DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab Rain: ਗਰਮੀ ਤੋਂ ਮਿਲੀ ਰਾਹਤ; ਇੱਕ ਦਰਜਨ ਤੋਂ ਵੱਧ ਜ਼ਿਲਿਆਂ ਵਿੱਚ ਪਿਆ ਮੀਂਹ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰ ਵਿੱਚ ਸਵੇਰੇ 8:30 ਵਜੇ ਤੱਕ 8MM(ਐਮਐਮ) ਮੀਂਹ ਪਿਆ।

  • fb
  • twitter
  • whatsapp
  • whatsapp
featured-img featured-img
People face a tough time during the morning rain in Chandigarh on Tuesday. Tribune Photo: Pardeep Tewari.
Advertisement

Punjab Rain:  ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਤੋਂ ਬਾਅਦ ਅੱਜ ਤੜਕੇ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ ਹੈ। ਇਸ ਦੌਰਾਨ ਪੰਜਾਬ ਵਿੱਚ ਬੱਦਲਵਾਈ ਤੋਂ ਬਾਅਦ ਇੱਕ ਦਰਜਨ ਤੋਂ ਵੱਧ ਜਿਲ੍ਹਿਆਂ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ। ਮੀਂਹ ਪੈਣ ਦੇ ਨਾਲ ਹੀ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰ ਵਿੱਚ ਸਵੇਰੇ 8:30 ਵਜੇ ਤੱਕ 8MM(ਐਮਐਮ) ਮੀਂਹ ਪਿਆ। ਇਸੇ ਤਰ੍ਹਾਂ ਗੁਰਦਾਸਪੁਰ ਵਿੱਚ 7.8 ਐਮਐਮ, ਲੁਧਿਆਣਾ ਵਿੱਚ 4.2 ਐਮਐਮ, ਮੁਹਾਲੀ ਵਿੱਚ 2 ਐਮਐਮ, ਨਵਾਂ ਸ਼ਹਿਰ, ਚੰਡੀਗੜ੍ਹ, ਅੰਮਿ੍ਤਸਰ, ਜਲੰਧਰ ਅਤੇ ਹੋਰ ਕਈ ਸ਼ਹਿਰਾਂ ਵਿੱਚ ਮੀਂਹ ਪਿਆ।

Advertisement

ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 28 ਅਤੇ 29 ਨੂੰ ਹਲਕਾ ਤੇ ਦਰਮਿਆਨਾ ਮੀਂਹ ਅਤੇ 40-50 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਦੋ ਦਿਨਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ।

Advertisement

Advertisement
×