Punjab Weather: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੜਕਸਾਰ ਪਿਆ ਮੀਂਹ; ਗਰਮੀ ਤੋਂ ਮਿਲੀ ਰਾਹਤ
ਰੂਪਨਗਰ ਵਿੱਚ ਸਭ ਤੋਂ ਵੱਧ 58 ਐੱਮ.ਐੱਮ. ਵਰ੍ਹਿਆ ਮੀਂਹ; ਅਗਲੇ 4-5 ਦਿਨ ਮੌਸਮ ਮੁੱਖ ਤੌਰ ’ਤੇ ਸਾਫ਼ ਰਹਿਣ ਦੀ ਸੰਭਾਵਨਾ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਵਿੱਚ ਬੁੱਧਵਾਰ ਨੂੰ ਮੀਂਹ ਦੌਰਾਨ ਭਿੱਜਣ ਤੋਂ ਬਚਣ ਲਈ ਛਤਰੀ ਤਾਣ ਕੇ ਜਾਂਦੀਆਂ ਹੋਈਆਂ ਮੁਟਿਆਰਾਂ। -ਫੋਟੋ: ਪ੍ਰਦੀਪ ਤਿਵਾੜੀ
Advertisement
Punjab Weather: ਪੰਜਾਬ ਵਿੱਚ ਅੱਜ ਤੜਕਸਾਰ ਕਈ ਜ਼ਿਲ੍ਹਿਆਂ ਵਿੱਚ ਹਲਕਾ ਅਤੇ ਕਈ ਜ਼ਿਲ੍ਹਿਆਂ ਵਿੱਚ ਮੱਧਮ ਮੀਂਹ ਪਿਆ ਹੈ। ਇਸ ਮੀਂਹ ਕਰਕੇ ਲੋਕਾਂ ਨੂੰ ਦਿਨ ਚੜ੍ਹਦਿਆਂ ਹੀ ਅਤਿ ਦੀ ਗਰਮੀ ਤੋਂ ਮਾਮੂਲੀ ਰਾਹਤ ਮਿਲੀ ਹੈ। ਹਾਲਾਂਕਿ ਮੌਸਮ ਵਿਭਾਗ ਦਾ ਦਾਅਵਾ ਹੈ ਕਿ ਆਉਣ ਵਾਲੇ ਚਾਰ-ਪੰਜ ਦਿਨ ਮੌਸਮ ਸਾਫ਼ ਰਹੇਗਾ, ਪਰ ਇਸ ਦੌਰਾਨ ਪਹਾੜਾਂ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ।
ਸਭ ਤੋਂ ਵੱਧ 58 ਐੱਮ.ਐੱਮ ਮੀਂਹ ਦਰਜ
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਤੜਕੇ ਪੰਜਾਬ ਦੇ ਰੂਪਨਗਰ ਵਿੱਚ ਸਭ ਤੋਂ ਵੱਧ 58 ਐੱਮ.ਐੱਮ. (mm) ਮੀਂਹ ਪਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 6.6 ਐੱਮ.ਐੱਮ., ਲੁਧਿਆਣਾ ਵਿੱਚ 14.4 ਐੱਮ.ਐੱਮ., ਪਠਾਨਕੋਟ ਵਿੱਚ ਚਾਰ ਐੱਮ.ਐੱਮ., ਫਰੀਦਕੋਟ ਵਿੱਚ 21.5 ਐੱਮ.ਐੱਮ., ਮੁਕਤਸਰ ਵਿੱਚ ਤਿੰਨ ਐੱਮ.ਐੱਮ. ਅਤੇ ਹੋਰ ਕਈ ਸ਼ਹਿਰਾਂ ਵਿੱਚ ਹਲਕਾ ਅਤੇ ਦਰਮਿਆਨਾ ਮੀਂਹ ਪਿਆ। ਇਸ ਦੌਰਾਨ ਚੰਡੀਗੜ੍ਹ ਵਿੱਚ ਵੀ ਹਲਕੀ ਕਿਣ-ਮਿਣ ਹੋਈ ਹੈ, ਜਿਸ ਕਰਕੇ ਮੌਸਮ ਖ਼ੁਸ਼ਗਵਾਰ ਹੋ ਗਿਆ ਹੈ।
Advertisement
Advertisement
Advertisement
×

