DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Locarno ਫ਼ਿਲਮ ਫੈਸਟੀਵਲ 'ਚ ਦਿਖਾਈ ਜਾਵੇਗੀ ਪੰਜਾਬੀ ਫ਼ਿਲਮ ‘ਰਹਿਮਤ’; ਨਸੀਰੂਦੀਨ ਸ਼ਾਹ ਤੇ ਸੁਵਿੰਦਰ ਵਿੱਕੀ ਆਉਣਗੇ ਨਜ਼ਰ

ਮਸ਼ਹੂਰ ਫ਼ਿਲਮ ਨਿਰਦੇਸ਼ਕ ਗੁਰਵਿੰਦਰ ਸਿੰਘ ਦੀ ਨਵੀਂ ਫ਼ਿਲਮ ‘ਰਹਿਮਤ’ ਨੂੰ 79ਵੇਂ ਲੋਕਾਰਨੋ ਫ਼ਿਲਮ ਫੈਸਟੀਵਲ (5-15 ਅਗਸਤ) ਦੇ ਮੁੱਖ ਮੁਕਾਬਲੇ ‘ਕੋਨਕੋਰਸੋ ਇੰਟਰਨੈਸ਼ਨਲ’ (Concorso Internazionale) ਲਈ ਅਧਿਕਾਰਤ ਤੌਰ 'ਤੇ ਚੁਣ ਲਿਆ ਗਿਆ ਹੈ। ਇਸ ਫ਼ਿਲਮ ਵਿੱਚ ਨਸੀਰੂਦੀਨ ਸ਼ਾਹ, ਸੁਵਿੰਦਰ ਵਿੱਕੀ, ਮੀਤਾ ਵਸ਼ਿਸ਼ਟ,...

  • fb
  • twitter
  • whatsapp
  • whatsapp
featured-img featured-img
ਫ਼ਿਲਮ ਦੇ ਇੱਕ ਸੀਨ (ਦ੍ਰਿਸ਼) ਵਿੱਚ ਜਸਵੰਤ ਜ਼ਫ਼ਰ ਅਤੇ ਨਸੀਰੂਦੀਨ ਸ਼ਾਹ।
Advertisement

ਮਸ਼ਹੂਰ ਫ਼ਿਲਮ ਨਿਰਦੇਸ਼ਕ ਗੁਰਵਿੰਦਰ ਸਿੰਘ ਦੀ ਨਵੀਂ ਫ਼ਿਲਮ ‘ਰਹਿਮਤ’ ਨੂੰ 79ਵੇਂ ਲੋਕਾਰਨੋ ਫ਼ਿਲਮ ਫੈਸਟੀਵਲ (5-15 ਅਗਸਤ) ਦੇ ਮੁੱਖ ਮੁਕਾਬਲੇ ‘ਕੋਨਕੋਰਸੋ ਇੰਟਰਨੈਸ਼ਨਲ’ (Concorso Internazionale) ਲਈ ਅਧਿਕਾਰਤ ਤੌਰ 'ਤੇ ਚੁਣ ਲਿਆ ਗਿਆ ਹੈ। ਇਸ ਫ਼ਿਲਮ ਵਿੱਚ ਨਸੀਰੂਦੀਨ ਸ਼ਾਹ, ਸੁਵਿੰਦਰ ਵਿੱਕੀ, ਮੀਤਾ ਵਸ਼ਿਸ਼ਟ, ਨਵਜੋਤ ਰੰਧਾਵਾ ਅਤੇ ਨਵੇਂ ਕਲਾਕਾਰ ਦੀਆ ਕੰਬੋਜ, ਹਰਵਿੰਦਰ ਔਜਲਾ ਅਤੇ ਜਸਵੰਤ ਜ਼ਫ਼ਰ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ ਫੈਸਟੀਵਲ ਦੇ ਸਭ ਤੋਂ ਵੱਡੇ ਇਨਾਮ ‘ਪਾਰਡੋ ਡੀ ਓਰੋ’ (ਗੋਲਡਨ ਲਿਓਪਾਰਡ) ਲਈ ਮੁਕਾਬਲਾ ਕਰੇਗੀ, ਜਿਸ ਦੇ ਜੇਤੂ ਨੂੰ 75,000 CHF (ਸਵਿਸ ਫ੍ਰੈਂਕ) ਦੀ ਨਕਦ ਰਾਸ਼ੀ ਮਿਲਦੀ ਹੈ। ਇਹ ਵੱਕਾਰੀ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਸਾਲ 1946 ਤੋਂ ਹਰ ਸਾਲ ਸਵਿਟਜ਼ਰਲੈਂਡ ਦੇ ਲੋਕਾਰਨੋ ਸ਼ਹਿਰ ਵਿੱਚ ਕਰਵਾਇਆ ਜਾਂਦਾ ਹੈ।

