DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Punjab University Recruitment: ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤੀ ਦੀ ਮਨਜ਼ੂਰੀ ਰੱਦ ਕਰਨ ਵਿਰੁੱਧ ਹਾਈ ਕੋਰਟ ਪੁੱਜੇ ਦੋ ਅਧਿਆਪਕ

ਯੂਨੀਵਰਸਿਟੀ ਨੇ ਸਾਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ: ਅਧਿਆਪਕ

  • fb
  • twitter
  • whatsapp
  • whatsapp
Advertisement

Punjab University Recruitment: ਪੰਜਾਬ ਯੂਨੀਵਰਸਿਟੀ ਨੇ ਇਤਿਹਾਸ ਵਿਸ਼ੇ ਵਿੱਚ ਦੋ ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ਲਈ ਦਿੱਤੀ ਗਈ ਮਨਜ਼ੂਰੀ ਵਾਪਸ ਲਏ ਜਾਣ ਤੋਂ ਬਾਅਦ ਅੱਜ ਦੋਹਾਂ ਅਧਿਆਪਕਾਂ ਨੇ ਅੱਜ ਹਾਈ ਕੋਰਟ ਦਾ ਰੁਖ ਕੀਤਾ ਹੈ। ‘ਪੰਜਾਬੀ ਟ੍ਰਿਬਿਊਨ’  ਨਾਲ ਗੱਲਬਾਤ ਦੌਰਾਨ ਇਨ੍ਹਾਂ ਅਧਿਆਪਕਾਂ ਨੇ ਆਪਣੀ ਨਿਯੁਕਤੀ ਰੱਦ ਕਰਨ ਨੁੰ ਗਲਤ ਦੱਸਦਿਆਂ ਕਿਹਾ ਕਿ ਯੂਨੀਵਰਸਿਟੀ ਨੇ ਸਾਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ।

ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਨੇ ਇਤਿਹਾਸ ਵਿਸ਼ੇ ਵਿੱਚ ਦੋ ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ਲਈ ਦਿੱਤੀ ਗਈ ਮਨਜ਼ੂਰੀ ਵਾਪਸ ਲੈ ਲਈ ਸੀ, ਕਿਉਂਕਿ ਇਨ੍ਹਾਂ ਅਧਿਆਪਕਾਂ ਕੋਲ ਬਣਦੀ ਡਿਗਰੀ ਨਹੀਂ ਸੀ। ਇਸ ਤੋਂ ਬਾਅਦ ਸਾਬਕਾ ਸੈਨੇਟਰ ਡਾ. ਜਗਵੰਤ ਸਿੰਘ ਨੇ ਵਾਈਸ-ਚਾਂਸਲਰ ਨੂੰ ਪੱਤਰ ਲਿਖ ਕੇ ਇਨ੍ਹਾਂ ਹੁਕਮਾਂ ’ਤੇ ਤੁਰੰਤ ਰੋਕ ਲਗਾਉਣ ਅਤੇ ਇਸ ਮਾਮਲੇ ਦੀ ਸਮੀਖਿਆ ਕਰਨ ਦੀ ਮੰਗ ਵੀ ਕੀਤੀ ਸੀ।
ਜਾਣਕਾਰੀ ਅਨੁਸਾਰ ਇਤਿਹਾਸ ਵਿੱਚ ਐੱਮ ਏ ਦੀ ਬਜਾਇ ਦੋਵਾਂ ਕੋਲ ਪੁਰਾਤਨ ਭਾਰਤੀ ਇਤਿਹਾਸ, ਸੱਭਿਆਚਾਰ ਅਤੇ ਪੁਰਾਤੱਤਵ (ਏ ਆਈ ਐੱਚ ਸੀ ਐਂਡ ਏ) ਵਿੱਚ ਐੱਮ ਏ ਦੀ ਡਿਗਰੀ ਹੈ। ਡਾ. ਜਗਵੰਤ ਨੇ 20 ਸਤੰਬਰ 1969 ਦੇ ਪੀ ਯੂ ਸਿੰਡੀਕੇਟ ਦੇ ਫ਼ੈਸਲੇ ਦਾ ਹਵਾਲਾ ਦਿੱਤਾ। ਇਸ ਫ਼ੈਸਲੇ ਤਹਿਤ ਪ੍ਰਾਚੀਨ ਇਤਿਹਾਸ ਅਤੇ ਸੱਭਿਆਚਾਰ ਵਿੱਚ ਐੱਮ ਏ ਦੀ ਡਿਗਰੀ ਧਾਰਕਾਂ ਨੂੰ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਅੰਡਰ-ਗ੍ਰੈਜੂਏਟ ਪੱਧਰ ’ਤੇ ਇਤਿਹਾਸ ਪੜ੍ਹਾਉਣ ਦੇ ਯੋਗ ਮੰਨਿਆ ਗਿਆ ਸੀ। ਇਹ ਫ਼ੈਸਲਾ 9 ਅਕਤੂਬਰ 1969 ਨੂੰ ਸਾਰੇ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਲਾਗੂ ਕੀਤਾ ਗਿਆ ਸੀ।

