DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Police Medals: ਪੰਜਾਬ ਪੁਲੀਸ ਦੇ ਦਰਜਨ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਰਾਸ਼ਟਰਪਤੀ ਮੈਡਲ ਦਾ ਐਲਾਨ

ਡੀ ਜੀ ਪੀ ਗੌਰਵ ਯਾਦਵ ਵੱਲੋਂ ਪੁਰਸਕਾਰ ਜੇਤੂਆਂ ਨੂੰ ਵਧਾਈ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

Punjab Police Medals: ਕੇਂਦਰੀ ਗ੍ਰਹਿ ਮੰਤਰਾਲੇ ਨੇ ਸੁਤੰਤਰਤਾ ਦਿਵਸ ਦੀ ਪੂਰਵ-ਸੰਧਿਆ ’ਤੇ ਆਜ਼ਾਦੀ ਦਿਹਾੜੇ ਮੌਕੇ ਦਿੱਤੇ ਜਾਣ ਵਾਲੇ ਰਾਸ਼ਟਰਪਤੀ ਪੁਲੀਸ ਮੈਡਲ ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ। 80ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਪੰਜਾਬ ਪੁਲੀਸ ਦੇ ਦਰਜਨ ਅਧਿਕਾਰੀਆਂ ਤੇ ਜਵਾਨਾਂ ਨੂੰ ‘ਵਿਸ਼ੇਸ਼ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ’ ਅਤੇ ‘ਸ਼ਲਾਘਾਯੋਗ ਸੇਵਾਵਾਂ ਲਈ ਪੁਲੀਸ ਮੈਡਲ’ ਨਾਲ ਸਨਮਾਨਿਤ ਕੀਤਾ ਜਾਣਾ ਹੈ। ਪੰਜਾਬ ਪੁਲੀਸ ਦੇ ਇੰਸਪੈਕਟਰ ਬਲਜੀਤ ਸਿੰਘ (ਸੀਆਈਏ ਬਰਨਾਲਾ) ਨੂੰ ‘ਵਿਸ਼ੇਸ਼ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ’ ਨਾਲ ਸਨਮਾਨਿਤ ਕੀਤਾ ਜਾਵੇਗਾ।

‘ਸ਼ਲਾਘਾਯੋਗ ਸੇਵਾਵਾਂ ਲਈ ਪੁਲੀਸ ਮੈਡਲ’ ਨਾਲ ਸਨਮਾਨੇ ਜਾਣ ਵਾਲਿਆਂ ’ਚ ਬਾਬੂ ਲਾਲ ਮੀਨਾ ਇੰਸਪੈਕਟਰ ਜਨਰਲ, ਐੱਸ. ਬੂਪਥੀ ਇੰਸਪੈਕਟਰ ਜਨਰਲ, ਨਵਰੀਤ ਸਿੰਘ ਵਿਰਕ ਐੱਸਪੀ, ਸੁਭਾਸ਼ ਚੰਦ ਡੀਐੱਸਪੀ, ਜਸਵੀਰ ਸਿੰਘ ਡੀ ਐੱਸ ਪੀ, ਕਰਨੈਲ ਸਿੰਘ ਡੀਐੱਸਪੀ, ਸੰਜੀਵ ਕੁਮਾਰ ਡੀਐੱਸਪੀ, ਗਗਨਦੀਪ ਸਿੰਘ ਅਸਿਸਟੈਂਟ ਕਮਿਸ਼ਨਰ ਆਫ਼ ਪੁਲੀਸ, ਨਿਰਮਲ ਸਿੰਘ ਇੰਸਪੈਕਟਰ, ਰਸ਼ਪਾਲ ਸਿੰਘ ਇੰਸਪੈਕਟਰ ਅਤੇ ਨਿਰਮਲ ਸਿੰਘ ਅਸਿਸਟੈਂਟ ਸਬ-ਇੰਸਪੈਕਟਰ ਦੇ ਨਾਮ ਸ਼ਾਮਲ ਹਨ।

Advertisement

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਪੰਜਾਬ ਪੁਲੀਸ ਦੇ ਹਿੱਸੇ ਇਹ ਵੱਡਾ ਮਾਣ ਆਇਆ ਹੈ ਅਤੇ ਪੁਲੀਸ ਅਧਿਕਾਰੀਆਂ ਦੀ ਇਹ ਪ੍ਰਾਪਤੀ ਪੰਜਾਬ ਪੁਲੀਸ ਲਈ ਪ੍ਰੇਰਨਾ ਦਾ ਸਰੋਤ ਹੈ। ਗੌਰਵ ਯਾਦਵ ਨੇ ਸਨਮਾਨਿਤ ਹੋਏ ਸਾਰੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਵੱਡੇ ਮਾਣ ’ਤੇ ਸ਼ੁਭ ਕਾਮਨਾਵਾਂ ਦਿੱਤੀਆਂ ਹਨ।

Advertisement

Advertisement
×