DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Social Media: ਪੰਜਾਬ ਪੁਲੀਸ ਵੱਲੋਂ 35 ਸੋਸ਼ਲ ਮੀਡੀਆ ਖਾਤਿਆਂ ਖ਼ਿਲਾਫ਼ ਕੇਸ ਦਰਜ

ਮੁਹਾਲੀ ਦੀ ਰੀਅਲ ਅਸਟੇਟ ਕੰਪਨੀ ਬਾਰੇ ਗ਼ਲਤ ਜਾਣਕਾਰੀ ਫੈਲਾਉਣ ਦੇ ਦੋਸ਼; ਕੈਨੇਡਾ ਵਿੱਚ ਵਿਦਿਆਰਥੀ ਫੰਡਾਂ ਦੀ ਜਾਂਚ ਦੀ ਵੀ ਚਰਚਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Punjab Social Media: ਪੰਜਾਬ ਪੁਲੀਸ ਦੇ ਸਾਈਬਰ ਸੈੱਲ ਨੇ ਸੋਸ਼ਲ ਮੀਡੀਆ ’ਤੇ ਕਥਿਤ ਤੌਰ ’ਤੇ ਗ਼ੈਰ-ਪ੍ਰਮਾਣਿਤ ਸਮੱਗਰੀ ਪਾਉਣ ਦੇ ਦੋਸ਼ ਹੇਠ 35 ਖਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚ ਪੰਜਾਬ ਅਤੇ ਕੈਨੇਡਾ ਨਾਲ ਸਬੰਧਤ ਪੱਤਰਕਾਰਾਂ ਤੇ ਇਮੀਗ੍ਰੇਸ਼ਨ ਸਲਾਹਕਾਰਾਂ ਦੇ ਖਾਤੇ ਵੀ ਸ਼ਾਮਲ ਦੱਸੇ ਗਏ ਹਨ। ਇਨ੍ਹਾਂ ’ਤੇ ਦੋਸ਼ ਹੈ ਕਿ ਯੂਟਿਊਬ, ਇੰਸਟਾਗ੍ਰਾਮ, ਫੇਸਬੁੱਕ ਅਤੇ ਹੋਰ ਮੰਚਾਂ ’ਤੇ ਪਾਈ ਸਮੱਗਰੀ ਰਾਹੀਂ ਮੁਹਾਲੀ ਤੇ ਨਿਊ ਚੰਡੀਗੜ੍ਹ ਵਿੱਚ ਕਾਰੋਬਾਰ ਕਰ ਰਹੇ ਇੱਕ ਰੀਅਲ ਅਸਟੇਟ ਗਰੁੱਪ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਗਿਆ।

ਜਾਣਕਾਰੀ ਅਨੁਸਾਰ 13 ਅਕਤੂਬਰ ਨੂੰ ਦਰਜ ਐੱਫਆਈਆਰ ਨੰਬਰ 29 ਮੁਹਾਲੀ ਦੇ ਸੈਕਟਰ 79 ਸਥਿਤ ਸਾਈਬਰ ਕਰਾਈਮ ਥਾਣੇ ਵਿੱਚ ਭਾਰਤੀ ਨਿਆਏ ਸੰਹਿਤਾ ਦੀ ਧਾਰਾ 356(2) ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66 ਤਹਿਤ ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਸਬੰਧਤ ਸਮੱਗਰੀ ਹਟਾਉਣ ਅਤੇ ਖਾਤਿਆਂ ਨੂੰ ਬੰਦ ਕਰਨ ਦੀ ਮੰਗ ਵੀ ਕੀਤੀ ਹੈ।

Advertisement

ਕੰਪਨੀ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ

ਐੱਫਆਈਆਰ ਅਨੁਸਾਰ, ਵਕੀਲ ਪਰਸ ਸ਼ਰਮਾ ਨੇ ਆਪਣੇ ਆਪ ਨੂੰ ਜੀਬੀ ਰੀਐਲਟੀ ਗਰੁੱਪ ਦਾ ਅਧਿਕਾਰਤ ਵਕੀਲ ਦੱਸਦਿਆਂ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਪੰਜਾਬ ਵਿੱਚ ਰੀਅਲ ਅਸਟੇਟ ਪ੍ਰਾਜੈਕਟ ਬਣਾ ਰਹੀ ਹੈ ਅਤੇ ਮੁਹਾਲੀ ਦੇ ਏਅਰਪੋਰਟ ਰੋਡ ਤੇ ਨਿਊ ਚੰਡੀਗੜ੍ਹ ਵਿੱਚ ਬ੍ਰਾਂਡਿਡ ਰਿਹਾਇਸ਼ੀ ਪ੍ਰਾਜੈਕਟ ਲਿਆ ਰਹੀ ਹੈ।

