DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab SIR: ਪੰਜਾਬ ਦੀ ਖਰੜਾ ਵੋਟਰ ਸੂਚੀ ’ਚੋਂ ਰਾਜ ਸਭਾ ਮੈਂਬਰ Raghav Chadha ਆਊਟ

ਸੰਸਦ ਮੈਂਬਰ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਇਆ, ‘ਆਪ’ ਨੇ ਵੋਟ ਤਬਦੀਲ ਕਰਨ ਦੀ ਕੋਸ਼ਿਸ਼ ਦਾ ਦਾਅਵਾ ਕੀਤਾ

  • fb
  • twitter
  • whatsapp
  • whatsapp
Advertisement

ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਪੰਜਾਬ ਦੀ ਖਰੜਾ ਵੋਟਰ ਸੂਚੀ ’ਚੋਂ ਆਊਟ ਹੋ ਗਏ ਹਨ। ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਦੌਰਾਨ ਰਾਘਵ ਚੱਢਾ ਦੇ ਪੰਜਾਬ ਵਿਚਲੇ ਆਪਣੇ ਰਿਹਾਇਸ਼ੀ ਟਿਕਾਣੇ ਤੋਂ ਸ਼ਿਫ਼ਟ ਹੋਣ ਦੀ ਪੁਸ਼ਟੀ ਹੋਈ ਹੈ ਜਿਸ ਮਗਰੋਂ ਰਾਘਵ ਚੱਢਾ ਦੀ ਵੋਟ ਪੰਜਾਬ ’ਚੋਂ ਕੱਟ ਦਿੱਤੀ ਗਈ ਹੈ। ਕੁੱਝ ਸਮਾਂ ਪਹਿਲਾਂ ਭਾਜਪਾ ’ਚ ਸ਼ਾਮਲ ਹੋਏ ਰਾਘਵ ਚੱਢਾ ਨੇ ਆਪਣੀ ਵੋਟ ਕੱਟੇ ਜਾਣ ਨੂੰ ‘ਸਿਆਸੀ ਬਦਲਾਖੋਰੀ’ ਕਰਾਰ ਦਿੰਦਿਆਂ ਪੰਜਾਬ ਦੀ ‘ਆਪ’ ਸਰਕਾਰ ’ਤੇ ਗ਼ੁੱਸਾ ਕੱਢਿਆ ਹੈ।

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਖਦੇ ਹਨ ਕਿ ਭਾਰਤੀ ਚੋਣ ਕਮਿਸ਼ਨ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ’ਚ ਰਾਘਵ ਚੱਢਾ ਦੀ ਵੋਟ ਕੱਟੇ ਜਾਣ ਨਾਲ ਸੂਬਾਈ ਸਰਕਾਰ ਦੀ ਕੀ ਤੁਅੱਲਕ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ 13 ਅਗਸਤ ਨੂੰ ਖਰੜਾ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ’ਚ ਰਾਘਵ ਚੱਢਾ ਦੀ ਵੋਟ ਕੱਟੇ ਜਾਣ ਦਾ ਪਤਾ ਚੱਲਿਆ ਹੈ। ਪੰਜਾਬ ’ਚ 20.66 ਲੱਖ ਵੋਟਰਾਂ ਦੇ ਨਾਮ ਕੱਟੇ ਗਏ ਹਨ ਜੋ ਕਿ ਕੁੱਲ ਵੋਟਰ ਸੂਚੀ ਦਾ ਕਰੀਬ 9.7 ਫ਼ੀਸਦੀ ਬਣਦੇ ਹਨ।

Advertisement

ਵੇਰਵਿਆਂ ਅਨੁਸਾਰ ਰਾਘਵ ਚੱਢਾ ਨੇ ਜਦੋਂ ਤੋਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਿਹਾ ਹੈ, ਉਸ ਮਗਰੋਂ ਸਿਰਫ਼ ਇੱਕ ਵਾਰ ਉਹ ਪੰਜਾਬ ’ਚ ਨਜ਼ਰ ਆਏ ਹਨ। ਪਿਛਲੀਆਂ ਨਗਰ ਨਿਗਮ ਚੋਣਾਂ ’ਚ ਵੀ ਰਾਘਵ ਚੱਢਾ ਨੇ ਆਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ ਸੀ। ਮੁਹਾਲੀ ਨਿਗਮ ਦੀ ਵੋਟਰ ਸੂਚੀ ’ਚ ਵਾਰਡ ਨੰਬਰ 44 ’ਚ ਸੀਰੀਅਲ ਨੰਬਰ 253 ਅਤੇ ਬੂਥ ਨੰਬਰ 160 ’ਚ ਰਾਘਵ ਚੱਢਾ ਦੀ ਵੋਟ ਬਣੀ ਹੋਈ ਸੀ। ਮੁਹਾਲੀ ਦੇ ਵਾਰਡ ਨੰਬਰ 44 ’ਚ ਪੈਂਦੇ ਰੀਜੈਂਸੀ ਹਾਈਟਸ ’ਚ ਰਾਘਵ ਚੱਢਾ ਦੀ ਰਿਹਾਇਸ਼ ਹੈ ਜਿੱਥੋਂ ਉਨ੍ਹਾਂ ਦੇ ਹੁਣ ਪੱਕੇ ਤੌਰ ’ਤੇ ਸ਼ਿਫ਼ਟ ਹੋਣ ਦੀ ਗੱਲ ਕਹੀ ਗਈ ਹੈ।

