DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Weather: ਪੰਜਾਬ ’ਚ ਮੁੜ ਬਦਲੇਗਾ ਮੌਸਮ ਦਾ ਮਿਜ਼ਾਜ; ਅੱਜ ਤੇਜ਼ ਹਵਾਵਾਂ ਨਾਲ ਬੂੰਦਾਬਾਂਦੀ ਦੇ ਆਸਾਰ

ਤਿੰਨ ਦਿਨਾਂ ਦੀ ਰਾਹਤ ਮਗਰੋਂ 19-20 ਜੂਨ ਨੂੰ ‘ਪ੍ਰੀ-ਮੌਨਸੂਨ’ ਦੇਵੇਗਾ ਦਸਤਕ

  • fb
  • twitter
  • whatsapp
  • whatsapp
featured-img featured-img
ਸਬੰਧਿਤ ਤਸਵੀਰ।
Advertisement

Punjab Weather: ਪੰਜਾਬ ਵਿੱਚ ਲਗਾਤਾਰ ਪੈ ਰਹੀ ਗਰਮੀ ਦਰਮਿਆਨ ਮੌਸਮ ਇੱਕ ਵਾਰ ਫਿਰ ਕਰਵਟ ਲੈਣ ਜਾ ਰਿਹਾ ਹੈ। ਲਗਾਤਾਰ ਤਿੰਨ ਦਿਨ ਪਏ ਮੀਂਹ ਤੋਂ ਬਾਅਦ ਐਤਵਾਰ ਨੂੰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਸਾਫ਼ ਰਿਹਾ, ਜਿਸ ਕਾਰਨ ਤਾਪਮਾਨ ਵਿੱਚ ਹਲਕਾ ਵਾਧਾ ਦੇਖਣ ਨੂੰ ਮਿਲਿਆ। ਹਾਲਾਂਕਿ, ਮੌਸਮ ਵਿਭਾਗ ਚੰਡੀਗੜ੍ਹ ਦੀ ਤਾਜ਼ਾ ਪੇਸ਼ੀਨਗੋਈ ਮੁਤਾਬਕ ਸੋਮਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਬੱਦਲਵਾਈ ਰਹਿ ਸਕਦੀ ਹੈ ਅਤੇ ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਨਾਲ ਹਲਕੀ ਬਾਰਿਸ਼ ਜਾਂ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ।

ਮੌਸਮ ਮਾਹਰਾਂ ਮੁਤਾਬਕ ਇਸ ਤਬਦੀਲੀ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਝੱਖੜ ਚੱਲ ਸਕਦਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ। ਇਸ ਤੋਂ ਬਾਅਦ 16 ਤੋਂ 18 ਜੂਨ ਤੱਕ ਮੌਸਮ ਮੁੱਖ ਤੌਰ 'ਤੇ ਸਾਫ਼ ਰਹੇਗਾ, ਜਦਕਿ 19 ਅਤੇ 20 ਜੂਨ ਨੂੰ ਸੂਬੇ ਵਿੱਚ ‘ਪ੍ਰੀ-ਮੌਨਸੂਨ’ ਦੀ ਪਹਿਲੀ ਫ਼ੁਹਾਰ ਪੈਣ ਦੀ ਪੂਰੀ ਸੰਭਾਵਨਾ ਜਤਾਈ ਗਈ ਹੈ।

Advertisement

ਐਤਵਾਰ ਨੂੰ ਤਾਪਮਾਨ ’ਚ ਰਹੀ ਨਰਮੀ

ਬੀਤੇ ਦਿਨਾਂ ਦੇ ਮੀਂਹ ਸਦਕਾ ਐਤਵਾਰ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 35 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਕਾਫ਼ੀ ਘੱਟ ਹੈ। ਇਸ ਦੇ ਨਾਲ ਹੀ ਰਾਤ ਦਾ ਘੱਟੋ-ਘੱਟ ਤਾਪਮਾਨ 20 ਤੋਂ 22 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਕਾਰਨ ਰਾਤਾਂ ਸੁਹਾਵਣੀਆਂ ਬਣੀਆਂ ਹੋਈਆਂ ਹਨ।

Advertisement

ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ (ਡਿਗਰੀ ਸੈਲਸੀਅਸ ਵਿੱਚ)

  • ਪਟਿਆਲਾ: 38.1°C
  • ਬਠਿੰਡਾ: 37.6°C
  • ਚੰਡੀਗੜ੍ਹ: 36.6°C
  • ਲੁਧਿਆਣਾ: 36.2°C
  • ਅੰਮ੍ਰਿਤਸਰ: 36.1°C
  • ਰੋਪੜ: 35.6°C
  • ਹੁਸ਼ਿਆਰਪੁਰ: 35.4°C
  • ਗੁਰਦਾਸਪੁਰ: 35.0°C
  • ਪਠਾਨਕੋਟ: 34.2°C

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਪ੍ਰੀ-ਮੌਨਸੂਨ ਦੀ ਆਮਦ ਨਾਲ ਤਾਪਮਾਨ ਵਿੱਚ ਹੋਰ ਗਿਰਾਵਟ ਆਵੇਗੀ, ਜਿਸ ਨਾਲ ਸਾਉਣੀ ਦੀਆਂ ਫ਼ਸਲਾਂ (ਖ਼ਾਸ ਕਰਕੇ ਝੋਨੇ ਦੀ ਲਵਾਈ) ਵਿੱਚ ਜੁਟੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।

Advertisement
×