ਯੂ ਜੀ ਸੀ- ਨੈੱਟ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਡਾ. ਸਿੰਘ ਨੇ ਕਿਹਾ ਸੀ ਕਿ ਏ ਆਈ ਐੱਚ ਸੀ ਐਂਡ ਏ ਇੱਕ ਵੱਖਰਾ ਨੈੱਟ ਵਿਸ਼ਾ ਨਹੀਂ ਹੈ; ਇਸ ਲਈ, ਯੋਗ ਉਮੀਦਵਾਰ ਇਤਿਹਾਸ ਵਿੱਚ ਨੈੱਟ ਲਈ ਯੋਗਤਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਯੋਗਤਾਵਾਂ ਚੋਣ ਕਮੇਟੀਆਂ ਲਈ ਸਪੱਸ਼ਟ ਸਨ ਅਤੇ ਯੂਨੀਵਰਸਿਟੀ ਨੇ ਨਿਯੁਕਤੀਆਂ ਨੂੰ ਮਨਜ਼ੂਰੀ ਦੇ ਦਿੱਤੀ ਸੀ।

Advertisement

ਇਹ ਮਾਮਲਾ ਡੀ ਏ ਵੀ ਕਾਲਜ ਸੈਕਟਰ 10 ਅਤੇ ਗੁਰੂ ਨਾਨਕ ਕਾਲਜ ਫ਼ਿਰੋਜ਼ਪੁਰ ਛਾਉਣੀ ਨਾਲ ਸਬੰਧਤ ਹੈ। ਡਾ. ਜਗਵੰਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਦੋ ਅਧਿਆਪਕਾਂ ਤੱਕ ਸੀਮਤ ਨਹੀਂ ਹੈ। ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਸਰਕਾਰੀ ਅਤੇ ਗ਼ੈਰ-ਸਰਕਾਰੀ ਕਾਲਜਾਂ ਵਿੱਚ ਅਜਿਹੇ ਕਈ ਅਧਿਆਪਕ ਹਨ ਜਿਨ੍ਹਾਂ ਨੇ ਅਜਿਹੀਆਂ ਯੋਗਤਾਵਾਂ ਦੇ ਆਧਾਰ ’ਤੇ ਸਾਲਾਂ ਤੱਕ ਇਤਿਹਾਸ ਵਿਸ਼ਾ ਪੜ੍ਹਾਇਆ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ ਪਹਿਲਾਂ ਹੀ ਸੇਵਾਮੁਕਤ ਹੋ ਚੁੱਕੇ ਹਨ। ਨਤੀਜੇ ਵਜੋਂ ਇਸ ਫ਼ੈਸਲੇ ਦਾ ਅਸਰ ਪੁਰਾਣੇ ਨਿਯੁਕਤੀ ਮਾਮਲਿਆਂ ’ਤੇ ਵੀ ਪੈ ਸਕਦਾ ਹੈ।

Advertisement

ਡਾ. ਜਗਵੰਤ ਸਿੰਘ ਨੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਨੂੰ ਅਪੀਲ ਕੀਤੀ ਕਿ ਉਹ ਡੀ ਏ ਵੀ ਕਾਲਜ ਚੰਡੀਗੜ੍ਹ ਦੇ ਇਤਿਹਾਸ ਦੇ ਸਹਾਇਕ ਪ੍ਰੋਫੈਸਰ ਅਤੇ ਗੁਰੂ ਨਾਨਕ ਕਾਲਜ ਫ਼ਿਰੋਜ਼ਪੁਰ ਛਾਉਣੀ ਦੇ ਸਹਾਇਕ ਪ੍ਰੋਫੈਸਰ ਦੀਆਂ ਨਿਯੁਕਤੀਆਂ ਦੀ ਮਨਜ਼ੂਰੀ ਵਾਪਸ ਲੈਣ ਸਬੰਧੀ 23 ਜੁਲਾਈ ਦੇ ਪੱਤਰਾਂ ਬਾਰੇ ਫ਼ੈਸਲਾ ਲੈਣ।

Advertisement
×