Advertisement

ਆਮ ਆਦਮੀ ਪਾਰਟੀ ਨੇ ਜਦੋਂ ਰਾਘਵ ਚੱਢਾ ਦੀ ਰਾਜ ਸਭਾ ਲਈ 21 ਮਾਰਚ 2022 ਨੂੰ ਨਾਮਜ਼ਦਗੀ ਦਾ ਐਲਾਨ ਕੀਤਾ ਸੀ ਤਾਂ ਉਸ ਵਕਤ ਪੰਜਾਬ ’ਚ ਸਿਆਸੀ ਹਿਲਜੁਲ ਹੋਈ ਸੀ ਕਿ ਪੰਜਾਬ ਤੋਂ ਬਾਹਰ ਦੇ ਬਾਸ਼ਿੰਦੇ ਨੂੰ ਰਾਜ ਸਭਾ ਦੀ ਟਿਕਟ ਦਿੱਤੀ ਗਈ ਹੈ। ਰਾਘਵ ਚੱਢਾ ਅਪਰੈਲ 2022 ’ਚ ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਸਨ। ਰਾਜ ਸਭਾ ਦੀ ਸਾਲ 2022 ’ਚ ਨਾਮਜ਼ਦਗੀ ਮੌਕੇ ਚੋਣ ਕਮਿਸ਼ਨ ਕੋਲ ਦਾਇਰ ਕੀਤੇ ਹਲਫ਼ੀਆ ਬਿਆਨ ਮੁਤਾਬਿਕ ਰਾਘਵ ਚੱਢਾ ਦੀ ਦਿੱਲੀ ਦੇ ਵਿਧਾਨ ਸਭਾ ਹਲਕਾ ਰਜੇਂਦਰ ਨਗਰ ’ਚ ਸੀਰੀਅਲ ਨੰਬਰ 313, ਪਾਰਟ ਨੰਬਰ 52 ਤਹਿਤ ਵੋਟ ਬਣੀ ਹੋਈ ਸੀ।

ਉਸ ਮਗਰੋਂ ਰਜੇਂਦਰ ਨਗਰ ਦਿੱਲੀ ਦੀ ਵੋਟਰ ਸੂਚੀ ’ਚ ਰਾਘਵ ਚੱਢਾ ਦਾ ਨਾਮ ਦਰਜ ਨਹੀਂ ਸੀ। ਸੂਤਰਾਂ ਅਨੁਸਾਰ ਰਾਘਵ ਚੱਢਾ ਨੇ ਦਿੱਲੀ ਤੋਂ ਆਪਣੀ ਵੋਟ ਕਟਾਉਣ ਮਗਰੋਂ ਨਵੀਂ ਵੋਟ ਪੰਜਾਬ ’ਚ ਬਣਾ ਲਈ ਸੀ। ਲੋਕ ਸਭਾ ਚੋਣਾਂ 2024 ਸਮੇਂ ਰਾਘਵ ਚੱਢਾ ਨੇ ਮੁਹਾਲੀ ਦੇ ਪਿੰਡ ਲਖਨੌਰ ਦੇ ਪੋਲਿੰਗ ਸਟੇਸ਼ਨ ’ਤੇ ਆਪਣੀ ਵੋਟ ਪਾਈ ਸੀ। ਹੁਣ ਦੇਖਣਾ ਹੋਵੇਗਾ ਕਿ ਕੀ ਰਾਘਵ ਚੱਢਾ ਦੀ ਦੇਸ਼ ਦਾ ਵੋਟਰ ਹੈ ਜਾਂ ਨਹੀਂ।

Advertisement
×