DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Government Appoints New VCs: ਪੰਜਾਬ ਸਰਕਾਰ ਵੱਲੋਂ ਦੋ ਨਵੇਂ ਵਾਈਸ ਚਾਂਸਲਰ ਨਿਯੁਕਤ

ਡਾ. ਰਾਜਿੰਦਰ ਕੁਮਾਰ ਬਾਂਸਲ Baba Farid University ਤੇ ਡਾ.ਅਰਵਿੰਦ ਕੁਮਾਰ ਬਾਂਸਲ Punjab Technical University ਦੇ ਵਾਈਸ ਚਾਂਸਲਰ ਹੋਣਗੇ

  • fb
  • twitter
  • whatsapp
  • whatsapp
Advertisement

Punjab new vice chancellors appointment: ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਨਵੇਂ ਵਾਈਸ ਚਾਂਸਲਰ ਡਾ.ਰਾਜਿੰਦਰ ਕੁਮਾਰ ਬਾਂਸਲ ਹੋਣਗੇ ਜਦੋਂ ਕਿ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ’ਵਰਸਿਟੀ ਜਲੰਧਰ ਦੇ ਨਵੇਂ ਵਾਈਸ ਚਾਂਸਲਰ ਡਾ.ਅਰਵਿੰਦ ਕੁਮਾਰ ਬਾਂਸਲ ਨੂੰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਤਿੰਨ-ਤਿੰਨ ਸਾਲ ਦੇ ਲਈ ਕੀਤੀਆਂ ਗਈਆਂ ਹਨ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭੇਜੇ ਗਏ ਪੈਨਲ ਵਿਚੋਂ ਅੱਜ ਦੇਰ ਸ਼ਾਮ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦੋ ਨਵੇਂ ਵਾਈਸ ਚਾਂਸਲਰਾਂ ਦੀ ਨਿਯੁਕਤੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

Advertisement

ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ੍ਹ ਇਨ੍ਹਾਂ ਦੋਵੇਂ ’ਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੀ ਚੋਣ ਲਈ ਤਿੰਨ ਤਿੰਨ ਉਮੀਦਵਾਰਾਂ ਦੇ ਨਾਮ ਰਾਜਪਾਲ ਨੂੰ ਭੇਜ ਦਿੱਤੇ ਸਨ। ਬਾਬਾ ਫਰੀਦਕੋਟ ’ਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਪੁਰਾਣੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਦਾ ਕਾਰਜਕਾਲ ਪੂਰਾ ਹੋਣ ਮਗਰੋਂ ਇਸ ’ਵਰਸਿਟੀ ਦਾ ਚਾਰਜ 25 ਜੁਲਾਈ ਨੂੰ ਆਈ ਏ ਐੱਸ ਅਧਿਕਾਰੀ ਮਨਜੀਤ ਸਿੰਘ ਬਰਾੜ ਨੂੰ ਸੌਂਪਿਆ ਗਿਆ ਸੀ।

Advertisement

ਡਾ. ਰਾਜਿੰਦਰ ਕੁਮਾਰ ਬਾਂਸਲ ਜ਼ਿਲ੍ਹਾ ਸੰਗਰੂਰ ਦੀ ਚੀਮਾ ਮੰਡੀ ਦੇ ਰਹਿਣ ਵਾਲੇ ਹਨ ਅਤੇ ਡੀ ਐੱਮ ਸੀ ਲੁਧਿਆਣਾ ’ਚ ਨਿਊਰੋ ਵਿਭਾਗ ਦੇ ਮੁਖੀ ਰਹਿ ਚੁੱਕੇ ਹਨ। ਉੱਥੇ ਹੀ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਨਵੇਂ ਵਾਈਸ ਚਾਂਸਲਰ ਡਾ. ਅਰਵਿੰਦ ਕੁਮਾਰ ਬਾਂਸਲ ਇਸ ਤੋਂ ਪਹਿਲਾਂ ਰਾਸ਼ਟਰੀ ਫਾਰਮਾਸਿਊਟੀਕਲ ਸਿੱਖਿਆ ਅਤੇ ਖੋਜ ਸੰਸਥਾਨ ਦੇ ਫਾਰਮਾਸਿਊਟੀਕਲ ਵਿਭਾਗ ਵਿੱਚ ਬਤੌਰ ਪ੍ਰੋਫੈਸਰ ਤਾਇਨਾਤ ਸਨ।

Dr Arvind Kumar Bansal- New VC -PTU
Dr Arvind Kumar Bansal
Dr. Rajinder Kumar Bansal
Dr. Rajinder Kumar Bansal

