DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab Police Transfers: 6 ਅਧਿਕਾਰੀਆਂ ਦੇ ਤਬਾਦਲੇ; 4 ਜ਼ਿਲ੍ਹਿਆਂ ਨੂੰ ਮਿਲੇ ਨਵੇਂ SSP

ਰਵਜੋਤ ਗਰੇਵਾਲ ਨੂੰ ਮੁੱਖ ਮੰਤਰੀ Bhagwant Mann ਦੇ ਜ਼ਿਲ੍ਹੇ ਸੰਗਰੂਰ ਦੀ ਕਮਾਨ ਸੌਂਪੀ

  • fb
  • twitter
  • whatsapp
  • whatsapp
Advertisement

Punjab Police, IPS Transfers: ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਪੁਲੀਸ ਪ੍ਰਸ਼ਾਸਨ ਵਿੱਚ ਫੇਰਬਦਲ ਕਰਦਿਆਂ ਛੇ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ਜਿਨ੍ਹਾਂ ਵਿੱਚ ਚਾਰ ਜ਼ਿਲ੍ਹਿਆਂ ਦੇ ਐੱਸਐੱਸਪੀ (SSP) ਸ਼ਾਮਲ ਹਨ। ਇਸ ਫੇਰਬਦਲ ਵਿੱਚ ਸਭ ਤੋਂ ਅਹਿਮ ਨਿਯੁਕਤੀ ਆਈਪੀਐੱਸ (IPS) ਰਵਜੋਤ ਗਰੇਵਾਲ ਦੀ ਹੈ। ਰਵਜੋਤ ਗਰੇਵਾਲ ਨੂੰ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦੌਰਾਨ ਮੁਅੱਤਲ ਕਰ ਦਿੱਤਾ ਗਿਆ ਸੀ, ਉਨ੍ਹਾਂ ਨੂੰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ਦਾ SSP ਤਾਇਨਾਤ ਕੀਤਾ ਗਿਆ ਹੈ। ਇਹ ਨਿਯੁਕਤੀ ਪ੍ਰਸ਼ਾਸਨਿਕ ਹਲਕਿਆਂ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਆਈਪੀਐੱਸ ਸਰਤਾਜ ਸਿੰਘ ਚਾਹਲ ਨੂੰ SSP ਮੋਗਾ ਲਗਾਇਆ ਗਿਆ ਹੈ। ਮੋਗਾ ਦੇ ਮੌਜੂਦਾ SSP ਅਜੈ ਗਾਂਧੀ ਨੂੰ ਹੁਣ ਚੰਡੀਗੜ੍ਹ ਵਿਚ AIG (ਪ੍ਰੋਵਿਜ਼ਨਿੰਗ) ਵਜੋਂ ਤਬਦੀਲ ਕਰ ਦਿੱਤਾ ਗਿਆ ਹੈ। ਪੀਪੀਐੱਸ (PPS) ਅਧਿਕਾਰੀਆਂ ਵਿੱਚੋਂ ਗਗਨ ਅਜੀਤ ਸਿੰਘ ਨੂੰ SSP ਫਾਜ਼ਿਲਕਾ ਅਤੇ ਗੁਰਮੀਤ ਸਿੰਘ ਨੂੰ SSP ਮਾਲੇਰਕੋਟਲਾ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਖਨਾਜ਼ ਸਿੰਘ ਦੀਆਂ ਸੇਵਾਵਾਂ ਵਿਜੀਲੈਂਸ ਬਿਊਰੋ ਪੰਜਾਬ ਨੂੰ ਸੌਂਪੀਆਂ ਗਈਆਂ ਹਨ।

Advertisement

ਪੁਲੀਸ ਪ੍ਰਸ਼ਾਸਨ ਦੇ ਨਾਲ-ਨਾਲ ਸਿਵਲ ਪ੍ਰਸ਼ਾਸਨ ਵਿੱਚ ਵੀ ਬਦਲਾਅ ਕੀਤੇ ਗਏ ਹਨ, ਜਿਸ ਤਹਿਤ ਪੂਨਮ ਦੀਪ ਕੌਰ ਨੂੰ ਸੰਗਰੂਰ ਦਾ ਡਿਪਟੀ ਕਮਿਸ਼ਨਰ (DC) ਅਤੇ ਰਾਹੁਲ ਨੂੰ ਫਰੀਦਕੋਟ ਦਾ DC ਲਗਾਇਆ ਗਿਆ ਹੈ। ਸਾਰੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਆਪਣਾ ਅਹੁਦਾ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਸੁਰੱਖਿਆ ਪ੍ਰਬੰਧਾਂ ਵਿੱਚ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਥਾਨਕ ਪੁਲੀਸ ਨੂੰ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਮੁਸਤੈਦ ਰਹਿਣ ਲਈ ਕਿਹਾ ਗਿਆ ਹੈ।

Advertisement

Advertisement
×