Advertisement

ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਗਰੁੱਪ ਬਾਰੇ ਕਥਿਤ ਝੂਠੀਆਂ ਗੱਲਾਂ ਫੈਲਾਈਆਂ ਅਤੇ ਕੰਪਨੀ ਦਾ ਨਾਂ ਕੈਨੇਡਾ ਵਿੱਚ ਹੋਈ ਕਿਸੇ ਧੋਖਾਧੜੀ ਨਾਲ ਜੋੜਿਆ। ਸ਼ਿਕਾਇਤਕਰਤਾ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਦੱਸਦਿਆਂ ਸੋਸ਼ਲ ਮੀਡੀਆ ਖਾਤਿਆਂ ਦੇ ਲਿੰਕ ਪੁਲੀਸ ਨੂੰ ਸੌਂਪੇ ਹਨ। ਹਾਲੇ ਤੱਕ ਮੁਲਜ਼ਮਾਂ ਦਾ ਪੱਖ ਸਾਹਮਣੇ ਨਹੀਂ ਆਇਆ।

ਓਂਟਾਰੀਓ ਵਿੱਚ ਵਿਦਿਆਰਥੀ ਸਹਾਇਤਾ ਫੰਡਾਂ ਦੀ ਜਾਂਚ

ਇਹ ਘਟਨਾਕ੍ਰਮ ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਨਿੱਜੀ ਕਰੀਅਰ ਕਾਲਜਾਂ ਨੂੰ ਵਿਦਿਆਰਥੀ ਵਿੱਤੀ ਸਹਾਇਤਾ ਦੇਣ ਦੇ ਮਾਮਲੇ ਦੀ ਜਾਂਚ ਦਰਮਿਆਨ ਸਾਹਮਣੇ ਆਇਆ ਹੈ। ਮੁੱਢਲੀ ਜਾਂਚ ਵਿੱਚ ਸੰਭਾਵੀ ਬੇਨਿਯਮੀਆਂ ਦੇ ਸੰਕੇਤ ਮਿਲਣ ਮਗਰੋਂ ਸੂਬਾ ਸਰਕਾਰ ਨੇ ਮਾਮਲਾ ਓਂਟਾਰੀਓ ਪ੍ਰੋਵਿੰਸ਼ੀਅਲ ਪੁਲੀਸ ਨੂੰ ਭੇਜ ਦਿੱਤਾ ਹੈ ਅਤੇ ਆਡੀਟਰ ਜਨਰਲ ਨੂੰ ਵੀ ਸੂਚਿਤ ਕੀਤਾ ਹੈ।

ਸੂਬੇ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਬਾਰੇ ਮੰਤਰੀ ਨੋਲਨ ਕੁਇਨ ਨੇ ਕਿਹਾ ਸੀ ਕਿ ਵਿਦਿਆਰਥੀ ਸਹਾਇਤਾ ਪ੍ਰੋਗਰਾਮ ਦੀ ਵਰਤੋਂ ਬਾਰੇ ਚਿੰਤਾਵਾਂ ਪਿੱਛੋਂ ਜਾਂਚ ਸ਼ੁਰੂ ਕੀਤੀ ਗਈ ਅਤੇ ਵਿਆਪਕ ਸਮੀਖਿਆ ਲਈ ਕੇਪੀਐੱਮਜੀ ਦੀ ਸੇਵਾ ਲਈ ਗਈ।

ਮੁੱਢਲੀ ਸਮੀਖਿਆ ਵਿੱਚ ਕਾਲਜਾਂ ਦੀ ਸਾਂਝੀ ਮਾਲਕੀ, ਇਮੀਗ੍ਰੇਸ਼ਨ ਭਰਤੀ ਸੇਵਾਵਾਂ ਨਾਲ ਸਬੰਧਾਂ, ਵਿਦਿਆਰਥੀਆਂ ਦੀ ਤਸਦੀਕ ਵਿੱਚ ਕਮੀਆਂ ਅਤੇ ਕੁਝ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਅਰਜ਼ੀਆਂ ਆਉਣ ਵਰਗੇ ਮੁੱਦੇ ਸਾਹਮਣੇ ਆਏ। ਪਹਿਲਾਂ ਰਿਪੋਰਟ ਕੀਤੇ ਅੰਕੜਿਆਂ ਮੁਤਾਬਕ, 2024-25 ਦੇ ਅਕਾਦਮਿਕ ਸਾਲ ਦੌਰਾਨ ਸੱਤ ਕਰੀਅਰ ਕਾਲਜਾਂ ਨੂੰ ਵਿਦਿਆਰਥੀ ਸਹਾਇਤਾ ਗ੍ਰਾਂਟਾਂ ਵਜੋਂ ਲਗਪਗ 385 ਮਿਲੀਅਨ ਕੈਨੇਡੀਅਨ ਡਾਲਰ ਮਿਲੇ ਸਨ। ਇਸ ਜਾਂਚ ਵਿੱਚ ਹਾਲੇ ਤੱਕ ਕਿਸੇ ਖ਼ਿਲਾਫ਼ ਦੋਸ਼ ਤੈਅ ਨਹੀਂ ਕੀਤੇ ਗਏ।

Advertisement
×