨੀ ਨੇ ਕਿਹਾ ਕਿ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਸਹਿਜ ਨਾਲ ਲਿਖਣਾ ਅਤੇ ਕਿਤਾਬ ਪ੍ਰਕਾਸ਼ਿਤ ਕਰਵਾਉਣੀ ਵੱਡੀ ਹਿੰਮਤ ਦਾ ਕੰਮ ਹੈ। ਰਾਜਿੰਦਰ ਕੌਰ ਨੇ ਕਿਹਾ ਕਿ ਇਹਨਾਂ ਕਵਿਤਾਵਾਂ ਵਿੱਚ ਪਿਆਰ, ਨਿਹੋਰੇ, ਯਾਦ, ਵਿਛੋੜਾ, ਦਰਦ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ। ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਲੇਖਕ ਕੁਦਰਤ ਨੂੰ ਪਿਆਰ ਕਰਨ ਵਾਲਾ ਹੈ। ਉਸਦੀਆਂ ਕਵਿਤਾਵਾਂ ਵਿਚ ਅਸੀਸਾਂ ਵਰਗੀਆਂ ਗੱਲਾਂ ਹਨ।

ਸਾਹਿਤ ਵਿਗਿਆਨ ਕੇਂਦਰ ਵਲੋਂ ਮਹਿਮਾਨਾਂ ਦਾ ਮਾਨ-ਸਨਮਾਨ ਵੀ ਕੀਤਾ ਗਿਆ। ਡਾ. ਅਵਤਾਰ ਸਿੰਘ ਪਤੰਗ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਭਰਪੂਰ ਸਿੰਘ ਨੇ ਚਲਾਈ।

Advertisement
×