ਦੱਸਣਯੋਗ ਹੈ ਕਿ ਬਾਬਾ ਫ਼ਰੀਦ ’ਵਰਸਿਟੀ ਕਾਫ਼ੀ ਸਮੇਂ ਤੋਂ ਵਿਵਾਦਾਂ ’ਚ ਘਿਰੀ ਹੋਈ ਹੈ ਅਤੇ ਹਾਲ ’ਚ ਹੀ ਇਸ ’ਵਰਸਿਟੀ ’ਚ ਹੋਏ ਅੰਤਰਰਾਜੀ ਨਕਲ ਕੇਸ ਦਾ ਵੀ ਰੌਲਾ ਪਿਆ ਸੀ। ਇਸ ’ਵਰਸਿਟੀ ਦਾ ਵਾਈਸ ਚਾਂਸਲਰ ਲੱਗਣ ਲਈ 70 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਨਵੇਂ ਵਾਈਸ ਚਾਂਸਲਰ ਡਾ.ਰਾਜਿੰਦਰ ਕੁਮਾਰ ਬਾਂਸਲ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਬਾਬਾ ਫ਼ਰੀਦ ਵਰਸਿਟੀ ਨੂੰ ਨਵੇਂ ਮੁਕਾਮ ’ਤੇ ਲੈ ਕੇ ਜਾਣਾ ਉਨ੍ਹਾਂ ਦੀ ਤਰਜੀਹ ਹੋਵੇਗੀ।

ਇਹ ਵੀ ਪੜ੍ਹੋ: ਨਵੇਂ ਵਾਈਸ ਚਾਂਸਲਰਾਂ ਦੀ ਨਿਯੁਕਤੀ ਜਲਦੀ; ਮੁੱਖ ਮੰਤਰੀ ਵੱਲੋਂ ਰਾਜਪਾਲ ਨੂੰ ਭੇਜੇ ਗਏ ਪੈਨਲ

ਚੇਤੇ ਰਹੇ ਕਿ ਡਾ. ਰਾਜਿੰਦਰ ਕੁਮਾਰ ਬਾਂਸਲ ਇਸ ਤੋਂ ਪਹਿਲਾਂ ਬਾਬਾ ਫ਼ਰੀਦ ’ਵਰਸਿਟੀ ਦੇ ‘ਬੋਰਡ ਆਫ਼ ਮੈਨੇਜਮੈਂਟ’ ਦੇ ਮੈਂਬਰ ਵੀ ਰਹੇ ਹਨ।

ਇਸੇ ਤਰ੍ਹਾਂ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਵਾਈਸ ਚਾਂਸਲਰ ਲਈ 10 ਉਮੀਦਵਾਰ ਕਤਾਰ ’ਚ ਸਨ ਜਿਨ੍ਹਾਂ ਵਿਚੋਂ ਤਿੰਨ ਉਮੀਦਵਾਰਾਂ ਵਿਚੋਂ ਰਾਜਪਾਲ ਨੇ ਡਾ.ਅਰਵਿੰਦ ਕੁਮਾਰ ਬਾਂਸਲ ਦੇ ਨਾਮ ’ਤੇ ਮੋਹਰ ਲਗਾ ਦਿੱਤੀ ਹੈ। ਅੱਜ ਦੇਰ ਸ਼ਾਮ ਰਾਜਪਾਲ ਭਵਨ ਵੱਲੋਂ ਬਕਾਇਦਾ ਦੋ ਨੋਟੀਫ਼ਿਕੇਸ਼ਨ ਜਾਰੀ ਕੀਤੇ ਗਏ ਹਨ।

ਇਸ ਤੋਂ ਪਹਿਲਾਂ ਪੰਜਾਬ ਟੈਕਨੀਕਲ ’ਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ ਦਾ ਚਾਰਜ ਡੀਨ (ਅਕਾਦਮਿਕ) ਡਾ.ਯਾਦਵਿੰਦਰ ਸਿੰਘ ਬਰਾੜ ਕੋਲ ਸੀ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਸੀ। ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦਾ ਨਵਾਂ ਵਾਈਸ ਚਾਂਸਲਰ ਲਗਾਉਣ ਲਈ ਵੀ ਪੰਜਾਬ ਸਰਕਾਰ ਨੇ ਤਿਆਰੀ ਵਿੱਢ ਦਿੱਤੀ ਹੈ। ਡਾ. ਸਤਬੀਰ ਸਿੰਘ ਗੋਸਲ ਇਸ ਖੇਤੀ ਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ ਤੋਂ 18 ਅਗਸਤ ਨੂੰ ਸੇਵਾ ਮੁਕਤ ਹੋ ਗਏ ਹਨ।

Advertisement
×