ਇਸ ਫ਼ਿਲਮ ਦਾ ਵਰਲਡ ਪ੍ਰੀਮੀਅਰ (ਪਹਿਲੀ ਵਾਰ ਪ੍ਰਦਰਸ਼ਨ) 6 ਅਗਸਤ ਨੂੰ ਲੋਕਾਰਨੋ ਵਿਖੇ ਹੋਵੇਗਾ। ਇਹ ਫ਼ਿਲਮ ਦਿੱਲੀ ਦੀ ਰਹਿਣ ਵਾਲੀ ਮਸ਼ਹੂਰ ਪੰਜਾਬੀ ਲੇਖਿਕਾ ਅਜੀਤ ਕੌਰ ਦੀਆਂ ਛੋਟੀਆਂ ਕਹਾਣੀਆਂ 'ਤੇ ਅਧਾਰਤ ਹੈ ਅਤੇ ਇਸ ਨੂੰ ਉਨ੍ਹਾਂ ਦੀ ਬੇਟੀ ਤੇ ਮਸ਼ਹੂਰ ਚਿੱਤਰਕਾਰ ਅਰਪਨਾ ਕੌਰ ਨੇ ਸਾਂਝੇ ਤੌਰ 'ਤੇ ਪ੍ਰੋਡਿਊਸ (ਤਿਆਰ) ਕੀਤਾ ਹੈ। ਇਹ ਫ਼ਿਲਮ ਅੱਜ ਦੇ ਪੰਜਾਬ ਦੀਆਂ ਤਿੰਨ ਆਪਸ ਵਿੱਚ ਜੁੜੀਆਂ ਕਹਾਣੀਆਂ ਨੂੰ ਪੇਸ਼ ਕਰਦੀ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਔਰਤ ਲੁਕ ਕੇ ਇੱਕ ਜ਼ਖ਼ਮੀ ਅਣਜਾਣ ਵਿਅਕਤੀ ਨੂੰ ਆਪਣੇ ਘਰ ਵਿੱਚ ਪਨਾਹ ਦਿੰਦੀ ਹੈ, ਜਦੋਂ ਕਿ ਉਸ ਦਾ ਪਰਿਵਾਰ ਦੁੱਖ ਅਤੇ ਮੁਸ਼ਕਲ ਫੈਸਲਿਆਂ ਦੇ ਬੋਝ ਹੇਠ ਦੱਬਿਆ ਹੋਇਆ ਹੈ। ਇਸ ਦੇ ਨਾਲ ਹੀ, ਇੱਕ ਰਹੱਸਮਈ ਬਜ਼ੁਰਗ ਵਿਅਕਤੀ ਪਿੰਡ ਵਿੱਚ ਆਉਂਦਾ ਹੈ ਅਤੇ ਖ਼ੁਦ ਨੂੰ ਰੱਬ (ਪ੍ਰਮਾਤਮਾ) ਦੱਸਦਾ ਹੈ।

Advertisement

ਮੁੱਖ ਮੁਕਾਬਲੇ ਤੋਂ ਇਲਾਵਾ, ਲੋਕਾਰਨੋ ਫ਼ਿਲਮ ਫੈਸਟੀਵਲ ਦੀ ਟੀਮ ਨੇ ‘ਰਹਿਮਤ’ ਨੂੰ ਇੱਕ ਖ਼ਾਸ ਅਵਾਰਡ ‘ਪਾਰਡੋ ਫ਼ਾਰ ਚੇਂਜ’ (Pardo for Change) ਲਈ ਵੀ ਨਾਮਜ਼ਦ ਕੀਤਾ ਹੈ। ਇਸ ਅਵਾਰਡ ਲਈ ਦੁਨੀਆ ਭਰ ਦੀਆਂ 13 ਅਜਿਹੀਆਂ ਫ਼ਿਲਮਾਂ ਵਿਚਾਲੇ ਮੁਕਾਬਲਾ ਹੋਵੇਗਾ ਜੋ ਵਾਤਾਵਰਣ, ਨੈਤਿਕਤਾ, ਸਮਾਜਿਕ ਅਤੇ ਸੱਭਿਆਚਾਰਕ ਮੁੱਦਿਆਂ 'ਤੇ ਅਧਾਰਤ ਹਨ। ਸਿਨੇਮਾ ਅਤੇ ਸੱਭਿਆਚਾਰ ਜਗਤ ਦੀਆਂ ਤਿੰਨ ਪ੍ਰਮੁੱਖ ਸ਼ਖ਼ਸੀਅਤਾਂ ਦੀ ਜਿਊਰੀ (ਜੱਜ) ਉਸ ਫ਼ਿਲਮ ਨੂੰ ਇਹ ਅਵਾਰਡ ਦੇਵੇਗੀ ਜੋ ਇਨ੍ਹਾਂ ਕਦਰਾਂ-ਕੀਮਤਾਂ ਨੂੰ ਸਭ ਤੋਂ ਬਿਹਤਰ ਤਰੀਕੇ ਨਾਲ ਪੇਸ਼ ਕਰੇਗੀ। ਇਸ ਅਵਾਰਡ ਦੇ ਤਹਿਤ ਫ਼ਿਲਮ ਦੇ ਨਿਰਦੇਸ਼ਕ ਨੂੰ 20,000 CHF (ਸਵਿਸ ਫ੍ਰੈਂਕ) ਦੀ ਨਕਦ ਰਾਸ਼ੀ ਦਿੱਤੀ ਜਾਵੇਗੀ।

Advertisement

ਦੱਸ ਦੇਈਏ ਕਿ ਗੁਰਵਿੰਦਰ ਸਿੰਘ ਇਸ ਤੋਂ ਪਹਿਲਾਂ ‘ਅੰਨ੍ਹੇ ਘੋੜੇ ਦਾ ਦਾਨ’, ‘ਚੌਥੀ ਕੂਟ’ ਅਤੇ ‘ਅੱਧ ਚਾਨਣੀ ਰਾਤ’ ਵਰਗੀਆਂ ਬਿਹਤਰੀਨ ਫ਼ਿਲਮਾਂ ਬਣਾ ਚੁੱਕੇ ਹਨ। ਉਨ੍ਹਾਂ ਦੀਆਂ ਫ਼ਿਲਮਾਂ ਪਹਿਲਾਂ ਵੀ ਕਾਨਸ, ਵੇਨਿਸ, ਰੋਟਰਡੈਮ, ਬੁਸਾਨ ਅਤੇ ਦੁਨੀਆ ਦੇ ਹੋਰ ਕਈ ਵੱਡੇ ਫ਼ਿਲਮ ਫੈਸਟੀਵਲਾਂ ਵਿੱਚ ਪ੍ਰਦਰਸ਼ਿਤ ਹੋ ਚੁੱਕੀਆਂ ਹਨ। ਉਹ ਸਰਵੋਤਮ ਨਿਰਦੇਸ਼ਕ (Best Director) ਲਈ ਨੈਸ਼ਨਲ ਅਵਾਰਡ ਜਿੱਤ ਚੁੱਕੇ ਹਨ ਅਤੇ ਦੋ ਵਾਰ ਸਰਵੋਤਮ ਪੰਜਾਬੀ ਫ਼ਿਲਮ ਦਾ ਨੈਸ਼ਨਲ ਅਵਾਰਡ ਵੀ ਆਪਣੇ ਨਾਂ ਕਰ ਚੁੱਕੇ ਹਨ। ‘ਰਹਿਮਤ’ ਉਨ੍ਹਾਂ ਦੀ ਚੌਥੀ ਪੰਜਾਬੀ ਫ਼ੀਚਰ ਫ਼ਿਲਮ ਹੈ।

Advertisement
×